ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਆਸੀਫ਼ਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ

ਆਸੀਫ਼ਾ ਦੇ ਕਾਤਲਾਂ ਨੂੰ ਮਿਲੇ ਤੁਰੰਤ ਫਾਂਸੀ ਦੀ ਸਜ਼ਾ: ਹਰਦੀਪ ਵਿਰਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਜੋ ਨੰਗਾ ਨਾਚ ਆਸੀਫ਼ਾ ਦੇ ਕਾਤਲਾਂ ਨੇ ਖੇਡਿਆ ਹੈ, ਉਸ ਨਾਲ ਹਰ ਬੇਟੀ ਦੀ ਮਾਂ ਦੇ ਦਿਲ ਵਿੱਚ ਡਰ ਬੈਠ ਗਿਆ ਹੈ। ਸਕੂਲ ਕਾਲਜ, ਦਫ਼ਤਰ, ਬਾਜ਼ਾਰ ਹਰ ਦੂਜੀ ਥਾਂ ਤੇ ਆਪਣੀ ਬੇਟੀਆਂ ਨੂੰ ਭੇਜਣ ਵੇਲੇ ਮਾਵਾਂ ਦੇ ਚਿਹਰਿਆਂ ’ਤੇ ਫ਼ਿਕਰ ਦੀਆਂ ਲਕੀਰਾਂ ਸ਼ਪਸ਼ੱਟ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਆਸੀਫ਼ਾ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਕੀਤਾ। ਦੱਸਣਯੋਗ ਹੈ ਕਿ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਅੱਜ ਮੁਹਾਲੀ ਵਿੱਚ ਆਸੀਫ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਬਹੁ-ਗਿਣਤੀ ਵਿਚ ਮੁਹਾਲੀ ਜ਼ਿਲ੍ਹੇ ਦੀਆਂ ਅੌਰਤਾਂ ਨੇ ਭਾਗ ਲਿਆ।
ਇਸ ਮੌਕੇ ਅੋਰਤਾਂ ਨੇ ਹੱਥਾਂ ਵਿਚ ਮੋਮਬੱਤੀਆਂ ਫੜ੍ਹ ਕੇ ਕੈਂਡਲ ਮਾਰਚ ਕੀਤਾ। ਆਸੀਫ਼ਾ ਕਾਂਡ ਦੀ ਸਖ਼ਤ ਸੰਬਦਾਂ ਵਿਚ ਨਿੰਦਾ ਕਰਦੇ ਹੋਏ ਮੈਡਮ ਵਿਰਕ ਨੇ ਕਿਹਾ ਕਿ ਅਜਿਹੇ ਬਲਾਤਕਾਰੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬਚਾਉਣ ਲਈ ਹੁਣ ਆਪ ਦੋਹਰੀ ਲੜਾਈ ਲੜਨ ਦੀ ਜਰੂਰਤ ਹੈ। ਪਹਿਲਾਂ ਜਰੂਰੀ ਹੈ ਕਿ ਧੀ ਨੂੰ ਕੁੱਖ ਵਿਚ ਕਤਲ ਹੋਣ ਤੋਂ ਬਚਾਇਆ ਜਾਵੇ। ਫਿਰ ਜਰੂਰੀ ਹੈ ਕਿ ਦਰਿੰਦਿਆਂ ਅਤੇ ਬਲਾਤਕਾਰੀਆਂ ਤੋਂ ਧੀਆਂ ਨੂੰ ਬਚਾਇਆ ਜਾਵੇ। ਸੰਸਥਾ ਦੀ ਮੈਂਬਰ ਮਨਪ੍ਰੀਤ ਕੌਰ ਨੇ ਕਿਹਾ ਕਿ ਆਸੀਫ਼ਾ ਦੇ ਕਾਤਲਾਂ ਨੂੰ ਜਲਦੀ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੂਰੇ ਦੇਸ਼ ਨੂੰ ਸ਼ੜਕਾਂ ਤੇ ਉਤਰਨਾ ਪਵੇਗਾ। ਇਸ ਮੌਕੇ ਸੰਸਥਾ ਦੀਆਂ ਅੋਰਤ ਮੈਂਬਰਾਂ ਨੇ ਹੱਥ ਵਿਚ ਪੋਸਟਰ ਫੜ੍ਹ ਕੇ ਸਮਾਜ ਅਤੇ ਸਰਕਾਰ ਨੂੰ ਕਈ ਸਵਾਲ ਵੀ ਕੀਤੇ। ਹੋਰਨਾਂ ਤੋਂ ਇਲਾਵਾ ਇਸ ਕੈਂਡਲ ਮਾਰਚ ਵਿਚ ਮਨਪ੍ਰੀਤ ਕੌਰ, ਅਮ੍ਰਿੰਤਪਾਲ ਕੌਰ, ਅਰਵਿਨ ਕੌਰ ਸੰਧੂ ਪ੍ਰਧਾਨ ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਜਾਨੁ, ਜਸਵਿੰਦਰ ਕੌਰ ਕੋਮਲ, ਕੁਲਦੀਪ ਕੌਰ, ਮਨਪ੍ਰੀਤ ਕੌਰ, ਰਵਿੰਦਰ ਕੌਰ, ਪ੍ਰਭਦੀਪ ਕੌਰ, ਉਮਾ, ਸੀਮਾ ਰਾਣੀ, ਸ਼ਵੇਤਾ ਅਗਰਵਾਲ, ਮਨੀਸ਼ਾ ਅਤੇ ਸਿਮਰਨਦੀਪ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…