ਧੀਆਂ ਦੀ ਰਾਖੀ ਲਈ ਨਵਾਂ ਕਾਨੂੰਨ ਬਣਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਲਈ 8 ਸੂੂਬਾਈ ਮਹਿਲਾ ਕਮਿਸ਼ਨ ਇਕਮੱਤ

ਮੈਗਸੀਪਾ ਸੈਕਟਰ-26 ਵਿੱਚ ਜਾਅਲੀਸਾਜ਼ ਵਿਦੇਸ਼ੀ ਲਾੜਿਆਂ ਤੋਂ ਧੀਆਂ ਦੇ ਬਚਾਅ ਹਿੱਤ ਕੌਮੀ ਸੈਮੀਨਾਰ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਅਪਰੈਲ:
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂਂ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਅੱੱਜ ਐਨ.ਆਰ.ਆਈ. ਵਿਆਹਾਂ ਦੇ ਮੱੁਦੇ ਉਤੇ ਇਕ ਕੌਮੀ ਸੈਮੀਨਾਰ ਮਹਾਤਮਾ ਗਾਂਧੀ ਰਾਜ ਪ੍ਰਸ਼ਾਸਨਿਕ ਸੰਸਥਾ (ਮੈਗਸੀਪਾ) ਸੈਕਟਰ-26 ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਦੇਸ਼ ਦੇ ਅੱਠ ਸੂਬਿਆਂ ਦੇ ਮਹਿਲਾ ਕਮਿਸ਼ਨਾਂ ਵੱਲੋਂ ਜਾਅਲਸਾਜ਼ ਵਿਦੇਸ਼ੀ ਲਾੜਿਆਂ, ਜੋ ਵਿਆਹ ਦੇ ਨਾਮ ’ਤੇ ਮੌਜ ਮਸਤੀ ਕਰਨ ਆਉਂਦੇ ਹਨ, ਤੋਂ ਆਪਣੀਆਂ ਧੀਆਂ ਨੂੰ ਬਚਾਉਣ ਲਈ ਘਰੇਲ਼ੂ ਅੱਤਿਆਚਾਰ ਰੋਕੂ ਕਾਨੂੰਨ ਵਰਗਾ ਨਵਾਂ ਕਾਨੂੰਨ ਬਨਾਉਣ ਲਈ ਇਕਮੱਤ ਹੋ ਗਏ।
ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਰੇਖਾ ਸ਼ਰਮਾ ਸ਼ਾਮਲ ਹੋਏ ਜਦਕਿ ਡਾ. ਤਰੀਪੂਰਨਾ ਵੈਂਕਟਰਤਨਮ ਚੈਅਰਮੈਨ ਮਹਿਲਾ ਕਮਿਸ਼ਨ ਤੇਲੰਗਾਨਾ, ਸ੍ਰੀਮਤੀ ਲੀਲਾ ਬੇਨ ਅਨਕੋਲੀਆ ਚੇਅਰਮੈਨ ਮਹਿਲਾ ਕਮਿਸ਼ਨ ਗੁਜਰਾਤ, ਡਾ. ਲੋਪਾਮੁਦਰਾ ਬਕਸ਼ੀਪਾਤਰਾ ਚੈਅਰਮੈਨ ਮਹਿਲਾ ਕਮਿਸ਼ਨ ਉਡੀਸ਼ਾ, ਮਿਸ ਜੇਨਬ ਚੰਦੇਲ ਚੈਅਰਮੈਨ ਮਹਿਲਾ ਕਮਿਸ਼ਨ ਹਿਮਾਚਲ ਪ੍ਰਦੇਸ਼, ਮਿਸ ਕਮਲੇਸ਼ ਪੰਚਾਲ ਚੇਅਰਮੈਨ ਮਹਿਲਾ ਕਮਿਸ਼ਨ ਹਰਿਆਣਾ, ਸ੍ਰੀਮਤੀ ਵਿਜੇਆ ਰਾਹਤਕਰ ਚੇਅਰਮੈਨ ਮਹਿਲਾ ਕਮਿਸ਼ਨ ਮਹਾਰਾਸ਼ਟਰ, ਸ੍ਰੀਮਤੀ ਸਰੋਜਨੀ ਕੈਨਤੂਰਾ ਚੈਅਰਮੈਨ ਮਹਿਲਾ ਕਮਿਸ਼ਨ ਉਤਰਾਖੰਡ, ਸ੍ਰੀਮਤੀ ਵਿਨੇ ਪਟੇਲ ਮੈਂਬਰ ਸਕੱਤਰ ਮਹਿਲਾ ਕਮਿਸ਼ਨ ਗੁਜਰਾਤ, ਅਤੇ ਮੈਡਮ ਮਨਜੂਸ਼ਾ ਮੈਂਬਰ ਸਕੱਤਰ ਮਹਿਲਾ ਕਮਿਸ਼ਨ ਮਹਾਰਾਸ਼ਟਰ ਵੀ ਵਿਸ਼ੇਸ਼ ਤੌਰ ’ਤੇ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਮਾਪੇ ਆਪਣੀ ਚਾਵਾਂ ਅਤੇ ਮਲਾਰਾਂ ਨਾਲ ਪਾਲੀ ਹੋਈ ਲੜਕੀ ਦਾ ਵਿਆਹ ਕਰਨ ਵੇਲੇ ਆਪਣੀ ਹੈਸੀਅਤ ਤੋਂ ਵੱਧ ਕੇ ਖਰਚ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਧੀ ਸੁਖੀ ਵਸੇ ਪ੍ਰੰਤੂ ਵਿਦੇਸ਼ੀ ਲਾੜੇ ਦੇ ਪੂਰੇ ਪਿਛੋਕੜ ਦੀ ਜਾਂਚ ਕਰਨ ਵਿੱਚ ਢਿੱਲ ਕਰ ਜਾਂਦੇ ਹਨ ਜਿਸ ਕਾਰਨ ਵਿਆਹੀ ਲੜਕੀਆਂ ਦਾ ਜੀਵਨ ਦੁਸ਼ਵਾਰ ਹੋ ਜਾਂਦਾ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਰੇਖਾ ਸ਼ਰਮਾ ਨੇ ਕਿਹਾ ਕਿ ਕੌਮੀ ਮਹਿਲਾ ਕਮਿਸ਼ਨ ਵੱਲੋਂ ਵਿਦੇਸ਼ੀ ਲਾੜਿਆਂ ਦੇ ਹੱਥੋਂ ਲੁੱਟ ਦਾ ਸ਼ਿਕਾਰ ਹੋਈਆਂ ਧੀਆਂ ਨੂੰ ਇਨਸਾਫ ਦਿਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਸਾਨੂੰ ਵੀ ਧੀਆਂ ਨੂੰ ਪਰਾਈਆਂ ਸਮਝਣ ਦੀ ਬਜਾਏੇ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਤੇ ਜ਼ੋੋਰ ਦੇਣਾ ਚਾਹੀਂਦਾ ਹੈ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਐਨ.ਆਰ.ਆਈ ਕਮਿਸ਼ਨ ਦੇ ਚੈਅਰਮੈਨ ਜਸਟਿਸ ਆਰ.ਕੇੇ. ਗਰਗ (ਸੇਵਾਮੁਕਤ) ਨੇ ਕਿਹਾ ਅਜਿਹੇ ਵਿਦੇਸ਼ੀ ਲਾੜੇ ਕਿਸੇ ਹੋਰ ਦੇ ਖਰਚ ਤੇ ਛੁੱਟੀ ਮਨਾਉਣ ਆਉਦੇ ਹਨ ਅਤੇ ਇਕ ਕੁੜੀਆਂ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ।
ਇਸ ਮੌਕੇੇ ਬੋਲਦਿਆਂ ਐਨ.ਆਰ.ਆਈ. ਅਤੇ ਮਹਿਲਾ ਵਿੰਗ ਦੇ ਆਈ.ਜੀ. ਸ੍ਰੀ ਈਸ਼ਵਰ ਸਿੰਘ ਨੇ ਕਿਹਾ ਕਿ ਕਿਸੇ ਵੀ ਲੜਕੀ ਦਾ ਜਦੋਂ ਵਿਦੇਸ਼ ਵਿੱਚ ਵਿਆਹ ਤੈਆ ਹੁੰਦਾ ਹੈ ਤਾ ਉਸ ਲੜਕੇ ਦੇ ਪਾਸਪੋਰਟ ਦੀ ਫੋਟੋ ਕਾਪੀ ਜਰੂਰ ਲੈ ਲੈਣੀ ਚਾਹੀਂਦੀ ਹੈ ਕਿਉਕਿ ਪਾਸਪੋਰਟ ਤੋਂ ਉਸ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਹਾਂਸਲ ਕੀਤੀ ਜਾ ਸਕਦੀ ਹੈ ਅਤੇ ਵਿਆਹ ਤੋਂ ਬਾਅਦ ਵੀ ਲਾੜੇ ਦੇ ਕਹੇ ਤੇ ਕਿਸੇ ਗਲਤ ਦਸਤਵੇਜ ਤੇ ਸਾਈਨ ਨਹੀਂ ਕਰਨੇ ਚਾਹੀਂਦੇ ਕਿਉਕਿ ਇਸ ਨਾਲ ਕਈ ਵਾਰ ਬੇਕਸੂਰ ਲੜਕੀਆਂ ਨੂੰ ਹੀ ਕਸੂਰਵਾਰ ਬਣਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਐਡਵੋਕੇਟ ਦਲਜੀਤ ਕੌਰ ਵੱਲੋਂ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਸਤਵੀਰ ਕੌਰ ਮਨਹੇੜਾ ਉਪ ਚੈਅਰਮੈਨ ਪੰਜਾਬ ਰਾਜ ਮਹਿਲਾ ਕਮਿਸ਼ਨ, ਵੀਰਪਾਲ ਕੋਰ ਤਰਮਾਲਾ, ਕਿਰਨਪ੍ਰੀਤ ਕੌਰ ਧਾਮੀ, ਦਰਸ਼ਨ ਕੌਰ ਅਤੇ ਪੂਨਮ ਅਰੋੜਾ ਮੈਂਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…