
ਸੜਕ ਹਾਦਸੇ ਵਿੱਚ ਅੌਰਤ ਗੰਭੀਰ ਜ਼ਖ਼ਮੀ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਮਾਰਚ:
ਸਥਾਨਕ ਸ਼ਹਿਰ ਦੇ ਮੇਨ ਲਾਈਟਾਂ ਵਾਲੇ ਚੌਂਕ ਵਿਚ ਇੱਕ ਪੈਦਲ ਜਾ ਰਹੀ ਅੌਰਤ ਨੂੰ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੌਰਾਨ ਅੌਰਤ ਗੰਭੀਰ ਜਖਮੀ ਹੋ ਗਈ ਜਿਸ ਨੂੰ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਕਤਰ ਜਾਣਕਾਰੀ ਅਨੁਸਾਰ ਚਰਨਜੀਤ ਕੌਰ (34) ਪਤਨੀ ਸਤਪਾਲ ਸਿੰਘ ਵਾਸੀ ਪਿੰਡ ਚਤਾਮਲੀ ਬਸ ਸਟੈਂਡ ਤੇ ਆਪਣੀਆਂ ਸਾਥੀ ਅੌਰਤਾਂ ਨਾਲ ਸੜਕ ਪਾਰ ਕਰਨ ਲਈ ਖੜੀ ਸੀ ਜਦੋਂ ਲਾਈਟਾਂ ਹੋਈਆਂ ਤਾਂ ਉਕਤ ਅੌਰਤ ਸੜਕ ਪਾਰ ਕਰਨ ਲੱਗੀ ਤਾਂਅਚਾਨਕ ਟਰੱਕ ਐਚ.ਆਰ 38ਐਫ 4823 ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਇਸ ਦੌਰਾਨ ਅੌਰਤ ਬੁਰੀ ਤਰ੍ਹਾਂ ਜਖਮੀ ਹੋ ਗਈ ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਅੌਰਤ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਕਿਉਂਕਿ ਜ਼ਖ਼ਮੀ ਅੌਰਤ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ। ਇਸ ਸਬੰਧੀ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।