Nabaz-e-punjab.com

ਮੁਹਾਲੀ ਦੇ ਤਿੰਨ ਹੋਰ ਪੀੜਤ ਮਰੀਜ਼ਾਂ ਨੇ ‘ਕਰੋਨਾ’ ਵਿਰੁੱਧ ਜਿੱਤੀ ਜੰਗ

ਠੀਕ ਹੋਣ ਵਾਲਿਆਂ ਵਿੱਚ ਪਿੰਡ ਜਵਾਹਰਪੁਰ ਦਾ ਮਲਕੀਤ ਸਿੰਘ ਤੇ ਉਸ ਦੀ ਬੇਟੀ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਜ਼ਿਲ੍ਹਾ ਮੁਹਾਲੀ ਦੇ ‘ਕਰੋਨਾ ਵਾਇਰਸ’ ਤੋਂ ਪੀੜਤ ਤਿੰਨ ਹੋਰ ਮਰੀਜ਼ ਮੰਗਲਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਜ਼ਿਲ੍ਹੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 30 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਮੰਗਲਵਾਰ ਨੂੰ ਠੀਕ ਹੋਏ ਤਿੰਨ ਮਰੀਜ਼ਾਂ ਵਿਚ ਪਿੰਡ ਜਵਾਹਰਪਰ ਦੇ ਮਲਕੀਤ ਸਿੰਘ ਤੇ ਅਮਨਪ੍ਰੀਤ ਕੌਰ ਅਤੇ ਮੁਹਾਲੀ ਦੇ ਸੈਕਟਰ 68 ਦਾ ਅਬਦੁਲ ਅਜ਼ੀਜ਼ ਸ਼ਾਮਲ ਹਨ। ਮਲਕੀਤ ਸਿੰਘ (43) ਪਿੰਡ ਜਵਾਹਰਪੁਰ ਜਿਥੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਸਨ, ਵਿਚ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲਾ ਪਹਿਲਾ ਮਰੀਜ਼ ਸੀ। ਬਾਅਦ ਵਿਚ ਇਸ ਪਿੰਡ ਵਿਚੋਂ ਹੋਰ ਕਈ ਮਾਮਲੇ ਸਾਹਮਣੇ ਆਏ ਸਨ। ਠੀਕ ਹੋਣ ਵਾਲੇ ਬਾਕੀ ਦੋ ਮਰੀਜ਼ 17 ਸਾਲਾ ਅਮਨਪ੍ਰੀਤ ਅਤੇ 28 ਸਾਲਾ ਅਬਦੁਲ ਹਨ।
ਅਮਨਪ੍ਰੀਤ ਕੌਰ ਮਲਕੀਤ ਸਿੰਘ ਦੀ ਬੇਟੀ ਹੈ। ਮਲਕੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਜਦਕਿ ਬਾਕੀ ਦੋਵੇਂ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿੱਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿੱਚ ਦਾਖ਼ਲ ਸਨ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 17 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਮਲਕੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲ੍ਹਾ ਪੱਧਰੀ ‘ਇਕਾਂਤਵਾਸ ਕੇਂਦਰ’ ਵਿਚ ਰਖਿਆ ਜਾਵੇਗਾ ਜਦਕਿ ਅਜ਼ੀਜ਼ ਨੂੰ ਘਰ ਭੇਜ ਦਿਤਾ ਗਿਆ ਹੈ ਜਿਥੇ ਉਸ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਸਿਹਤ ਟੀਮ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰੇਗੀ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ। ਇਸੇ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਨੇ ਮੰਗਲਵਾਰ ਨੂੰ ਕੁਲ 88 ਸੈਂਪਲ ਲਏ। ਇਨ੍ਹਾਂ ’ਚੋਂ 36 ਸੈਂਪਲ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਲਏ ਗਏ ਹਨ। ਜਿਨ੍ਹਾਂ ਵਿੱਚ ਬੱਸ ਦਾ ਡਰਾਈਵਰ ਤੇ ਕੰਡਕਟਰ ਵੀ ਸ਼ਾਮਲ ਹਨ ਜਦਕਿ ਦੋ ਸੈਂਪਲ ਕੋਟਾ ਤੋਂ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੇ ਹਨ। ਇਨ੍ਹਾਂ ਸਾਰਿਆਂ ਨੂੰ ਜਿਲ਼੍ਹਾ ਪ੍ਰਸ਼ਾਸਨ ਨੇ ਵਾਪਸ ਲਿਆਂਦਾ ਹੈ।
ਇਸ ਤੋਂ ਇਲਾਵਾ ਪਿੰਡ ਜਵਾਹਰਪੁਰ ਵਿੱਚ ਮੰਗਲਵਾਰ ਨੂੰ ਸਾਹਮਣੇ ਆਏ ਪਾਜ਼ੇਟਿਵ ਵਿਅਕਤੀ ਦੇ 25 ਕਰੀਬੀਆਂ ਦੇ ਸੈਂਪਲ ਲਏ ਗਏ ਹਨ। 20 ਸੈਂਪਲ ਜ਼ਿਲ੍ਹਾ ਹਸਪਤਾਲ ਵਿੱਚ ਜਾਂਚ ਕਰਵਾਉਣ ਆਏ ਮਰੀਜ਼ਾਂ ਦੇ ਲਏ ਗਏ ਹਨ ਜਦਕਿ 5 ਸੈਂਪਲ ਖਰੜ ਦੇ ਹਸਪਤਾਲ ਵਿਚ ਲਏ ਗਏ। ਇਹ ਮਰੀਜ਼ ਹਸਪਤਾਲ ਵਿਚ ਬਣਾਏ ਗਏ। ਫਲੂ ਕਾਰਨਰ ਵਿੱਚ ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਦੀ ਜਾਂਚ ਕਰਾਉਣ ਲਈ ਆਏ ਸਨ। ਜਿਨ੍ਹਾਂ ਦੇ ਸੈਂਪਲ ਅਹਿਤਿਆਤ ਵਜੋਂ ਲਏ ਗਏ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …