ਮਹਿਲਾ ਦਿਵਸ: ਕੌਂਸਲਰ ਬਲਜੀਤ ਕੌਰ ਵੱਲੋਂ ਕਰਵਾਏ ਸੱਭਿਆਚਾਕ ਪ੍ਰੋਗਰਾਮ ਵਿੱਚ ਸੁੱਖੀ ਬਰਾੜ ਨੇ ਖੂਬ ਰੰਗ ਬੰਨ੍ਹਿਆ

ਦਲਜੀਤ ਕੌਰ ਸਿੱਧੂ, ਜਤਿੰਦਰ ਕੌਰ ਸਿੱਧੂ, ਸ੍ਰੀਮਤੀ ਰਾਜ ਬਾਲਾ, ਭਿੰਦਰਜੀਤ ਕੌਰ ਸਮੇਤ ਹੋਰ ਉੱਦਮੀ ਅੌਰਤਾਂ ਦਾ ਸਨਮਾਨ

ਸਰਕਾਰ ਨੇ ਮੁਫ਼ਤ ਬੱਸ ਸਫ਼ਰ ਦਾ ਐਲਾਨ ਕਰਕੇ ਅੌਰਤ ਨੂੰ ਮਹਿਲਾ ਦਿਵਸ ਦਾ ਤੋਹਫ਼ਾ ਦਿੱਤਾ: ਬਲਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਗਰ ਨਿਗਮ ਮੁਹਾਲੀ ਦੇ ਵਾਰਡ ਨੰਬਰ-7 (ਫੇਜ਼-5) ਤੋਂ ਕਾਂਗਰਸੀ ਕੌਂਸਲਰ ਬਲਜੀਤ ਕੌਰ ਦੀ ਅਗਵਾਈ ਹੇਠ ਰਾਮਲੀਲਾ ਗਰਾਉਂਡ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਪਤਨੀ ਬੀਬੀ ਦਲਜੀਤ ਕੌਰ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਬੀਬੀ ਜਤਿੰਦਰ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਦੇ ਸਪੁੱਤਰ ਸੰਗੀਤਕਾਰ ਸਚਿਨ ਆਹੂਜਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।
ਪ੍ਰੋਗਰਾਮ ਵਿੱਚ ਬੀਬੀ ਦਲਜੀਤ ਕੌਰ ਸਿੱਧੂ, ਜਤਿੰਦਰ ਕੌਰ ਸਿੱਧੂ, ਮੰਦਰ ਕੀਰਤਨ ਸਭਾ ਫੇਜ਼-5 ਦੀ ਪ੍ਰਧਾਨ ਸ੍ਰੀਮਤੀ ਰਾਜ ਬਾਲਾ, ਪਿੰਡ ਬਲੌਂਗੀ ਦੀ ਸਾਬਕਾ ਸਰਪੰਚ ਭਿੰਦਰਜੀਤ ਕੌਰ ਅਤੇ ਸੰਗੀਤਕਾਰ ਸਚਿਨ ਆਹੂਜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਸਫ਼ਾਈ ਕਰਮਚਾਰੀ ਵੀ ਸਨਮਾਨਿਤ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਦਲਜੀਤ ਕੌਰ ਸਿੱਧੂ ਨੇ ਕੌਂਸਲਰ ਬਲਜੀਤ ਕੌਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੌਰਤਾਂ ਜਿੱਥੇ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ ਉਥੇ ਹੀ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਵਿੱਚ ਵੀ ਅੌਰਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਕੌਂਸਲਰ ਬਲਜੀਤ ਕੌਰ ਨੇ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਰੱਖੇ ਗਏ ਇਸ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਵਿੱਚ ਦੁੱਗਣਾ ਵਾਧਾ, ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਕੇ ਅਤੇ ਸਰਕਾਰੀ ਬੱਸਾਂ ਵਿੱਚ ਅੌਰਤਾਂ ਦਾ ਸਫ਼ਰ ਬਿਲਕੁਲ ਮੁਫ਼ਤ ਕਰਕੇ ਅੌਰਤਾਂ ਨੂੰ ਬਹੁਤ ਵੱਡੇ ਮਾਣ ਸਨਮਾਨ ਬਖ਼ਸ਼ੇ ਹਨ। ਜਿਸ ਦੇ ਲਈ ਪੰਜਾਬ ਦੀ ਅੌਰਤ ਕੈਪਟਨ ਅਮਰਿੰਦਰ ਸਿੰਘ ਦੀ ਤਹਿ ਦਿਲੋਂ ਧੰਨਵਾਦੀ ਹੈ।
ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ ਨੇ ਲੱਚਰਤਾ ਤੋਂ ਕੋਹਾਂ ਦੂਰ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਮਹਿਲਾ ਦਿਵਸ ਨੂੰ ਯਾਦਗਾਰੀ ਬਣਾਇਆ। ਗਾਇਕਾ ਸੁੱਖੀ ਬਰਾੜ ਨੇ ‘ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਐ’, ‘ਜੱਟੀ ਹਾਂ ਪੰਜਾਬ ਦੀ’ ਵਰਗੇ ਗੀਤਾਂ ਸਮੇਤ ‘ਲੋਕ ਬੋਲੀਆਂ‘ ਗਾ ਕੇ ਪ੍ਰੋਗਰਾਮ ਵਿੱਚ ਹਾਜ਼ਰ ਦਰਸ਼ਕਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਇਕਬਾਲ ਗੁੰਨੋਮਾਜਰਾ ਨੇ ਕਿਹਾ ਕਿ ਤਾਂ ਹੀ ਮਹਿਲਾ ਦਿਵਸ ਸਹੀ ਮਾਇਨਿਆਂ ਵਿੱਚ ਸੰਭਵ ਹੋ ਸਕੇਗਾ ਜਦੋਂ ਸਾਡੀਆਂ ਧੀਆਂ-ਬੇਟੀਆਂ ਆਪਣੇ ਬਜ਼ੁਰਗਾਂ ਦੀ ਸਹੀ ਅਰਥਾਂ ਵਿੱਚ ਸੰਭਾਲ ਕਰਨਗੀਆਂ। ਇਸ ਮੌਕੇ ਪਰਮਜੀਤ ਕੌਰ ਅਜੀਮਲ, ਮੰਜੂ, ਮਨਦੀਪ ਕੌਰ, ਰਕਸ਼ਾ ਰਾਣੀ, ਕਿਰਨ, ਕਾਂਤਾ ਰਾਣੀ, ਸੁਦਰਸ਼ਨ ਜੈਨ, ਮਨਮੋਹਨ ਸਿੰਘ, ਰਮਨ ਥਰੇਜਾ, ਵਿਜੇ ਸ਼ੰਕਰ ਆਦਿ ਸਮੇਤ ਵਾਰਡ ਨੰਬਰ-7 ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …