nabaz-e-punjab.com

ਗਮਾਡਾ ਤੋਂ ਮਿਲੀ 5 ਕਰੋੜ ਦੀ ਪਹਿਲੀ ਕਿਸ਼ਤ ਤੋਂ ਬਾਅਦ ਪਾਰਕਾਂ ਦੇ ਰੱਖ ਰਖਾਓ ਦੇ ਕੰਮ ਵਿੱਚ ਤੇਜੀ

ਮੁਹਾਲੀ ਸ਼ਹਿਰ ਦੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਈ ਨਗਰ ਨਿਗਮ ਵੱਲੋਂ ਜੰਗੀ ਪੱਧਰ ’ਤੇ ਕੰਮ ਸ਼ੁਰੂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਪਿਛਲੇ ਦਿਨੀਂ ਗਮਾਡਾ ਵੱਲੋਂ ਸ਼ਹਿਰ ਦੇ ਸਮੂਹ ਪਾਰਕਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਤੋਂ ਬਾਅਦ ਹੁਣ ਇਹਨਾਂ ਪਾਰਕਾਂ ਦੀ ਨੁਹਾਰ ਬਦਲਣ, ਇੱਥੇ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਕਰਨ ਅਤੇ ਪਾਰਕਾਂ ਦੇ ਰੱਖ ਰਖਾਓ ਲਈ ਜੰਗੀ ਪੱਧਰ ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਪਾਰਕਾਂ ਵਿੱਚ ਸਾਫ ਸਫਾਈ ਅਤੇ ਰੱਖ ਰਖਾਉ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇਹਨਾਂ ਪਾਰਕਾਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਕੁਝ ਦਿਨ ਪਹਿਲਾਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਿਆ ਸੀ।
ਨਗਰ ਨਿਗਮ ਵਲੋੱ ਪਾਰਕਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਸ਼ਹਿਰ ਦੇ ਅੰਦਰੂਨੀ ਪਾਰਕਾਂ ਨੂੰ ਸੱਤ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਦੇ ਆਕਾਰ ਦੇ ਹਿਸਾਬ ਨਾਲ ਇਹਨਾਂ ਪਾਰਕਾਂ ਦਾ ਰਖ ਰਖਾਉ ਕਰਨ ਵਾਲੀ ਕੰਪਨੀ ਕਾਰਡਿਕ ਨੇ ਇਹਨਾਂ ਪਾਰਕਾਂ ਦੇ ਲੋੜੀਂਦੇ ਕਰਮਚਾਰੀ ਤਾਇਨਾਤ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਸਬੰਧਤ ਐਸਡੀਓ ਅਤੇ ਜੇ.ਈ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਆਪਣੀ ਦੇਖ ਰੇਖ ਵਿੱਚ ਪਾਰਕਾਂ ਵਿੱਚ ਲੋੜੀਂਦੇ ਕਰਮਚਾਰੀ ਤਾਇਨਾਤ ਕਰਵਾਉਣ ਅਤੇ ਪਾਰਕਾਂ ਵਿੱਚ ਲੋੜੀਂਦਾ ਕੰਮ ਕਰਵਾਉਣ। ਇਸ ਕਾਰਵਾਈ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਬਣੇ ਸਾਰੇ ਛੋਟੇ ਵੱਡੇ ਪਾਰਕਾਂ ਵਿੱਚ ਕਰਮਚਾਰੀ ਤਾਇਨਾਤ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਪਾਰਕਾਂ ਤੇ ਕੁਲ ਸੱਤ ਜੋਨਾਂ ਵਿੱਚ ਵੰਡਿਆਂ ਗਿਆ ਹੈ ਜਿਸਦੇ ਤਹਿਤ ਸੈਕਟਰ-70 ਅਤੇ 71 ਦੇ ਪਾਰਕਾਂ ਵਿੱਚ 17, ਫੇਜ਼-3 ਬੀ1 , ਫੇਜ਼-4 , ਫੇਜ਼-5 , ਫੇਜ਼ 3 ਬੀ-2 ਅਤੇ ਫੇਜ਼ – 7 ਵਿੱਚ 23, ਫੇਜ਼ 3-ਏ, ਫੇਜ਼-2, ਫੇਜ਼-1, ਫੇਜ਼-6 ਅਤੇ ਸੈਕਟਰ 57 ਵਿੱਚ 23, ਫੇਜ਼-11 ਅਤੇ ਸੈਕਟਰ 48 ਵਿੱਚ 11, ਫੇਜ਼-10 ਵਿੱਚ 10, ਸੈਕਟਰ-66 ਤੋਂ 69 ਵਿੱਚ 12 ਅਤੇ ਫੇਜ਼ -9 ਵਿੱਚ 10 ਕਰਮਚਾਰੀ ਤੈਨਾਤ ਕੀਤੇ ਗਏ ਹਨ। ਇਸ ਤੋੱ ਇਲਾਵਾ ਇਹਨਾਂ ਜੋਨਾਂ ਵਿੱਚ 11 ਵਾਧੂ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਨੇਬਰ ਹੁਡ ਪਾਰਕ ਫੇਜ਼-11 ਵਿੱਚ 8, ਸਿਲਵੀ ਪਾਰਕ ਫੇਜ਼-10 ਵਿੱਚ 6, ਐਨ.ਐਚ. ਪਾਰਕ ਸੈਕਟਰ-69 ਵਿੱਚ 5, ਸਿਟੀ ਪਾਰਕ ਸੈਕਟਰ 68 ਵਿੱਚ-9, ਬੋਗਨ ਵਿਲੀਆ ਪਾਰਕ ਫੇਜ਼-4 ਵਿੱਚ 6, ਰੋਜ ਗਾਰਡਨ ਫੇਜ਼ 3 ਬੀ-1 ਵਿੱਚ 7, ਲਾਈਬ੍ਰੇਰੀ ਪਾਰਕ ਫੇਜ਼-7 ਵਿੱਚ 2, ਸੈਕਟਰ-71 ਦੇ ਪਾਰਕ ਵਿੱਚ 6, ਸੈਕਟਰ-70 ਦੇ ਪਾਰਕ ਵਿੱਚ -6, ਸੈਕਟਰ 70 ਦੇ ਪਾਰਕ ਨੰਬਰ 32 ਵਿੱਚ -2, ਫੇਜ਼-6 ਦੇ ਪਾਰਕ ਵਿੱਚ 7, ਲਈਅਰ ਵੈਲੀ ਫੇਜ਼-9 ਵਿੱਚ 8 ਤਾਇਨਾਤ ਕੀਤੇ ਗਏ ਹਨ ਅਤੇ 8 ਕਰਮਚਾਰੀ ਵਾਧੂ ਚਾਰਜ ਵਾਲੇ ਹਨ। ਇਸ ਤੋਂ ਇਲਾਵਾ ਨੇਚਰ ਪਾਰਕ ਫੇਜ਼-8 ਦੇ ਰੱਖ ਰਖਾਓ ਦੇ ਕੰਮ ਲਈ 34 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਠੇਕੇਦਾਰ ਨੂੰ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਜਵਾਬਦੇਹ ਬਣਾਇਆ ਗਿਆ ਹੈ ਅਤੇ ਕਰਮਚਾਰੀਆਂ ਦੇ ਸੁਪਰਵਾਈਜਰ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨਾਲ ਤਾਲਮੇਲ ਰੱਖ ਕੇ ਉਹਨਾਂ ਦੇ ਸੁਝਾਆਂ ਅਨੁਸਾਰ ਕੰਮ ਕਰਨਗੇ। ਫੇਜ਼-3ਬੀ2 ਵਿੱਚ ਪਾਰਕਾਂ ਦੇ ਸਾਂਭ ਸੰਭਾਲ ਦੀ ਨਿਗਰਾਨੀ ਕਰ ਰਹੇ ਨਗਰ ਨਿਗਮ ਦੇ ਐਸਡੀਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਦੇ ਕਰਮਚਾਰੀ ਪਾਰਕਾਂ ਦੀ ਸਫਾਈ, ਬੂਟਿਆਂ ਦੀ ਛੰਗਾਈ, ਘਾਹ ਦੀ ਕਟਾਈ, ਬੂਟਿਆਂ ਨੂੰ ਪਾਣੀ ਲਾਉਣ, ਲੋਕਾਂ ਦੀ ਸੈਰ ਲਈ ਬਣੇ ਟ੍ਰੈਕ ਦੇ ਰੱਖ ਰਖਾਉ ਸਮੇਤ ਪਾਰਕਾਂ ਵਿੱਚ ਲੱਗੇ ਝੂਲਿਆਂ ਅਤੇ ਬੈਂਚਾਂ ਦੀ ਮੁਰੰਮਤ ਦਾ ਕੰਮ ਵੀ ਸੰਭਾਲਣਗੇ। ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਐਕਸੀਅਨ ਮੁਕੇਸ਼ ਗਰਗ ਅਤੇ ਹਰਪਾਲ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਸਟਾਫ ਵੱਲੋਂ ਠੇਕੇਦਾਰ ਦੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਅਤੇ ਵੱਖ ਵੱਖ ਵਾਰਡਾਂ ਵਿੱਚ ਸਬੰਧਤ ਕੌਂਸਲਰਾਂ ਦੀ ਸਲਾਹ ਨਾਲ ਕੰਮ ਕਰਵਾਏ ਜਾਣਗੇ।
ਲੋਕਾਂ ਨੂੰ ਬਿਹਤਰ ਸੁਵਿਧਾਵਾਂ ਯਕੀਨੀ ਕਰਾਂਗੇ: ਕੁਲਵੰਤ ਸਿੰਘ
ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਪਾਰਕਾਂ ਦੇ ਰੱਖ ਰਖਾਉ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਪਾਰਕਾਂ ਦੀ ਹਾਲਤ ਵਿੱਚ ਮੁਕੰਮਲ ਸੁਧਾਰ ਕਰ ਲਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਪਾਰਕਾਂ ਵਿੱਚ ਲੋੜੀੱਦੀਆਂ ਸੁਵਿਧਾਵਾਂ ਝੂਲੇ, ਬੈਂਚ, ਸੈਰ ਕਰਨ ਦਾ ਟਰੈਕ ਬਿਹਤਰ ਢੰਗ ਨਾਲ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …