nabaz-e-punjab.com

ਸੜਕ ਸੁਰੱਖਿਆ ਤੇ ਸੜਕੀਂ ਹਾਦਸਿਆਂ ’ਤੇ ਠੱਲ੍ਹ ਪਾਉਣ ਦੇ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਐਨਜੀਓ ਹੈਲਥ ਅਵੇਰਨੈਸ ਐਂਡ ਸੁਵਿਧਾ ਸੁਸਾਇਟੀ ਨੇ ਮਲਟੀਨੈਸ਼ਨਲ ਕੰਪਨੀ ਐਕਜ਼ੋਨੋਬਲ ਅਤੇ ਟਰੈਫ਼ਿਕ ਐਜੁਕੇਸ਼ਨ ਸੈਲ, ਮੁਹਾਲੀ ਦੇ ਸਹਿਯੋਗ ਨਾਲ ਇੱਕ ਮੀਟ ਦਾ ਪ੍ਰੈਸ ਪ੍ਰੋਗਰਾਮ ਹੋਟਲ ਮੈਜਿਸਟਿਕ ਮੁਹਾਲੀ ਵਿੱਚ ਕੀਤਾ। ਜਿਸ ਵਿੱਚ ਟਰੈਫ਼ਿਕ ਇਨਚਾਰਜ ਸਤਪਾਲ ਸਿੰਘ ਅਤੇ ਮੁਹਾਲੀ ਸਾਂਝ ਕੇਂਦਰਾਂ ਦ ਨਾਮੀ ਗਿਨਾਮੀ ਅਫਸਰਾਂ ਨੇ ਸੜਕ ਸੁਰੱਖਿਆ ਤੇ ਸੜਕਾਂਤੇ ਵੱਧ ਰਹੇ ਹਾਦਸਿਆਂ ਤੇ ਠਲ ਪਾਉਣ ਦੇ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ।
ਹੱਸ ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਮੋਲ ਕੌਰ ਨੇ ਸੰਸਥਾ ਦੀ ਅਗਵਾਈ ਹੇਠ ਚਲ ਰਹੇ ਪ੍ਰਾਜੈਕਟ‘ਮਿਸ਼ਨ ਸਲਾਮਤੀ’ ਬਾਰੇ ਦੱਸਦੇ ਹੋਏ ਕਿਹਾ ਕਿ
ਹੁਣ ਤੱਕ ਉਹ7000ਵਿਦਿਆਰਥੀਆਂ, ਅਧਿਆਪਕ, ਸਕੂਲ ਬੱਸ ਡਰਾਈਵਰ, ਲੇਬਰ ਯੂਨਿਅਨ ਦੇ ਡਰਾਈਵਰ ਅਤੇ ਆਪਰੇਟਰ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਉਪਰਾਲੇ ਵਿੱਚ ਉਹਨਾਂ ਨੂੰ ਟਰੈਫ਼ਿਕ ਐਜੂਕੇਸ਼ਨ ਸੈਲਤੋਂ ਐਚ.ਸੀ ਜਨਕ ਰਾਜ ਦੀ ਪੂਰੀ ਸਹਾਇਤਾ ਮਿਲਦੀ ਰਹੀ ਹੈ। ਐਕਜ਼ੋਨੋਬਲ ਕੰਪਨੀ ਦੇ ਸੀ.ਐਸ.ਆਰ ਮੈਨੇਜਰ ਪਾਰਥਾਸਾਰਥੀ ਚੰਗਦਰ ਨੇ ਇਸ ਮੌਕੇ ਤੇ ਹਰ ਇੱਕ ਇਨਸਾਨ ਨੂੰ ਆਪਣੀ ਸੋਚ ਨੂੰ ਬਦਲਣ ਦੀ ਅਪੀਲ ਕੀਤੀ ਤਾਂ ਜੋ ਅਸ਼ੀ ਆਪਣੇ ਬੱਚਿਆਂ ਲਈ ਚੰਗੀ ਉਦਾਹਰਨ ਪੇਸ਼ ਕਰਕੇ ਆਪਣਾ ਤੇ ਉਹਨਾ ਦਾ ਭਵਿੱਖ ਸਵਾਰ ਸਕੀਏ.ਪੈਸ ਮੀਟ ਦੌਰਾਨ ਦੌਰਾਨ ਬਲਜੀਤ ਸਿੰਘ, ਇਨ-ਚਾਰਜ ਸਬ-ਡਿਵਿਜ਼ਨ ਡੇਰਾਬੱਸੀ,ਦੇਵਿੰਦਰ ਸਿੰਘ ਨੇਗੀ, ਜ਼ਿਲ੍ਹਾ ਸਾਂਝ ਕੇਂਦਰ ਐਸ.ਏ.ਐਸ ਨਗਰ ਅਤੇ ਨਰਿੰਦਰ ਸਿੰਘ, ਇਨਚਾਰਜ, ਸਾਂਝ ਕੇਂਦਰ ਫੇਜ਼ 8ਨੇ ਵੀ ਆਪਣੇ ਸੁਝਾਅ ਅੱਗੇ ਰੱਖਦੇ ਹੋਏ ਸ਼ਰਾਬਪੀ ਕੇ ਗੱਡੀ ਨਾ ਚਲਾਉਣ ਅਤੇ ਖਾਸ ਕਰਕੇ ਲੜਕੀਆਂ ਨੂੰ ਵੀ ਹੈਲਮੇਟ ਪਾ ਕੇ ਆਪਣਾ ਬਚਾਓ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…