nabaz-e-punjab.com

ਸਹੁਰੇ ਪਰਿਵਾਰ ਤੋਂ ਸਤਾਈ ਅੌਰਤ ਨੇ ਬੀਬੀ ਰਾਮੂਵਾਲੀਆ ਤੋਂ ਮੰਗੀ ਮਦਦ, ਪੁਲੀਸ ਤੇ ਕਾਰਵਾਈ ਨਾ ਕਰਨ ਦਾ ਲਾਇਆ ਇਲਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਇੱਥੋਂ ਦੀ ਵਸਨੀਕ ਇੱਕ ਮਹਿਲਾ (ਜਿਸਦਾ 2 ਸਾਲ ਪਹਿਲਾਂ ਆਸਟਰੇਲੀਆਂ ਰਹਿੰਦੇ ਇੱਕ ਨੌਜਵਾਨ ਨਾਲ ਵਿਆਹ ਹੋਇਆ ਸੀ) ਨੇ ਇਲਜਾਮ ਲਗਾਇਆ ਹੈ ਕਿ ਉਸਦੇ ਸਹੁਰੇ ਪਰਿਵਾਰ ਵਲੋੱ ਉਸਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ, ਕੁੱਟਮਾਰ ਕਰਨ ਅਤੇ ਦਾਜ ਮੰਗਣ ਸਬੰਧੀ ਉਸ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਕਤ ਮਹਿਲਾ ਸੰਦੀਪ ਕੌਰ ਨੇ ਇਸ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੋਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਤੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਬੀਬੀ ਰਾਮੂਵਾਲੀਆ ਵੱਲੋਂ ਇਸ ਮਾਮਲੇ ਵਿੱਚ ਪੀੜਤ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਅੱਜ ਇੱਥੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੀ ਰਿਹਾਇਸ਼ ’ਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੀੜਤ ਮਹਿਲਾ ਸੰਦੀਪ ਕੌਰ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸਦਾ ਵਿਆਹ ਸਮਰਾਲਾ ਵਾਸੀ ਮਨਜਿੰਦਰ ਸਿੰਘ ਨਾਲ ਹੋਇਆ ਸੀ। ਉਸਨੇ ਇਲਜਾਮ ਲਗਾਇਆ ਕਿ ਵਿਆਹ ਤੋੱ ਕੁਝ ਦੇਰ ਬਾਅਦ ਹੀ ਸੁਹਰਾ ਪਰਿਵਾਰ ਉਸ ਨੂੰ ਦਾਜ ਦਹੇਜ ਲਈ ਤੰਗ ਕਰਨ ਲੱਗ ਪਿਆ। ਮਹਿਲਾ ਨੇ ਕਿਹਾ ਕਿ ਉਹਨਾਂ ਨੇ ਵਿਆਹ ਸਮੇੱ ਦਾਜ ਵਿੱਚ 60 ਲੱਖ ਰੁਪਏ ਬੈਂਕ ਤੋਂ ਕਰਜਾ ਲੈ ਕਿ ਦਿੱਤੇ ਸਨ ਅਤੇ ਹੁਣ ਉਹ ਉਸ ਤੋਂ 1 ਕਰੋੜ ਦੀ ਹੋਰ ਮੰਗ ਕਰਦੇ ਸਨ।
ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਆਸਟ੍ਰੇਲੀਆ ਨਹੀਂ ਲੈ ਕੇ ਜਾ ਰਿਹਾ ਸੀ। ਜਦੋਂ ਉਸਦੇ ਪਰਿਵਾਰ ਵਲੋ ਕਿਹਾ ਗਿਆ ਤਾਂ ਉਸ ਨੇ ਮੈਨੂੰ 6 ਮਹੀਨੇ ਲਈ ਮੈਨੂੰ ਆਸਟ੍ਰੇਲੀਆ ਬੁਲਾ ਲਿਆ ਸੀ। ਫਿਰ ਉਹ ਮੈਨੂੰ ਉਥੇ ਕੋਈ ਨਸ਼ੀਲੀ ਦਵਾਈ ਖਵਾਉਣ ਲੱਗਾ ਜਿਸ ਨਾਲ ਮੈਂ ਬਹੁਤ ਬਿਮਾਰ ਹੋ ਗਈ ਉਸ ਨੇ ਮੈਨੂੰ ਉਥੋਂ ਧੋਖੇ ਨਾਲ ਵਾਪਿਸ ਫੇਜ ਦਿੱਤਾ ਉਸ ਦਾ ਕਹਿਣਾ ਸੀ ਕਿ ਮੈ ਜਲਦੀ ਹੀ ਤੈਨੂੰ ਫਿਰ ਲੈ ਆਵਾਂਗਾ ਪਰ ਜਦੋੱ ਮੈ ਵਾਪਿਸ ਆਈ ਤਾਂ ਮੈਨੂੰ ਮੇਰੇ ਸੁਹਰੇ ਪਰਿਵਾਰ ਤੋੱ ਕੋਈ ਵੀ ਲੈਣ ਨਹੀਂ ਆਇਆ। ਮੇਰੇ ਮਾਤਾ ਪਿਤਾ ਕੁਝ ਦਿਨ ਬਾਅਦ ਮੈਨੂੰ ਮੇਰੇ ਸੁਹਰੇ ਪਰਿਵਾਰ ਛੱਡ ਕੇ ਆ ਗਏ।
ਸੰਦੀਪ ਕੌਰ ਨੇ ਇਲਜਾਮ ਲਗਾਇਆ ਕਿ ਫਿਰ ਉਸਦੀ ਸੱਸ, ਨਨਾਣ ਅਤੇ ਮਾਮਾ ਸਹੁਰਾ ਵੱਲੋਂ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਨਾਲ ਕੁੱਟ ਮਾਰ ਕਰਨੀ ਸੁਰੂ ਕਰ ਦਿੱਤੀ ਗਈ ਅਤੇ ਪੈਸੇ ਦੀ ਮੰਗ ਕਰਨ ਲੱਗੇ। ਉਸਦਾ ਮਾਮਾ ਸਹੁਰਾ ਜਿਸ ਦਾ ਮੈਡੀਕਲ ਸਟੋਰ ਸਮਰਾਲੇੇ ਵਿਚ ਹੈ, ਉਸ ਨੂੰ ਨਸ਼ੀਲੀ ਦਵਾਈਆਂ ਖਾਣੇ ਵਿਚ ਪਾ ਕੇ ਖੁਆ ਦਿੰਦਾ ਜਿਸ ਨਾਲ ਉਹ ਕਾਫੀ ਦਿਨਾਂ ਤੱਕ ਹੋਸ਼ ਵਿਚ ਨਹੀ ਰਹਿੰਦੀ ਸੀ। ਉਸ ਦਾ ਸਰੀਰਕ ਤੇ ਮਾਨਸੀਕ ਸ਼ੋਸ਼ਣ ਵੀ ਕੀਤਾ ਗਿਆ। ਫਿਰ ਉਸਦੇ ਪਰਿਵਾਰ ਵਾਲੇ ਉਸ ਨੂੰ ਘਰ ਵਾਪਸ ਲੈ ਆਏ। 3 ਮਹੀਨੇ ਉਹ ਡਿਪਰੈਸ਼ਨ ਵਿਚ ਹੀ ਰਹੀ ਉਸ ਤੋਂ ਬਾਅਦ ਜਦੋਂ ਪੁਲੀਸ ਕੋਲ ਕੇਸ ਦਰਜ ਕਰਵਾਉਣ ਲਈ ਗਈ ਤਾਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸਨੇ ਦੱਸਿਆ ਕਿ ਉਸਦੀ ਇੱਕ ਅਰਜੀ ਐਨ.ਆਰ.ਆਰ ਆਈ ਵਿੰਗ ਮੁਹਾਲੀ ਕੋਲ ਹੈ ਪਰ ਕੋਈ ਕਾਰਵਾਈ ਨਹੀ ਹੋ ਰਹੀ ਉਲਟਾ ਪੁਲੀਸ ਅਫਸਰ ਉਸਨੂੰ ਜਲੀਲ ਕਰਦੇ ਹਨ। ਬੀਬੀ ਰਮੂੰਵਾਲੀਆ ਨੇ ਦੱਸਿਆ ਕਿ ਉਹ ਇਸ ਕੇਸ ਵਿਚ ਸੰਦੀਪ ਕੌਰ ਨੂੰ ਇਨਸਾਫ ਲੈ ਕੇ ਦੇਣ ਲਈ ਹਰ ਤਰ੍ਹਾ ਦੀ ਕੋਸ਼ਿਸ਼ ਕਰਨਗੇ। ਉਹਨਾ ਕਿ ਪੁਲੀਸ ਦੇ ਉੱਚ ਅਫਸਰਾ ਦੇ ਧਿਆਨ ਹਿੱਤ ਲਿਆ ਕਿ ਜਲਦੀ ਕੇਸ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਸਕੱਤਰ ਹੈਲਪਿੰਗ ਹੈਪਲੈਸ ਕੁਲਦੀਪ ਸਿੰਘ ਬੈਂਰੋਪੁਰ, ਸ਼ਿਵ ਕੁਮਾਰ ਸਲਾਹਕਾਰ ਤੇ ਗੁਰਪਾਲ ਸਿੰਘ ਮਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …