Share on Facebook Share on Twitter Share on Google+ Share on Pinterest Share on Linkedin ਭਾਰਤ ਵਿੱਚ ਪਵਾਰ ਦੇ ਮੌਕਿਆਂ ਵਿੱਚ ਆਏ ਬਦਲਾਅ ਸਬੰਧੀ ਵਰਕਸ਼ਾਪ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ: ਆਸਟ੍ਰੇਲੀਆ ਦੀ ਮਸ਼ਹੂਰ ਯੂਨੀਵਰਸਿਟੀ ਸਵਿਨਬਰਨ ਯੂਨੀਵਰਸਿਟੀ ਅਤੇ ਈੳਨ ਰਿਐਲਟੀ ਕੈਲੋਫੋਰਨੀਆ ਦੇ ਨੁਮਾਇੰਦਿਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਦਾ ਦੌਰਾ ਕੀਤਾ। ਇਸ ਦੌਰਾਨ ਵਫ਼ਦ ਨੇ ਕੈਂਪਸ ਵਿੱਚ ਇਕ ਵਰਕਸ਼ਾਪ ਦਾ ਆਯੋਜਨ ਕਰਕੇ ਅਜੋਕੇ ਸਮੇਂ ਵਿੱਚ ਭਾਰਤ ਵਿੱਚ ਵਪਾਰ ਦੇ ਮੌਕਿਆਂ ਵਿੱਚ ਆ ਰਹੀਆਂ ਕ੍ਰਾਂਤੀਕਾਰੀ ਤਬਦੀਲੀਆਂ ਅਤੇ ਇਸ ਦੇ ਪ੍ਰਭਾਵ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਫ਼ਦ ਦੇ ਮੈਂਬਰਾਂ ਨੇ ਵਰਚੂਅਲ ਰੀਐਲਿਟੀ ਅਤੇ ਏਗੂਮੈਂਟਡ ਰਿਐਲਿਟੀ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਭਾਰਤ ਦੇ ਭਵਿਖ ਤੇ ਵੀ ਚਰਚਾ ਕੀਤੀ। ਸਵਿਨਬਰੂਨ ਯੂਨੀਵਰਸਿਟੀ ਮੈਲਬਾਰਨ ਦੇ ਡਾ. ਅਬਰੀਸ਼ ਕੁਲਕਰਨੀ ਨੇ ਵਰਚੂਅਲ ਰਿਐਲਿਟੀ ਅਤੇ ਐਗੂਮੈਨਟਡ ਡਿਐਲਿਟੀ ਅੱਜ ਤਕਨੀਕ ਦੀ ਲਗਭਗ ਹਰ ਵਸਤੂ ਦਾ ਹਿੱਸਾ ਬਣ ਚੁੱਕੀ ਹੈ ਜਾਂ ਬਣ ਰਹੀ ਹੈ। ਤਕਨੀਕ ਵਿਚ ਹੋ ਰਹੇ ਲਗਾਤਾਰ ਬਦਲਾਵਾਂ ਨਾਲ ਅੱਜ ਮੌਨ ਰੰਜਨ, ਮੈਡੀਕਲ ਸਾਜ਼ੋ-ਸਮਾਨ ਅਤੇ ਹੋਰ ਕਈ ਤਰੀਕਿਆਂ ਵਿਚ ਵਿਕਾਸ ਕਰ ਚੁੱਕਾ ਹੈ ਜਾਂ ਲਗਾਤਾਰ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿਕਥਨੀ ਨਹੀ ਹੇ ਕਿ ਵਰਚੂਅਲ ਅਤੇ ਵਧੀ ਹੋਈ ਅਸਲੀਅਤ ਕਲਪਨਾ ਦੇ ਨਵੇਂ ਭਵਿੱਖ ਦੇ ਦਰਵਾਜ਼ੇ ਖੋਲ੍ਹ ਦੇਣਗੇ। ਇਸ ਲਈ ਵਿਦਿਆਰਥੀਆਂ ਨੂੰ ਬਦਲਾਵਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਭਵਿਖ ਵਿੱਚ ਆਉਣ ਵਾਲੇ ਵਿਸ਼ਵ ਚੈਲੰਜ ਦਾ ਹਿੱਸਾ ਬਣ ਸਕਣ। ਅੰਗਦ ਪ੍ਰਤਾਪ ਸਿੰਘ, ਬਿਜ਼ਨੈੱਸ ਡਿਵੈਲਪਮੈਂਟ ਮੈਨੇਜਰ ਈੳਨ ਰਿਐਲਿਟੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਵਪਾਰ ਦੇ ਖੇਤਰ ਵਿੱਚ ਵਰਚੂਅਲ ਰੈਐਲਿਟੀ ਨੇ ਵੱਡੇ ਪੱਧਰ ਤੇ ਥਾਂ ਲੈ ਲਈ ਹੈ। ਇਹ ਕਾਰਨ ਹੈ ਕਿ ਸਮਾਰਟ ਫ਼ੋਨ ਵਿਚ ਨਵੀਆਂ ਐਂਪਸ ਵਪਾਰ ਵਿਚ ਵਾਧਾ ਕਰਨ ਲਈ ਵੱਡੇ ਪੱਧਰ ਤੇ ਸਹਾਇਕ ਹੋ ਰਹੀਆਂ ਹਨ। ਜੋ ਕਿ ਅਸਲ ਵਿਚ ਇਕ ਵਰਚੂਅਲ ਵਪਾਰ ਹੈ। ਪਰ ਇਸ ਦੇ ਨਤੀਜੇ ਬਹੁਤ ਸਾਰਥਿਕ ਹੁੰਦੇ ਹਨ। ਇਸ ਦੇ ਇਲਾਵਾ ਇਕ ਨਵੇਂ ਕੰਪਿਊਟਿੰਗ ਫਾਰਮ ਫੈਕਟਰ ਦੇ ਰੂਪ ਹੀ ਹੈੱਡ ਮਾਊਟਡ ਯੰਤਰ ਚਲਾਉਂਦੇ ਹੋਏ ਵਰਚੂਅਲ ਰਿਐਲਿਟੀ ਅਤੇ ਏਗੂਮੈਂਟਡ ਰਿਐਲਿਟੀ ਇਕ ਸਹੀ ਮਿਸਾਲ ਹੈ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਵਫ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਹਾਸਲ ਹੋਈ ਇਹ ਸਮੁੱਚੀ ਜਾਣਕਾਰੀ ਉਨ੍ਹਾਂ ਦੇ ਕੈਰੀਅਰ ਲਈ ਬਹੁਤ ਲਾਭਕਾਰੀ ਸਿੱਧ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ