ਸ਼ਰਾਬ ਦੇ ਠੇਕੇ ਵਿਰੁੱਧ ਸੈਕਟਰ ਵਾਸੀਆਂ ਦਾ ਵਫ਼ਦ ਪਸ਼ੂ ਪਾਲਣ ਮੰਤਰੀ ਸਿੱਧੂ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਇੱਥੋਂ ਦੇ ਨਵ ਨਿਰਮਾਣ ਅਧੀਨ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਅਤੇ ਸੈਕਟਰ-78 ਅਤੇ ਸੈਕਟਰ-79 ਦੀਆਂ ਕਮੇਟੀ ਦੇ ਨੁਮਾਇੰਦਿਆਂ ਦਾ ਇੱਕ ਸਾਂਝਾ ਉੱਚ ਪੱਧਰੀ ਵਫ਼ਦ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਪਸ਼ੂ ਪਾਲਣ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮਿਲਿਆ। ਵਫਦ ਨੇ ਮੰਤਰੀ ਜੀ ਤੋੱ ਮੰਗ ਕੀਤੀ ਕਿ ਜੋ ਠੇਕਾ ਗੁਰੂ ਆਸਰਾ ਟਰਸਟ ਸੈਕਟਰ-78 ਦੇ ਸਾਹਮਣੇ ਤੋਂ ਬਦਲ ਕੇ ਸੈਕਟਰ-78 ਅਤੇ ਸੈਕਟਰ-79 ਦੀ ਵੰਡਦੀ ਸੜਕ ਦੇ ਚੌਂਕ ਦੇ ਨਜਦੀਕ ਖੋਲ੍ਹਿਆਂ ਜਾ ਰਿਹਾ ਹੈ।
ਇਸ ਦੇ ਨੇੜੇ ਧਰਮਿਕ ਸਥਾਨ ਗੁਰੂਦੁਆਰਾ ਸਹਿਬ, ਮੰਦਰ ਅਤੇ ਚਰਚ ਹਨ ਇਸ ਤੋਂ ਇਲਾਵਾ ਸਬਜੀ ੍ਰਮੰਡੀ, ਰਿਹਾਇਸੀ ਮਕਾਨ ਹਨ। ਇਸ ਸੜਕ ਤੇ ਆਵਾਜਾਈ ਕਾਰਨ ਐਕਸੀਡੈੱਟ ਹੋਣ ਦਾ ਖਤਰਾ ਵੀ ਹੋ ਸਕਦਾ ਹੈ। ਵਫ਼ਦ ਨੂੰ ਕੈਬਨਿਟ ਮੰਤਰੀ ਜੀ ਨੇ ਭਰੋਸਾ ਦਿਤਾ ਕਿ ਇਸ ਥਾਂ ਤੇ ਠੇਕਾ ਨਹੀਂ ਖੋਲ੍ਹਿਆ ਜਾਵੇਗਾ। ਇਸ ਦੀ ਥਾਂ ਤਬਦੀਲ ਕਰ ਦਿੱਤੀ ਜਾਵੇਗੀ। ਵਫਦ ਨੇ ਮੰਗ ਮੰਨਣ ਤੇ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ। ਇਹ ਸੂਚਨਾ ਕਮੇਟੀ ਦੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂੰਨੀਆਂ ਨੇ ਦਿੱਤੀ। ਇਸ ਮੌਕੇ ਮੇਜਰ ਸਿੰਘ, ਕ੍ਰਿਸ਼ਨਾ ਮਿੱਤ, ਐਮ.ਪੀ ਸਿੰਘ, ਹਰਮੇਸ ਲਾਲ, ਇੰਦਰਜੀਤ ਸਿੰਘ, ਨਿਰਮਲ ਸਿੰਘ ਸਭਰਵਾਲ, ਗੁਰਮੇਲ ਸਿੰਘ ਢੀਡਸਾ, ਦਰਸਨ ਸਿੰਘ, ਸਤਨਾਮ ਸਿੰਘ ਭਿੰਡਰ, ਹਰਦਿਆਲ ਚੰਦ ਬਡਬਰ, ਨਰਿੰਦਰ ਸਿੰਘ ਮਾਨ, ਸੇਰ ਸਿੰਘ, ਬਸੰਤ ਸਿੰੰਘ,ਸੁਰਿੰਦਰ ਸਿੰਘ ਕੰਗ, ਸੰਤੌਖ ਸਿੰਘ, ਆਰ ਕੌਸਲ ਅਤੇ ਡਾ. ਮਨਮੋਹਨ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…