nabaz-e-punjab.com

ਟੁੱਟੀ ਸਲੈਬ ਕਾਰਨ ਗੰਦੇ ਨਾਲੇ ਵਿੱਚ ਡਿੱਗ ਕੇ ਅੌਰਤ ਜ਼ਖ਼ਮੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਅਗਸਤ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਵਿੱਚੋਂ ਗੁਜਰਦੇ ਗੰਦੇ ਨਾਲੇ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੁਰਾਣੀਆਂ ਪੁੱਟੀਆਂ ਸਲੈਬਾਂ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੀਆਂ ਹੋਈਆਂ ਹਨ ਇਸ ਨਾਲੇ ਵਿਚ ਡਿੱਗਣ ਕਾਰਨ ਅੌਰਤ ਗੰਭੀਰ ਜਖਮੀ ਹੋ ਗਈ। ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਸਵਰਨ ਕੌਰ ਸਪਨਾ ਜੋ ਘਰ ਤੋਂ ਆਪਣੀ ਦੋਹਤੀ ਨੂੰ ਸਕੂਲ ਬੱਸ ਚੜਾਉਣ ਲਈ ਜਾ ਰਹੀ ਸੀ, ਬਾਰਿਸ਼ ਪੈਣ ਕਾਰਨ ਗਲੀ ਵਿਚ ਥਾਂ ਥਾਂ ਪਾਣੀ ਖੜਾ ਹੋਣ ਕਾਰਨ ਉਕਤ ਅੌਰਤ ਨਾਲੇ ਗੰਦੇ ਨਾਲੇ ਦੀ ਮੁਰੰਮਤ ਲਈ ਪੁੱਟੀਆਂ ਸਲੈਬਾਂ ਵਿਚ ਡਿੱਗ ਕੇ ਜਖ਼ਮੀ ਹੋ ਗਈ ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਇਸ ਸਬੰਧੀ ਮੰਗ ਕਰਦਿਆਂ ਦਿੱਗਜ਼ ਕਾਂਗਰਸੀ ਆਗੂ ਅਤੇ ਕੌਂਸਲਰ ਸ਼ਿਵ ਵਰਮਾ ਨੇ ਕਿਹਾ ਕਿ ਗੰਦੇ ਨਾਲੇ ਦੀ ਮੁਰੰਮਤ ਕਰਕੇ ਜੋ ਪਾਈਪਾਂ ਪਾਈਆਂ ਜਾ ਰਹੀਆਂ ਹਨ ਉਨ੍ਹਾਂ ਠੀਕ ਢੰਗ ਨਾਲ ਵਧੀਆ ਮਟੀਰੀਅਲ ਵਰਤਕੇ ਪਾਉਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿਚ ਕੋਈ ਹੋਰ ਅਜਿਹਾ ਹਾਦਸਾ ਨਾ ਵਾਪਰੇ ਕਿਉਂਕਿ ਬਰਸਾਤ ਦੇ ਦਿਨਾਂ ਵਿਚ ਇਸ ਨਾਲੇ ਅੰਦਰ ਕੋਈ ਛੋਟਾ ਬੱਚਾ ਜਾਂ ਬਜ਼ੁਰਗ ਡਿੱਗ ਸਕਦਾ ਹੈ ਜਿਸ ਨਾਲ ਵੱਡਾ ਹਾਦਸਾ ਵਾਪਰਨ ਦਾ ਡਰ ਹੈ। ਉਨ੍ਹਾਂ ਕਿਹਾ ਕਿ ਜੋ ਅੌਰਤ ਇਸ ਨਾਲੇ ਵਿਚ ਡਿੱਗ ਕੇ ਜਖਮੀ ਹੋਈ ਹੈ ਉਸਦਾ ਇਲਾਜ਼ ਨਗਰ ਕੌਂਸਲ ਅਤੇ ਠੇਕੇਦਾਰ ਆਪਣੇ ਖਰਚ ਤੇ ਕਰਵਾਏ ਤਾਂ ਜੋ ਪੀੜਤ ਪਰਿਵਾਰ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਮਹਿਲਾ ਕਾਂਗਰਸੀ ਆਗੂ ਅਨੀਤਾ ਰਾਣੀ, ਪਰਮਾਤਮਾ ਸਿੰਘ, ਪਵਨ ਵਰਮਾ, ਸਾਬਕਾ ਕੌਂਸਲਰ ਵਿਪਨ ਕੁਮਾਰ, ਪੱਪੂ, ਜੀਤਾ, ਸਤੀਸ਼ ਵਰਮਾ, ਅੰਮ੍ਰਿਤ ਵਰਮਾ, ਜਰਨੈਲ ਸਿੰਘ ਨਾਲੇ ਦਾ ਤਕਨੀਕੀ ਢੰਗ ਨਾਲ ਨਿਰਮਾਣ ਕਰਵਾਉਣ ਦੀ ਮੰਗ ਕੀਤੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…