ਰਤਨ ਨਰਸਿੰਗ ਕਾਲਜ ਸੋਹਾਣਾ ਵਿੱਚ ਹੋਇਆ ਅੰਤਰ ਰਾਸ਼ਟਰੀ ਨਾਰੀ ਦਿਵਸ ਦੇ ਮੌਕੇ ਵਿਸ਼ਾਲ ਸਮਾਗਮ

ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਮੋਨਿਕਾ ਲਾਂਬਾ ਤੇ ਮਹਿਲਾ ਕਮਿਸ਼ਨ ਦੀ ਮੁਖੀ ਬੀਬੀ ਲਾਂਡਰਾਂ ਨੇ ਕੀਤੀ ਸ਼ਿਰਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ-ਏ-ਐਸ ਨਗਰ ਵੱਲੋਂ ਅੱਜ ਮਿਤੀ 8 ਮਾਰਚ ਨੂੰ 2017 ਨੂੰ ਅੰਤਰ ਰਾਸ਼ਟਰੀ ਨਾਰੀ ਦਿਵਸ ਦੇ ਉਪਰਾਲੇ ਵਿੱਚ ਵਿਸ਼ਾਲ ਨਾਰੀ ਸ਼ਕਤੀ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਸਥਾਨਕ ਇਤਿਹਾਸਕ ਨਗਰ ਸੋਹਾਣਾ ਸਥਿਤ ਰਤਨ ਗਰੁੱਪ ਆਫ਼ ਇੰਸਟੀਚਿਊਟ ਵਿੱਚ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਅਤੇ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਰੇਟ ਸ੍ਰੀਮਤੀ ਮੌਨਿਕਾ ਲਾਂਬਾ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ, ਲਾਂਡਰਾਂ, ਸੁਖਦੀਪ ਸਿੰਘ ਡੀ.ਪੀ.ੳ, ਮੇਜਰ ਜਨਰਲ ਆਈ. ਪੀ. ਸਿੰਘ, ਡਾਇਰੇਕਟਰ ਮਾਈ ਭਾਗੋ ਆਰਮਡ ਫੋਰਸਿਸ ਪ੍ਰੇਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ, ਲਾਅ ਕਾਲਜ, ਚੰਡੀਗੜ੍ਹ ਯੂਨੀਵਰਸਿਟੀ ਅਤੇ ਰਤਨ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਨ੍ਹਾਂ ਉੱਘੀਆਂ ਸ਼ਖਸੀਅਤਾਂ ਨੇ ਲਿੰਗ ਅਨੁਪਾਤ ਨੂੰ ਜੜੋਂ ਖਤਮ ਕਰਨੇ ਅਤੇ ਲਿੰਗ ਸਮਾਨਤਾ ਦੇ ਵਾਧੇ ਲਈ ਜਾਗਰੂਕ ਕੀਤਾ ਅਤੇ ਨਾਰੀ ਸ਼ਕਤੀ ਦੇ ਆਯੋਜਨ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕੁੜੀਆਂ ਨੇ ਸਕਿਟ ਅਤੇ ਗਿੱਧਾ ਤੇ ਭੰਗੜਾ ਦੀ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਨਾਲਸਾ ਦੇ ਥੀਮ ਗੀਤ ਨੂੰ ਸਰੋਤਿਆਂ ਦੇ ਸਾਹਮਣੇ ਵਜਾਇਆ ਅਤੇ ਨਾਲਸਾ ਦੀ ਸਕੀਮ ਨੂੰ ਲੋਕਾਂ ਸਾਹਮਣੇ ਜਾਣੂ ਕਰਵਾਇਆ ਗਿਆ। ਜਿਸ ਵਿੱਚ ਦੱਸਿਆ ਗਿਆ ਕੇ ਕਿਵੇਂ ਦੀ ਸਕੀਮਸ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦੀਆਂ ਹਨ।
ਇਸ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਅੌਰਤਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਬੇਸ਼ੱਕ ਪੁਰਸ ਪ੍ਰਧਾਨ ਸਮਾਜ ਵਿੱਚ ਅੌਰਤਾਂ ਦੀ ਸਥਿਤੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਈ ਹੈ ਅਤੇ ਅੌਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਹਨ ਪ੍ਰੰਤੂ ਹਾਲੇ ਵੀ ਭਾਰਤੀ ਸਮਾਜ ਵਿੱਚ ਅੌਰਤਾਂ ਦੀ ਸਮਾਨਤਾ ਲਈ ਹਾਲੇ ਬਹੁਤ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਨਪੜ੍ਹਤਾ ਅੌਰਤਾਂ ਦੇ ਹੱਕਾਂ ਦੇ ਰਸਤੇ ਵਿੱਚ ਵੱਡੀ ਰੁਕਾਵਟ ਹੈ ਪਰ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਅਜੋਕੇ ਸਮਾਜ ਅੰਦਰ ਪੜ੍ਹੀਆਂ-ਲਿਖੀਆਂ ਲੜਕੀਆਂ ਖਾਸ ਕਰਕੇ ਅੌਰਤਾਂ ਆਪਣੇ ਹੱਕਾਂ ਤੋਂ ਅਣਜਾਣ ਜਾਪਦੀਆਂ ਹਨ। ਇੱਥੋਂ ਤੱਕ ਕਿ ਕੰਮ-ਕਾਜ਼ੀ ਅੌਰਤਾਂ ਆਪਣੇ ਵਿੱਤੀ ਸਮਾਨਤਾ ਤੋਂ ਬਹੁਤ ਦੂਰ ਹਨ। ਬੇਸ਼ੱਕ ਕਮਾਈ ਤਾਂ ਉਹ ਕਰਦੀਆਂ ਹਨ ਲੇਕਿਨ ਉਨ੍ਹਾਂ ਦੇ ਬੈਂਕ ਅਕਾਊਂਟ ਪਰਿਵਾਰ ਦੇ ਪੁਰਸ਼ ਮੈਂਬਰ ਵਰਤਦੇ ਹਨ। ਇਹ ਵੀ ਇਕ ਤਰ੍ਹਾਂ ਨਾਲ ਗੁਲਾਮੀ ਵਰਗੀ ਜਿੰਦਗੀ ਭੋਗਣ ਦੇ ਬਰਾਬਰ ਹੈ। ਅੰਤ ਵਿੱਚ ਰਾਸ਼ਟਰੀ ਗੀਤ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…