Nabaz-e-punjab.com

ਦਰਜਾ ਚਾਰ ਤੇ ਸਫ਼ਾਈ ਕਰਮਚਾਰੀਆਂ ਵੱਲੋਂ ਠੇਕਾ ਪ੍ਰਣਾਲੀ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖ਼ਿਲਾਫ਼ ਮੁਲਾਜ਼ਮ ਸੜਕਾਂ ’ਤੇ ਉਤਰ ਆਏ ਹਨ। ਅੱਜ ਇੱਥੇ ਦਿ ਕਲਾਸ-ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਾਰੇ ਜਿਲ੍ਹਾ ਸਦਰ ਮੁਕਾਮਾਂ ਤੇ ਭਾਰਤ ਵਿੱਚ ਅਤੇ ਪੰਜਾਬ ਵਿੱਚ ਆਜ਼ਾਦੀ ਤੋਂ ਬਾਅਦ ਮੁੜ ਲਾਗੂ ਹੋਈ ਸਰਮਾਏਦਾਰ ਗੁਲਾਮੀ ਦੇ ਵਿਰੋਧ ਵਿੱਚ ਜ਼ੋਰਦਾਰ ਵਿਖਾਵੇ ਕੀਤੇ ਗਏ। ਇਸੇ ਕੜੀ ਵਿੱਚ ਅੱਜ ਮੋਹਾਲੀ ਵਿਖੇ ਸਫਾਈ ਕਾਮਿਆਂ/ਮੁਲਾਜ਼ਮਾਂ ਵੱਲੋਂ ਫੇਜ਼-8 ਦੁਸ਼ਹਿਰਾ ਗਰਾਉਂਡ ਵਿਖੇ ਇਕੱਠੇ ਹੋ ਕੇ ਵੱਡੀ ਰੈਲੀ ਕੀਤੀ ਗਈ ਅਤੇ ਰੋਸ ਮਾਰਚ ਕਰਦੇ ਹੋਏ ਰਾਜ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਅੱਜ ਦੀ ਇਸ ਰੈਲੀ ਵਿੱਚ ਜ਼ਿਲ੍ਹਾ ਮੁਹਾਲੀ ਵਿੱਚ ਪੈਂਦੀਆਂ ਨਗਰ ਕੌਂਸਲਾਂ ਖਰੜ, ਨਵਾਂ ਗਰਾਉਂ, ਡੇਰਾਬਸੀ, ਜ਼ੀਰਕਪੁਰ, ਲਾਲੜੂ ਆਦਿ ਕੌਂਸਲਾਂ ਤੋਂ ਸਫਾਈ ਕਾਮੇ ਸ਼ਾਮਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਸੱਜਨ ਸਿੰਘ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਸ਼੍ਰੀ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਮੋਹਾਲੀ ਦੇ ਪ੍ਰਧਾਨ ਸੋਭਾ ਰਾਮ, ਸੁਖਦੇਵ ਸਿੰਘ, ਰਾਜ ਮੋਹਨ, ਡੋਰ-ਟੂ-ਡੋਰ ਗਾਰਬੇਜ਼ ਕੁਲੈਕਟਰ ਕਮੇਟੀ ਦੇ ਪ੍ਰਧਾਨ ਰਾਜ ਚਵੱਰੀਆ, ਸਫਾਈ ਮਜ਼ਦੂਰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਮੋਹਾਲੀ ਤੋਂ ਅਨਿਲ ਕੁਮਾਰ, ਸੁਭਰਾਮਨੀਅਮ, ਜ਼ੀਰਕਪੁਰ ਸਫਾਈ ਕਾਮਿਆਂ ਦੇ ਪ੍ਰਧਾਨ ਪ੍ਰਦੀਪ ਸੂਦ, ਨਵਾਂ ਗਰਾਉਂ ਤੋਂ ਜੈਪਾਲ, ਮੋਨੂੰ, ਡੇਰਾਬਸੀ ਤੋਂ ਹਰਵਿੰਦਰ ਸਿੰਘ, ਲਾਲੜੂ ਤੋਂ ਰਾਜੇਸ਼ ਕੁਮਾਰ, ਚੰਡੀਗੜ੍ਹ ਤੋਂ ਕਲਾਸ-ਫੌਰ ਦੇ ਪ੍ਰਧਾਨ ਕ੍ਰਿਸ਼ਨ ਪ੍ਰਸ਼ਾਦ, ਚੰਦਨ ਸਿੰਘ ਵੱਡੀ ਗਿਣਤੀ ਵਿੱਚ ਆਗੂਆਂ ਨੇ ਸੰਬੋਧਨ ਕੀਤਾ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ਮੋਹਾਲੀ ਵਿਖੇ ਫੇਜ਼-7 ਅਤੇ ਫੇਜ਼-8 ਇੰਡਸਟਰੀਅਲ ਏਰੀਆ ਦੀ ਸਫਾਈ ਦਾ ਠੇਕਾ ਜੋ ਕੰਪਨੀ ਨੂੰ ਦਿੱਤਾ ਗਿਆ ਹੈ ਇਹ ਗਲਤ ਹੈ। ਸਰਕਾਰ ਦੀ ਰੈਗੂਲਰ ਮੁਲਾਜ਼ਮਾਂ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ ਜਿਸ ਦਾ ਜਥੇਬੰਦੀ ਪੁਰਜ਼ੋਰ ਵਿਰੋਧ ਕਰਦੀ ਹੈ।
ਆਗੂਆਂ ਨੇ ਦੱਸਿਆ ਕਿ ਦਸੰਬਰ 2019 ਵਿੱਚ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਜੀ ਦੇ ਚੇਅਰਮੈਨ ਗੇਜਾ ਰਾਮ ਨਾਲ ਜਥੇਬੰਦੀ ਦੀ ਮੀਟਿੰਗ ਮਿਊਂਸੀਪਲ ਭਵਨ ਵਿਖੇ ਹੋਈ ਸੀ ਜਿਸ ਵਿੱਚ ਚੇਅਰਮੈਨ ਜੀ ਵੱਲੋਂ ਠੇਕੇਦਾਰੀ ਪ੍ਰਥਾ ਨੂੰ ਕੈਂਸਰ ਦੱਸਦੇ ਹੋਏ ਇਸ ਨੂੰ ਖਤਮ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਅੱਗੇ ਤੋਂ ਸਫਾਈ ਕਾਮਿਆਂ ਦੀ ਭਾਰਤੀ ਠੇਕੇਦਾਰਾਂ ਰਾਹੀਂ ਕਰਨ ਦੀ ਬਜਾਏ ਸਿੱਧੇ ਤੌਰ ਤੇ ਕੀਤੀ ਜਾਵੇ ਪ੍ਰੰਤੂ ਨਗਰ ਨਿਗਮ ਮੋਹਾਲੀ ਵੱਲੋਂ ਚੇਅਰਮੈਨ ਸਾਹਿਬ ਦੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਫੇਜ਼-7 ਅਤੇ ਫੇਜ਼-8 ਇੰਡਸਟਰੀਅਲ ਏਰੀਆ ਦੀ ਸਫ਼ਾਈ ਦਾ ਠੇਕਾ ਦੇ ਦਿੱਤਾ ਗਿਆ ਹੈ ਜੋ ਕਿ ਗਲਤ ਹੈ। ਰੈਲੀ ਵੱਲੋਂ ਮੰਗ ਕੀਤੀ ਗਈ ਕਿ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਕੇ ਸਮੂਹ ਸਫਾਈ ਕਾਮੇ ਦਫ਼ਤਰ ਰਾਹੀਂ ਸਿੱਧੇ ਕੀਤੇ ਜਾਣ ਤਾਂ ਜੋ ਇਨ੍ਹਾਂ ਦਾ ਸ਼ੋਸ਼ਣ ਘਟਾਇਆ ਜਾ ਸਕੇ ਅਤੇ ਕਿਰਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਰੁੱਪ-ਡੀ ਵਾਲੀ ਘੱਟੋ ਘੱਟ ਉਜਰਤਾਂ ਤੁਰੰਤ ਹੀ ਲਾਗੂ ਕੀਤੀਆਂ ਜਾਣ, ਇਨ੍ਹਾਂ ਦਾ 10-10 ਲੱਖ ਰੁਪਏ ਦਾ ਬੀਮਾ ਤੁਰੰਤ ਹੀ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆਂ 70 ਸਾਲ ਬੀਤ ਗਏ ਪਰ ਪੰਜਾਬ ਦੇ ਦਰਜਾ ਚਾਰ ਅਤੇ ਠੇਕਾ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਜਾਰੀ ਹੈ, ਗਰੀਬੀ ਖਤਮ ਕਰਨ ਦੇ ਵਾਅਦਿਆਂ ਨਾਲ ਰਾਜ ਸਤਾ ਤੇ ਕਾਬਜ ਹੋਈਆਂ ਸਰਕਾਰਾਂ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਕਾਰਨ ਕਿਰਤੀ ਵਰਗ ਦਾ ਜੀਣਾ ਦੁੱਭਰ ਹੋ ਗਿਆ ਹੈ, ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸਭ ਤੋਂ ਛੋਟੀ ਸ਼ੇ੍ਰਣੀ ਦਰਜਾਚਾਰ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਦਰਜਾ ਚਾਰ ਅਤੇ ਵਿਸ਼ੇਸ਼ ਤੌਰ ’ਤੇ ਸਫਾਈ ਕਾਮਿਆਂ ਦੀਆਂ ਹਜ਼ਾਰਾਂ ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਦੀ ਵਿਜਾਏ ਠੇਕਾ ਪ੍ਰਣਾਲੀ ਰਾਹੀਂ ਤੁਛ ਤਨਖ਼ਾਹਾਂ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਰਸ ਅਧਾਰਿਤ ਨਿਯੁਕਤੀਆਂ ਪੂਰੇ ਸਕੇਲਾਂ ਵਿੱਚ ਕਰਨ ਦੀ ਵਜਾਏ, ਡੀਸੀ ਰੇਟਾਂ ਤੇ ਕੀਤੀਆਂ ਜਾ ਰਹੀਆਂ ਹਨ, 10-15 ਸਾਲ ਦੀ ਸਰਵਿਸ ਉਪਰੰਤ ਵੀ ਆਰਜੀ, ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਨਾ ਹੀ ਵਿਧਾਨ ਸਭਾ ਵੱਲੋਂ ਪਾਸ ‘ਮੁਲਾਜ਼ਮ ਭਲਾਈ ਐਕਟ 2016’ ਲਾਗੂ ਕੀਤਾ ਗਿਆ ਹੈ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸਤਾਂ ਅਤੇ 115 ਮਹੀਨੇ ਦਾ ਬਕਾਇਆ ਦੱਬ ਲਿਆ ਹੈ, ਉਲਟਾ 200 ਰੁਪੈ ਜਜੀਆ ਟੈਕਸ ਦੀ ਜਬਰੀ ਵਸੂਲੀ ਜਾਰੀ ਹੈ। ਉੱਚ ਅਦਾਲਤ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਵੀ ਨਹੀਂ ਲਾਗੂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕਰ ਰਹੀ ਜਿੰਨਾਂ ਤੁਰੰਤ ਕੋਈ ਪੈਸਾ ਖਰਚ ਨਹੀਂ ਆਉਂਦਾ। ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕਿਨਾਰੇ ਤੇ ਨਾਗਰਿਕਤਾ ਐਕਟ ਜਾਰੀ ਕਰਕੇ ਖੜਾ ਕਰ ਦਿੱਤਾ ਹੈ। ਇਸ ਰੈਲੀ ਨੇ ਨਾਗਰਿਕਤਾ ਐਕਟ ਦੀ ਨਿਖੇਧੀ ਕੀਤੀ ਹੈ ਅਤੇ ਨਾਗਰਿਕਤਾ ਐਕਟ ਰੱਦ ਕਰਨ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …