nabaz-e-punjab.com

ਜਨ ਅੌਸ਼ਧੀ ਕੇਂਦਰ ਦਾ ਕਮਾਲ: 12 ਰੁਪਏ ਪਿੰ੍ਰਟ ਕੀਮਤ ਵਾਲੀ ਦਵਾਈ ਦਾ ਪੱਤਾ 20 ਰੁਪਏ ਵਿੱਚ ਵੇਚਿਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਜੁਲਾਈ:
ਮਰੀਜ਼ਾਂ ਨੂੰ ਸਸਤੇ ਭਾਅ ਦਵਾਈਆਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਖੋਲੀਆਂ ਗਈਆਂ ਜਨ ਅੌਸ਼ਧੀ ਦੁਕਾਨਾਂ ਵਿੱਚ ਦਵਾਈਆਂ ਦੇ ਪਿੰ੍ਰਟ ਕੀਮਤ ਤੋਂ ਵੱਧ ਕੀਮਤ ਤੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਮਰੀਜ਼ਾਂ ਨਾਲ ਸਿੱਧਾ ਖਿਲਵਾੜ ਹੈ। ਘੱਟ ਕੀਮਤ ਦੀ ਪਿੰ੍ਰਟ ਵਾਲੀ ਦਵਾਈ ਵੱਧ ਕੀਮਤ ’ਤੇ ਮਰੀਜ਼ ਨੂੰ ਦੇਣ ਦਾ ਮਾਮਲਾ ਸਿਵਲ ਹਸਪਤਾਲ ਖਰੜ ਵਿਖੇ ਜਨ ਅੌਸ਼ਧੀ ਦੁਕਾਨ ਵਿੱਚ ਆਇਆ ਹੈ। ਇਹ ਠੱਗੀ ਪੰਜਾਬ ਪੁਲੀਸ ਦੇ ਕਰਮਚਾਰੀ ਜਸਵੰਤ ਸਿੰਘ ਨਾਲ ਵੱਜੀ ਹੈ। ਉਸ ਨੇ ਦਸਿਆ ਕਿ ਉਹ ਹਸਪਤਾਲ ਵਿਚ ਚੈਕਅੱਪ ਕਰਵਾਉਣ ਲਈ ਹਸਪਤਾਲ ਖਰੜ ਵਿਖੇ ਗਿਆ ਸੀ ਉਸ ਨੂੰ ਡਾ. ਸੀਪੀ ਸਿੰਘ ਨੇ ਮੁੱਢਲੀ ਜਾਂਚ ਤੋਂ ਬਾਅਦ ਦਵਾਈ ਲਿਖੀ ਸੀ ਉਹ ਪਰਚੀ ਲੈ ਕੇ ਜਨ ਅੌਸ਼ਧੀ ’ਤੇ ਦਵਾਈ ਲੈਣ ਚਲਾ ਗਿਆ ਤਾਂ ਉੱਥੇ ਡਿਊਟੀ ’ਤੇ ਤਾਇਨਾਤ ਕਰਮਚਾਰਨ ਵੱਲੋਂ ਉਸ ਨੂੰ ਪਿੰ੍ਰਟ ਕੀਮਤ 12 ਰੁਪਏ ਵਾਲਾ ਪੱਤਾ 20 ਰੁਪਏ ਵਿਚ ਦੇ ਦਿੱਤਾ। ਉਨ੍ਹਾਂ ਵੱਲੋਂ ਇਹ ਮਾਮਲਾ ਸਬ ਡਵੀਜ਼ਨਲ ਹਸਪਤਾਲ ਖਰੜ ਦੇ ਐਸਐਮਓ ਤਰਸੇਮ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ।
ਉਨ੍ਹਾਂ ਵੱਲੋਂ ਜਨ ਅੌਸ਼ਧੀ ਦੁਕਾਨ ਵਿਚ ਡਿਊਟੀ ਤੇ ਤਾਇਨਾਤ ਕਰਮਚਾਰਨ ਨੂੰ ਮੌਕੇ ’ਤੇ ਸੱਦ ਲਿਆ ਅਤੇ ਪੁੱਛਗਿੱਛ ਕੀਤੀ ਅਤੇ ਵਾਧੂ ਲਏ ਗਏ ਪੈਸੇ ਵਾਪਸ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਉਹ ਇਕ ਪੁਲਿਸ ਕਰਮਚਾਰੀ ਅਤੇ ਪੜਿਆ ਲਿਖਿਆ ਹੈ ਉਸ ਨਾਲ ਹਸਪਤਾਲ ਇਹ ਵਾਪਰਿਆ। ਹਸਪਤਾਲ ਵਿੱਚ ਬਹੁਤ ਸਾਰੇ ਲੋਕੀ, ਬਜੁਰਗ ਵੀ ਆਉਦੇ ਹਨ ਜੋ ਸ਼ਾਇਦ ਇਹ ਨਹੀ ਵੇਖਦੇ ਹੋਣੇ ਕਿ ਕਿਆ ਪ੍ਰਿੰਟ ਕੀਮਤ ’ਤੇ ਹੀ ਉਨ੍ਹਾਂ ਨੂੰ ਦਵਾਈ ਦਿੱਤੀ ਗਈ ਹੈ ਕਿ ਨਹੀ? ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਹਸਪਤਾਲ ਵਿਚ ਵੀ ਘੱਟ ਕੀਮਤ ਵਾਲੀਆਂ ਦਵਾਈਆਂ ਵੱਧ ਕੀਮਤ ਤੇ ਵੇਚੀਆਂ ਜਾਣ ਤਾਂ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ।
ਉਧਰ, ਦੂਜੇ ਪਾਸੇ ਸਿਵਲ ਹਸਪਤਾਲ ਖਰੜ ਦੇ ਐਸਐਮਓ ਇੰਚਾਰਜ਼ ਡਾ. ਤਰਸੇਮ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਿਵਲ ਹਸਪਤਾਲ ਖਰੜ ਦੇ ਜ਼ਨ ਅੌਸ਼ਧੀ ਦੁਕਾਨ ਨੂੰ ਐਸਡੀਐਮ ਅਤੇ ਜ਼ਿਲ੍ਹਾ ਰੈਡ ਕਰਾਸ ਵੱਲੋਂ ਚਲਾਇਆ ਜਾਂਦਾ ਹੈ। ਉਨ੍ਹਾਂ ਪਾਸ ਅੱਜ ਇੱਕ ਵਿਅਕਤੀ ਆਇਆ ਸੀ ਕਿ ਉਸਦੇ ਧਿਆਨ ਵਿੱਚ ਲਿਆਂਦਾ ਕਿ ਉਸ ਨੇ ਇਸ ਜਨ ਅੌਸ਼ਧੀ ਦੁਕਾਨ ਤੋਂ ਹਸਪਤਾਲ ਦੇ ਡਾਕਟਰ ਤੋਂ ਲਿਖੀ ਹੋਈ ਦਵਾਈ ਖਰੀਦ ਕੀਤੀ ਸੀ ਉਹ ਉਸ ਨੂੰ 12 ਰੁਪਏ ਦੀ ਬਿਜਾਏ 20 ਰੁਪਏ ਵਿਚ ਦਿੱਤੀ ਗਈ। ਐਸ ਐਮ ਓ ਨੇ ਅੱਗੇ ਦਸਿਆ ਕਿ ਉਨ੍ਹਾਂ ਸਬੰਧਤ ਕਰਮਚਾਰਨ ਨੂੰ ਬੁਲਾ ਕੇ ਵਾਧੂ ਲਏ ਗਏ ਪੈਸੇ ਵਾਪਸ ਕਰਵਾ ਦਿੱਤੇ ਅਤੇ ਕਰਮਚਾਰਨ ਵਲੋਂ ਆਪਣੀ ਗਲਤੀ ਮੰਨ ਲਈ। ਉਨ੍ਹਾਂ ਦਸਿਆ ਕਿ ਪਹਿਲਾਂ ਇਹ ਦਵਾਈ ਦਾ ਪੱਤਾ 20 ਰੁਪਏ ਦਾ ਆਉਦਾ ਸੀ ਅੱਜ ਹੀ ਨਵੀਂ ਸਪਲਾਈ ਆਈ ਹੈ ਜਿਸ ’ਤੇ ਪ੍ਰਿੰਟ ਕੀਮਤ 12 ਰੁਪਏ ਸੀ ਅਤੇ ਭੁਲੇਖੇ ਨਾਲ ਹੀ ਪਹਿਲਾਂ ਵਾਲੀ ਹੀ ਕੀਮਤ ਅਨੁਸਾਰ ਪੈਸੇ ਲੈ ਲਏ ਗਏ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…