ਅੌਰਤਾਂ ਜੁਰਮ ਦਾ ਡਟ ਕੇ ਟਾਕਰਾ ਕਰਨ ਲਈ ਅੱਗੇ ਆਉਣ: ਬੀਬੀ ਗਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਦੀ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਸਾਧਵੀ ਬਲਾਤਕਾਰ ਮਾਮਲੇ ਵਿੱਚ ਆਏ ਤਾਜ਼ਾ ਫੈਸਲੇ ’ਤੇ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਇਸ ਫੈਸਲੇ ਨਾਲ ਆਮ ਜਨਤਾ ਦਾ ਕਾਨੂੰਨ ਅਤੇ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਵਧਿਆ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀਮਤੀ ਗਰਚਾ ਨੇ ਅੌਰਤਾਂ ਪ੍ਰਤੀ ਹੁੰਦੀਆਂ ਨਿੱਤ ਹਿੰਸਕ ਘਟਨਾਵਾ ਤੋਂ ਇਲਾਵਾ ਜਬਰ ਜਨਾਹ ਦੀਆਂ ਵਾਰਦਾਤਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਅੌਰਤਾਂ ਨੂੰ ਜੁਰਮ ਦਾ ਡਟ ਕੇ ਟਾਕਰਾ ਕਰਨ ਲਈ ਖੁੱਲ੍ਹ ਕੇ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਉਨ੍ਹਾਂ ਅੌਰਤਾਂ/ਬੇਟੀਆਂ ਨੂੰ ਸ਼ਾਬਾਸ਼ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਅੌਰਤਾਂ ਖ਼ਿਲਾਫ਼ ਜੁਰਮ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਬਿਨ੍ਹਾਂ ਕਿਸੇ ਡਰ ਭੈਅ ਅਤੇ ਹਿੰਮਤ ਤੇ ਦਲੇਰੀ ਨਾਲ ਇੰਨੀ ਲੰਬੀ ਕਾਨੂੰਨੀ ਤੇ ਸਮਾਜਿਕ ਲੜਾਈ ਲੜੀ ਹੈ। ਇਨ੍ਹਾਂ ਦੀ ਹਿਮੰਤ ਅਤੇ ਬਹਾਦੁਰੀ ਤੋਂ ਅੌਰਤਾਂ ਪ੍ਰਤੀ ਹੋ ਰਹੇ ਜੁਲਮ ਖਿਲਾਫ ਲੜਨ ਦੀ ਨਸੀਅਤ ਲੈਣ ਦੀ ਲੋੜ ਹੈ। ਕੋਰਟ ਦੇ ਫੈਸਲੇ ਨੇ ਇਹ ਵੀ ਗੱਲ ਸਿੱਧ ਕੀਤੀ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਇਸ ਮੌਕੇ ਹਰਜੀਤ ਸਿੰਘ ਗੰਜਾ,ਅਮੀਤ ਗਿਰਾ, ਰਵਿੰਦਰ ਸਿੰਘ ਰਵੀ ਪੈਂਤਪੁਰ, ਲਾਡੀ ਖਰੜ੍ਹ, ਪੀਟਰ ਮਸੀਹ, ਸਤਵੀਰ ਸਿੰਘ ਸਮੇਤ ਸਾਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ ਸਿੱਖਿਆ ਬੋਰਡ ਦੇ ਆਡੀਟੋਰ…