40 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਟੌਰ ਪਾਰਕਿੰਗ ਦਾ ਕੰਮ ਸ਼ੁਰੂ

ਸੁਪਰ ਮਾਰਕੀਟ ਵੈਲਫ਼ੇਅਰ ਕਮੇਟੀ ਮਟੌਰ ਵੱਲੋਂ ਮਿਉਂਸਪਲ ਕਾਰਪੋਰਸ਼ਨ ਦਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਅੱਜ ਮਟੌਰ ਦੀ ਸੂਪਰ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਨੇ ਕਾਰਪੋਰੇਸ਼ਨ ਵੱਲੋਂ ‘ਮਾਨ ਕੰਪਲੈਕਸ’ ਮਟੌਰ ਦੇ ਸਾਹਮਣੇ ਪਾਰਕਿੰਗ ਬਣਾਉਣ ਦੇ ਕੰਮ ਨੂੰ ਸ਼ੁਰੂ ਕਰਨ ’ਤੇ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਕੁਲਵੰਤ ਸਿੰਘ, ਉਨ੍ਹਾਂ ਨਾਲ ਕੌਂਸਲਰ ਹਰਪਾਲ ਸਿੰਘ ਅਤੇ ਸਮਾਜ ਸੇਵੀ ਜਸਪਾਲ ਸਿੰਘ (ਕੌਂਸਲਰ ਕਰਮਜੀਤ ਕੌਰ ਦੇ ਪਤੀ) ਦਾ ਧੰਨਵਾਦ ਕੀਤਾ। ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਸੂਬਾ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਨੇ ਕਿਹਾ ਕਿ ਮਾਰਕੀਟ ਦੀ ਇਹ ਬਹੁਤ ਵੱਡੀ ਮੰਗ ਸੀ। ਜਿਸ ਕਰਕੇ ਮਾਰਕੀਟ ਵਿੱਚ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਪਾਰਕਿੰਗ ਨਾ ਹੋਣ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਲੇਕਿਨ ਹੁਣ ਇਹ ਕੰਮ ਹੋਣ ਨਾਲ ਸਥਾਨਕ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਮਿਲੀ ਹੈ ਅਤੇ ਇਸ ਮਾਰਕੀਟ ਦੀ ਮੰਗ ਪੂਰੀ ਹੋਣ ਕਰਕੇ ਦੁਕਾਨਦਾਰ ਅਤੇ ਸ਼ੋਅਰੂਮ ਮਾਲਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ।
ਉਧਰ, ਨਵ ਨਿਯੁਕਤ ਪ੍ਰਧਾਨ ਹਿੰਦਪਾਲ ਸਿੰਘ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਉਮੀਦ ਕਰਨਗੇ ਕਿ ਕਾਰਪੋਰੇਸ਼ਨ ਉਨ੍ਹਾਂ ਦੀ ਇਸ ਤਰੀਕੇ ਨਾਲ ਮਦਦ ਕਰਦੀ ਰਹੇਗੀ, ਕਿਉਂਕਿ ਮਾਰਕੀਟ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ। ਜਿਸ ਨੂੰ ਹਾਲੇ ਤੱਕ ਹੱਲ ਨਹੀਂ ਕੀਤਾ ਗਿਆ ਹੈ। ਇਸ ਮੌਕੇ ਸੁਪਰ ਮਾਰਕੀਟ ਦੇ ਬਲਜੀਤ ਸਿੰਘ ਗਾਹਲਾ (ਚੇਅਰਮੈਨ), ਇਕਬਾਲ ਸਿੰਘ ਜੋਸਾਨ (ਮੀਤ ਪ੍ਰਧਾਨ), ਜੰਗ ਬਹਾਦਰ (ਸਕੱਤਰ), ਜੋਤੀ ਸਿੰਗਲਾ (ਉਪ ਸਕੱਤਰ), ਲਲਿਤ ਕੁਮਾਰ (ਖਜਾਨਚੀ), ਡਾ. ਅਨੁਪਮ ਗੋਇਲ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…