ਸਫਾਈ ਕਰਮਚਾਰੀਆ ਨੇ ਨਗਰ ਕੌਂਸਲ ਜੰਡਿਆਲਾ ਗੁਰੂ ਖਿਲਾਫ ਦਿੱਤਾ ਧਰਨਾ

ਜੇਕਰ ਸੋਮਵਾਰ ਤੱਕ ਨਾ ਹੋਇਆ ਮਸਲਾ ਹੱਲ ਤਾਂ ਸੋਮਵਾਰ ਤੱਕ ਹੋਰ ਸੰਘਰਸ਼ ਤਿੱਖਾ ਕੀਤਾ ਜਾਵੇਗਾ, ਅਕਾਲੀ ਕੌਂਸਲਰ ਨੇ ਖੋਲਿਆ ਨਗਰ ਖਿਲਾਫ ਮੋਰਚਾ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 1 ਦਸੰਬਰ:
ਅੱਜ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਖੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਖਿਲਾਫ ਧਰਨਾ ਦਿੱਤਾ ਗਿਆ।ਇਸ ਧਰਨੇ ਦੀ ਅਗਵਾਈ ਵਾਰਡ ਨੰਬਰ 8 ਦੇ ਕੌਂਸਲਰ ਐਡਵੋਕੇਟ ਮਨੀ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸਫਾਈ ਸੇਵਕਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ ।ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਤਨਖਾਹਾਂ ਪੂਰੀਆਂ ਤੇ ਸਮੇਂ ਸਿਰ ਨ੍ਹ੍ਹੀ ਦਿੱਤੀਆਂ ਜਾ ਰਹੀਆਂ। ਜਦਕਿ ਈ ਪੀ ਐਫ ਬਕਾਇਆ ਵੀ ਪਿੱਛਲੇ ਕਰੀਬ 17 ਮਹੀਨਿਆਂ ਤੋਂ ਨਹੀਂ ਦਿੱਤਾ ਜਾ ਰਿਹਾ ।ਠੇਕੇਦਾਰ ਅਤੇ ਨਗਰ ਦੇ ਕਰਮਚਾਰੀਆਂ ਉਪਰ ਇਲਾਜਮ ਲਾਉਂਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਤਨਖਾਹ ਡੀ ਸੀ ਰੇਟ ਦੇ ਮੁਤਾਬਿਕ ਨਹੀਂ ਦੇ ਰਹੇ ਅਤੇ ਜੋ ਦੇ ਰਹੇ ਹਨ ਉਹ ਵੀ ਸਮੇ ਸਿਰ ਨ੍ਹ੍ਹੀ ਦਿੱਤੀ ਜਾਂਦੀ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇੱਕ ਸਫਾਈ ਕਰਮਚਾਰੀ ਦੀ ਬੇਟੀ ਦਾ ਵਿਆਹ ਵੀ ਅੱਜ ਸੀ ਪਰ ਉਸਨੂੰ ਤਨਖ਼ਾਹ ਨਹੀ ਮਿਲੀ ।ਜਿਸ ਕਰਕੇ ਉਸਨੂੰ ਆਰਥਿਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।ਇਸ ਤੋਂ ਇਲਾਵਾ ਦੂਜੇ ਕੌਂਸਲਰਾਂ ਨੇ ਕਿਹਾ ਇਸ ਮਾਮਲੇ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ ਜਿਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰ ਕਰਨ ਵਾਲੇ ਕਰਮਚਾਰੀ ਦੇ ਨਾਮਾ ਤੋਂ ਪਰਦਾ ਉੱਠ ਸਕੇ ਅਤੇ ਸਫਾਈ ਸੇਵਕਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਉਨਾਂ ਨੂੰ ਇਨਸਾਫ ਮਿਲ ਸਕੇ। ਇਸ ਤੋਂ ਇਲਾਵਾ ਵਾਰਡ ਨੰਬਰ 8 ਦੇ ਕੌਂਸਲਰ ਮਨੀ ਚੋਪੜਾ ਨੇ ਕਿਹਾ ਕਿ ਠੇਕੇਦਾਰ ਨੇ ਮਿਉਂਸਿਪਲ ਐਕਟ ਦੀਆਂ ਖੂਬ ਧੱਜੀਆਂ ਉਡਾ ਕੇ ਇਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ।ਇਸ ਮੌਕੇ ਮਨਦੀਪ ਢੋਟ ,ਅਵਤਾਰ ਸਿੰਘ ਕਾਲਾ ,ਹਰਜਿੰਦਰ ਸਿੰਘ ਬਾਹਮਣ ,ਰਵਿੰਦਰ ਕੁਮਾਰ ਮੋਨੂੰ ,ਸਨੀ ,ਬਲਵਿੰਦਰ ਸਿੰਘ ਬਿੰਦੀ ,ਗੋਵਿੰਦਾ ,ਲਾਲ ਚੰਦ ,ਕਾਲਾ,ਬਿੱਟੂ ,ਵਿਜੈ ,ਮਨਜੀਤ ਸਿੰਘ ,ਸੰਜੀਵ ਆਦਿ ਹਾਜਿਰ ਸ਼ਨ

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…