nabaz-e-punjab.com

ਸਮਾਰਟ ਬਿੰਨ ਪ੍ਰਾਜੈਕਟ ਦੇ ਵਿਰੁੱਧ ਸਫ਼ਾਈ ਕਰਮਚਾਰੀਆਂ ਵੱਲੋਂ ਸੰਘਰਸ਼ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ
ਪੰਜਾਬ ਸਰਕਾਰ ਵੱਲੋਂ ਸਫਾਈ ਕਾਮਿਆਂ ਤੇ ਫਿਰ ਹਮਲਾ ਅਤੇ ਕੂੜੇ ਦਾ ਕੰਮ ਕੰਪਨੀਆਂ ਨੂੰ ਠੇਕਾ ਦੇਣ ਦੇ ਫੈਸਲੇ ਸਫ਼ਾਈ ਕਾਮਿਆਂ ਵੱਲੋਂ 11 ਜੁਲਾਈ ਤੋਂ ਮੁਹਾਲੀ ਅਤੇ ਹੋਰ ਥਾਵਾਂ ਤੇ ਹੜਤਾਲ ਕਰਨ ਦੇ ਨੋਟਿਸ ਦਿੱਤੇ ਗਏ। ਪੰਜਾਬ ਦੀ ਨਵੀਂ ਆਈ ਸਰਕਾਰ ਦੇ ਸਮੇਂ ਵਿੱਚ ਸਫਾਈ ਕਾਮਿਆਂ ਤੇ ਮੁੜ ਹਮਲਾ ਤੇਜ ਕਰ ਦਿੱਤਾ ਗਿਆ ਹੈ। ਸੈਕੰਡਰੀ ਡੰਪਿੰਗ ਪੁਆਇੰਟਾਂ ਤੇ ਕੂੜਾ ਚੁੱਕਣ ਦਾ ਕੰਮ ਠੇਕੇਦਾਰ ਕੰਪਨੀ ਨੂੰ ਦੇਣ ਦੇ ਫੈਸਲੇ ਕੀਤੇ ਗਏ ਹਨ। ਨਗਰ ਨਿਗਮ ਮੁਹਾਲੀ ਵੱਲੋਂ ਸਮਾਰਟ ਬਿੰਨ ਪ੍ਰਾਜੈਕਟ ਤਹਿਤ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਕਿ ਸਾਰੇ ਸ਼ਹਿਰ ਦਾ ਕੂੜਾ ਚੁੱਕਣ ਦਾ ਕੰਮ ਇੱਕ ਕੰਪਨੀ ਨੂੰ 6 ਕਰੋੜ ਤੋਂ ਵੱਧ ਰੁਪਏ ਵਿੱਚ ਦਿੱਤਾ ਜਾਵੇਗਾ ਜਦੋਂ ਕਿ ਇਸ ਵੇਲੇ ਇਹ ਕੰਮ ਸਫਾਈ ਕਾਮਿਆਂ ਰਾਹੀਂ ਬਹੁਤ ਘੱਟ ਪੈਸਿਆਂ ਵਿੱਚ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਪ੍ਰਾਈਵੇਟ ਕੰਪਨੀ ਨੇ ਨਗਰ ਨਿਗਮ ਜਲੰਧਰ ਵਿੱਚ ਵੀ ਇਹ ਕੰਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਸੀ ਪਰ ਉੱਥੇ ਕੰਪਨੀ ਕਾਮਯਾਬ ਨਹੀਂ ਹੋਈ ਮੁੜ ਫਗਵਾੜਾ ਨਗਰ ਨਿਗਮ ਅਧੀਨ ਵੀ ਇਹ ਠੇਕਾ ਲਾਗੂ ਕੀਤਾ ਜਾ ਰਿਹਾ ਹੈ. ਇਸ ਲਈ ਇਹ ਸਫਾਈ ਕਾਮਿਆਂ ਤੇ ਸਿੱਧਾ ਹਮਲਾ ਹੈ ਜਿਸ ਨਾਲ ਸਫਾਈ ਕਾਮੇ ਵਿਹਲੇ ਹੋਣਗੇ, ਨਗਰ ਨਿਗਮ ਦੀਆਂ ਚੱਲ ਰਹੀਆਂ ਗੱਡੀਆਂ ਵੀ ਵਿਹਲੀਆਂ ਹੋ ਜਾਣਗੀਆਂ ਅਤੇ ਨਗਰ ਨਿਗਮਾਂ ਤੇ ਵਾਧੂ ਦਾ ਬੋਝ ਪਵੇਗਾ ਜਦੋਂ ਕਿ ਇਹੋ ਕੂੜਾ ਸਰਕਾਰੀ ਗੱਡੀਆਂ ਰਾਹੀਂ ਅੱਧੀ ਕੀਮਤ ਤੇ ਚੁੱਕਿਆ ਜਾਂਦਾ ਸੀ।
ਇਸ ਤੋਂ ਪਹਿਲਾਂ ਵੀ ਨਿਗਮ ਨਿਗਮ ਮੁਹਾਲੀ ਵੱਲੋਂ ਸਫਾਈ ਦਾ ਕੰਮ ਮਸ਼ੀਨਾਂ ਰਾਹੀਂ ਕਰਾਉਣ ਦਾ ਠੇਕਾ ਦਿੱਤਾ ਗਿਆ ਹੈ। ਇਸ ਠੇਕੇ ਰਾਹੀਂ ਮਸ਼ੀਨਾਂ ਕੁਝ ਸੜਕਾ ਸਾਫ ਕਰਦੀਆਂ ਹਨ ਜਿਹੜੀਆਂ ਸੜਕਾਂ ਵਿੱਚ ਪਹਿਲਾਂ ਹੀ ਸਫਾਈ ਹੁੰਦੀ ਹੈ ਤੇ ਕੰਪਨੀ ਨੂੰ ਵੀ ਬਹੁਤ ਵੱਡੀ ਰਕਮ ਅਦਾ ਕੀਤੀ ਗਈ ਹੈ ਜਦੋਂ ਕਿ ਸਫਾਈ ਕਾਮਿਆਂ ਰਾਹੀਂ ਇਹ ਕੰਮ ਬਹੁਤ ਥੋੜੇ ਪੈਸਿਆਂ ਵਿੱਚ ਹੁੰਦਾ ਸੀ. ਸਫਾਈ ਕਾਮਾ ਸਮਾਜ ਨੂੰ ਜੀਵਨ ਦਿੰਦਾ ਹੈ ਪਰ ਸਰਕਾਰਾਂ ਇਨ੍ਹਾਂ ਕਾਮਿਆਂ ਦਾ ਕਚੂੰਮਰ ਕੱਢਣ ਤੇ ਲੱਗੀਆਂ ਹੋਈਆ ਹਨ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲੀ ਆ ਰਹੀ ਮੰਗ ਮੁਤਾਬਿਕ ਲਾਇਨਜ਼ ਸਰਵਿਸਿਜ਼ ਲਿਮਟਿਡ ਰਾਹੀਂ ਕੰਮ ਕਰ ਰਹੇ ਸਫਾਈ ਕਾਮਿਆਂ ਨੂੰ 24 ਦਸੰਬਰ 2016 ਮੁਲਾਜ਼ਮ ਭਲਾਈ ਐਕਟ ਮੁਤਾਬਕ ਨਗਰ ਨਿਗਮ ਦੇ ਅਧੀਨ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਸਫਾਈ ਕਾਮਿਆਂ ਵਿੱਚ ਬਹੁਤ ਰੋਸ ਫੈਲ ਰਿਹਾ ਹੈ। ਇਸ ਲਈ ਸਫਾਈ ਕਾਮਿਆਂ ਵੱਲੋਂ ਸਰਕਾਰ ਦੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਮਾੜੇ ਫੈਸਲਿਆਂ ਦੇ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਕੜੀ ਵਿੱਚ ਆਉਣ ਵਾਲੀ 11 ਜੁਲਾਈ ਤੋਂ ਮੋਹਾਲੀ ਦਾ ਸਫਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਸਰਕਾਰ/ਨਗਰ ਨਿਗਮ ਮੋਹਾਲੀ ਵੱਲੋਂ ਸਮਾਰਟ ਬਿੰਨ ਪ੍ਰੋਜੈਕਟ ਤਹਿਤ ਦਿੱਤਾ ਗਿਆ ਠੇਕਾ ਦੇਣ ਦੇ ਫੈਸਲਾ ਵਾਪਿਸ ਨਾ ਲਿਆ ਤਾਂ ਇਹ ਹੜਤਾਲ ਨਗਰ ਨਿਗਮ ਮੋਹਾਲੀ ਦੇ ਨਾਲ-ਨਾਲ ਪੰਜਾਬ ਪੱਧਰ ਤੇ ਸ਼ੁਰੂ ਹੋ ਜਾਵੇਗੀ।
ਇਹ ਐਲਾਨ ਅੱਜ ਇੱਥੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਮੋਹਣ ਸਿੰਘ ਸੀਨੀਅਰ ਉਪ ਪ੍ਰਧਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ, ਜਨਰਲ ਸਕੱਤਰ ਪਵਨ ਗੋਡਯਾਲ, ਜ਼ਿਲ੍ਹਾ ਪ੍ਰਧਾਨ ਰਾਜਨ ਚਵੱਰੀਆ, ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਉਪ ਪ੍ਰਧਾਨ ਮਹੀਪਾਲ, ਸੁਰੇਸ਼ ਕੁਮਾਰ ਅਤੇ ਠੇਕੇ ਤੇ ਕੰਮ ਕਰਦੇ ਸੁਪਰਵਾਈਜ਼ਰ ਯੂਨੀਅਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕੀਤਾ। ਆਗੂਆਂ ਨੇ ਦੱਸਿਆ ਕਿ ਛੇਤੀ ਹੀ ਸਾਰੇ ਪੰਜਾਬ ਪੱਧਰ ’ਤੇ ਸਫਾਈ ਕਾਮਿਆਂ ਦੀ ਕਨਵੈਨਸ਼ਨ ਮੁਹਾਲੀ/ਜਲੰਧਰ ਵਿੱਚ ਸੱਦੀ ਜਾਵੇਗੀ। ਜਿਸ ਵਿੱਚ ਅਗਲੇ ਸੰਘਰਸ਼ ਦੇ ਲੋੜੀਂਦੇ ਫੈਸਲੇ ਲਏ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…