Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ਵਿਸ਼ਵ ਹਾਰਟ ਡੇਅ ਮੌਕੇ ਵਰਕਸ਼ਾਪ ਦਿਲ ਨੂੰ ਰੋਗ ਮੁਕਤ ਰੱਖਣ ਲਈ ਰੋਜ਼ਾਨਾ ਕਸਰਤ ਤੇੇ ਸੰਜਮੀ ਖਾਦ ਪਦਾਰਥਾਂ ਦਾ ਅਹਿਮ ਰੋਲ: ਡਾ. ਪੁਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ: ਸੀਜੀਸੀ ਲਾਂਡਰਾਂ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਵਿਸ਼ਵ ਹਾਰਟ ਦਿਵਸ ਨੂੰ ਮਨਾਉਂਦੇ ਹੋਏ ਦਿਲ ਦੇ ਰੋਗਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸ ਦੌਰਾਨ ਮਾਹਰਾਂ ਨੇ ਵਿਦਿਆਰਥੀਆਂ ਨੂੰ ਸਿਹਤ ਨੂੰ ਰੋਗ ਮੁਕਤ ਬਨਾਉਣ ਦੀਆਂ ਸਰਲ ਅਤੇ ਅਸਰਦਾਇਕ ਵਿਧੀਆਂ ਅਪਨਾਉਣ ’ਤੇ ਜ਼ੋਰ ਦਿੰਦੇ ਭਾਵਪੂਰਵਕ ਭਾਸ਼ਨ ਦਿੱਤਾ। ਸੀਜੀਸੀ ਲਾਂਡਰਾਂ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਵਿਭਾਗ ਦੇ ਹੈਡ ਡਾ. ਪਾਲਕੀ ਸਾਹਿਬ ਕੌਰ ਦੀ ਅਗਵਾਈ ਕਰਵਾਈ ਵਰਕਸ਼ਾਪ ਮੌਕੇ ਮੁੱਖ ਮਹਿਮਾਨ ਵਜੋਂ ਡਾ. ਦੀਪਕ ਪੁਰੀ, ਐਗਜ਼ੈਕਟਿਵ ਡਾਇਰੈਕਟਰ ਅਤੇ ਮੁਖੀ, ਕਾਰਡੀਓਵੈਸਕੁਲਰ ਸਾਇੰਸਜ਼, ਐਮ ਐਸ (ਸਰਜਰੀ), ਆਈ.ਵੀ.ਈ. ਹਸਪਤਾਲ ਮੁਹਾਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਪੁਰੀ ਨੇ ਆਪਣੇ ਪਰਚੇ ਦੌਰਾਨ ਦਿਲ ਦੇ ਦੌਰੇ ਦੇ ਸੰਕੇਤਕ ਲੱਛਣਾਂ ਤੇ ਚਾਨਣਾ ਪਾਉਂਦਿਆ ਮੁਢਲੀ ਡਾਕਟਰੀ ਸਹਾਇਤਾ ਲੈਣ ਅਤੇ ਖੂਨ ਦੇ ਦਬਾਅ ਚ ਸਥਿਰਤਾ ਲਿਆਉਣ ਲਈ ਸਾਵਧਾਨੀਆਂ ਵਰਤਣ ਦੇ ਨੁਕਤਿਆਂ ਦੀ ਸਾਂਝ ਪਾਉਂਦਿਆਂ ਦਿਲ ਨੂੰ ਰੋਗ ਮੁਕਤ ਰੱਖਣ ਲਈ ਖਾਧ ਪਦਾਰਥਾਂ ਨੂੰ ਸੰਜਮ ਨਾਲ ਵਰਤਣ ਦੀ ਤਾਕੀਦ ਕੀਤੀ। ਇਸ ਮੌਕੇ ਡਾ. ਕੰਚਨ ਸਪੋਰਟਸ ਫਿਜੀਓਥਿਰੈਪਿਸਟ ਨੇ ਦਿਲ ਦੇ ਰੋਗਾਂ ਤੇ ਕਾਬੂ ਪਾਉਣ ਅਤੇ ਸੰਭਾਵਿਤ ਰੋਗਾਂ ਤੋਂ ਨਿਜਾਤ ਪਾਉਣ ਫਿਜੀਓਥਿਰੈਪੀ ਦੇ ਅਸਰਦਾਰ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਸਰਤ ਦੇ ਵਿਧਾਨਾਂ ਤੇ ਸਮਾਂ ਸਾਰਨੀ ਬਾਰੇ ਵਿਦਿਆਰਥੀਆਂ ਅਤੇ ਵਰਕਸ਼ਾਪ ਚ ਹਾਜ਼ਰ ਮਾਹਰਾਂ ਨਾਲ ਨੁਕਤੇ ਸਾਂਝੇ ਕੀਤੇ ਪ੍ਰਸ਼ਨ ਉਤਰਾਂ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਹਾਜ਼ਰ ਮਾਹਰਾਂ ਨਾਲ ਖੁੱਲ੍ਹਾ ਸੰਵਾਦ ਰਚਾਉਂਦਿਆਂ ਤਸੱਲੀਬਖ਼ਸ਼ ਟਿੱਪਣੀ ਕੀਤੀਆਂ। ਇਸ ਮੌਕੇ ਵਿਸ਼ਵ ਹਾਰਟ ਦਿਵਸ ਦੇ ਸਬੰਧ ਵਿਚ ਜਿਥੇ ਵਿਦਿਆਰਥੀਆਂ ਨੇ ਨੁੱਕੜ ਨਾਟਕ, ਫੈਸ਼ਨ ਸ਼ੋਅ, ਯੋਗ ਕਸਰਤ ਅਤੇ ਵਾਕ ਸੰਕਲਪ ਆਦਿ ਗਤੀਵਿਧੀਆਂ ਪੇਸ਼ ਕੀਤੀਆਂ ਉਥੇ ਇਕ ਡਾਕੂਮੈਂਟਰੀ ਫਿਲਮ ਵੀ ਵਿਦਿਆਰਥੀਆਂ ਨੂੰ ਵਿਖਾਈ ਗਈ। ਸੀਜੀਸੀ ਲਾਂਡਰਾਂ ਦੇ ਵਿਖੇ ਬਾਇਓਟੈਕਨਾਲੌਜੀ ਵਿਭਾਗ ਵੱਲੋਂ ਵਿਸ਼ਵ ਹਾਰਟ ਦਿਵਸ ਕਰਵਾਈ ਇਸ ਵਰਕਸ਼ਾਪ ਦੌਰਾਨ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ