ਪਿੰਡ ਸਿੰਘਾਪੁਰਾ ਵਿੱਚ ਅੌਰਤਾਂ ਨੇ ਗਿੱਧੇ ਦੀ ਧਮਾਲ ’ਤੇ ਮਨਾਇਆ ਕਰਵਾ ਚੌਥ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਕਤੂਬਰ:
ਨੇੜਲੇ ਪਿੰਡ ਸਿੰਘਪੁਰਾ ਵਿਖੇ ਕਰਵਾ ਚੌਥ ਦੇ ਤਿਉਹਾਰ ਮੌਕੇ ਇਕੱਤਰ ਅੌਰਤਾਂ ਨੇ ਜਗਮੋਹਨ ਕੌਰ ਦੀ ਅਗਵਾਈ ਵਿਚ ਗਿੱਧਾ ਪਾਕੇ ਕਰਵਾ ਚੌਥ ਦਾ ਤਿਉਹਾਰ ਮਨਾਇਆ। ਇਸ ਮੌਕੇ ਇਕੱਤਰ ਅੌਰਤਾਂ ਨੇ ਢੋਲ ਦੀ ਥਾਪ ਤੇ ਗਿੱਧਾ ਤੇ ਬੋਲੀਆਂ ਪਾਈਆਂ। ਇਸ ਦੌਰਾਨ ਜਗਮੋਹਨ ਕੌਰ ਨੇ ਕਿਹਾ ਕਿ ਇਸ ਦਿਨ ਸੁਹਾਗਣ ਅੌਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਮੌਕੇ ਦਵਿੰਦਰ ਕੌਰ, ਗੁਰਜਿੰਦਰ ਕੌਰ, ਨੀਸ਼ਾ ਪਾਠਕ, ਪੂਨਮ ਸ਼ਰਮਾ, ਚਰਨਜੀਤ ਕੌਰ, ਦਲਵਿੰਦਰ ਕੌਰ, ਹਰਦੀਪ ਕੌਰ, ਪਰਮਿੰਦਰ ਕੌਰ, ਸੁਨੀਤਾ ਰਾਣੀ, ਰਾਣੀ, ਬਲਦੇਵ ਕੌਰ, ਬਿੰਦੂ ਬਾਲਾ, ਬਲਜਿੰਦਰ ਕੌਰ ਸਰਪੰਚ, ਗਗਨਜੋਤ ਕੌਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …