ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੀ ਅੌਰਤ ਨੂੰ ਬਜ਼ੁਰਗ ਨਾਲ ਦੁਰਵਿਵਹਾਰ ਕਰਨ ਤੇ ਸਜ਼ਾ

ਨਬਜ਼-ਏ-ਪੰਜਾਬ ਬਿਊਰੋ, ਆਕਲੈਂਡ, 14 ਮਾਰਚ:
ਇਕ ਬਜ਼ੁਰਗ ਦੀ ਦੇਖਭਾਲ ਕਰਨ ਦੌਰਾਨ ਉਸ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਵਿੱਚ ਹੈਮਿਲਟਨ ਦੀ ਜ਼ਿਲਾ ਅਦਾਲਤ ਨੇ ਇਕ 23 ਸਾਲਾ ਭਾਰਤੀ ਮੂਲ ਦੀ ਅੌਰਤ ਸੋਨਾਲੀ ਅੰਨਤਾ ਦਿਓ ਨੂੰ ਸਜ਼ਾ ਸਣਾਈ ਹੈ। ਜ਼ਿਕਰਯੋਗ ਹੈ ਕਿ ‘ਸੋਨਾਲੀ ਹੈਮਿਲਟਨ ਰੈਸਟ ਹੋਮ’ ਵਿੱਚ ਬਜ਼ੁਰਗਾਂ ਦੀ ਦੇਖਭਾਲ ਦਾ ਕੰਮ ਕਰਦੀ ਸੀ। ਇਸ ਦੌਰਾਨ ਉਹ ਇਕ 86 ਸਾਲਾ ਬਜ਼ੁਰਗ ਦੀ ਕੁੱਟਮਾਰ ਕਰਦੀ ਸੀ,ਜਿਸ ਬਾਰੇ ਗੁਪਤ ਕੈਮਰੇ ਰਾਹੀੱ ਖੁਲਾਸਾ ਹੋਇਆ ਸੀ। ਇਹ ਮਾਮਲਾ ਬੀਤੇ ਸਾਲ ਦੇ ਜੂਨ ਮਹੀਨੇ ਦਾ ਹੈ। ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਉਣ ਤੋੱ ਬਾਅਦ ਬਜ਼ੁਰਗ ਦੇ ਪਰਿਵਾਰ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ ਪਰ ਬੀਤੀ ਜਨਵਰੀ ਮਹੀਨੇ ਦੌਰਾਨ ਬਜ਼ੁਰਗ ਦਾ ਦਿਹਾਂਤ ਹੋ ਗਿਆ ਸੀ।
ਸੋਨਾਲੀ ਨੇ ਅਦਾਲਤ ਕੋਲ ਇਹ ਅਪੀਲ ਵੀ ਕੀਤੀ ਸੀ ਕਿ ਸਜ਼ਾ ਮਿਲਣ ਨਾਲ ਉਸ ਦਾ ਭਵਿੱਖ ਖ਼ਰਾਬ ਹੋ ਜਾਵੇਗਾ, ਕਿਉੱਕਿ ਇਸ ਨਾਲ ਉਸ ਦੀ ਇਕ ਰਜਿਸਟਰਡ ਨਰਸ ਬਣਨ ਦੀ ਆਸ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ ਪਰ ਜੱਜ ਕਿਮ ਸਾਂਡਰਸ ਨੇ ਉਸ ਨੂੰ ਕੋਈ ਰਾਹਤ ਦੇਣ ਦੀ ਥਾਂ ਝਾੜ ਪਾਈ। ਉਨ੍ਹਾਂ ਕਿਹਾ ਕਿ ਉਸ ਦਾ ਕਿੱਤਾ ਬਹੁਤ ਸੰਵੇਦਨਸ਼ੀਲ ਹੈ, ਜੋ ਕਿ ਸਿੱਧੇ ਤੌਰ ਤੇ ਦੂਜਿਆਂ ਦੀ ਸਿਹਤ-ਸੰਭਾਲ ਨਾਲ ਜੁੜਿਆ ਹੋਇਆ ਹੈ ਅਤੇ ਅਜਿਹਾ ਕਾਰਾ ਕਰਨ ਤੋੱ ਬਾਅਦ ਉਸ ਨੂੰ ਮੁਆਫ਼ੀ ਦੀ ਆਸ ਨਹੀੱ ਰੱਖਣੀ ਚਾਹੀਦੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…