ਸੀਜੀਸੀ ਲਾਂਡਰਾਂ ਵਿੱਚ ਛਾਤੀ ਦੇ ਕੈਂਸਰ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ

ਛਾਤੀ ਦੇ ਕੈਂਸਰ 35 ਤੋਂ 45 ਸਾਲ ਦੀ ਉਮਰ ‘ਚ ਹੋਣ ਦੀ ਜ਼ਿਆਦਾ ਸੰਭਾਵਨਾ: ਡਾ. ਸਿੰਗਲਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਛਾਤੀ ਦਾ ਕੈਂਸਰ ਅੌਰਤ ਦੀ ਛਾਤੀ ਇੱਕ ਜਟਿਲ ਗ੍ਰੰਥੀ ਹੈ, ਜਿਸ ਦਾ ਕੰਮ ਨਵਜੰਮੇ ਬੱਚੇ ਨੂੰ ਦੁੱਧ ਮੁਹੱਈਆ ਕਰਨਾ ਹੁੰਦਾ ਹੈ। ਅੌਰਤ ਦਾ ਇਹ ਅਤਿ ਸੰਵੇਦਨਸ਼ੀਲ ਅੰਗ ਹੋਣ ਕਾਰਨ ਇਸ ‘ਚ ਗੰਢਾਂ ਪੈ ਜਾਂਦੀਆਂ ਹਨ, ਜਿਹੜੀਆਂ ਛੇ ਮਹੀਨੇ, ਸਾਲ ਜਾਂ ਡੇਢ ਸਾਲ ਬਾਅਦ ਕੈਂਸਰ ਦਾ ਰੂਪ ਧਾਰਨ ਕਰ ਸਕਦੀਆਂ ਹਨ। ਇਹ ਰੋਗ ਕਿਸੇ ਵੀ ਉਮਰ ਦੀ ਅੌਰਤ ਨੂੰ ਹੋ ਸਕਦਾ ਹੈ, ਪਰ 35 ਤੋਂ 45 ਸਾਲ ਦੀ ਉਮਰ ਵਿੱਚ ਇਸ ਰੋਗ ਦੇ ਹੋਣ ਦੀ ਸੰਭਾਵਨਾ ਕੁਝ ਜ਼ਿਆਦਾ ਹੁੰਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਛਾਤੀ ਰੋਗਾਂ ਦੇ ਮਾਹਰ ਡਾ. ਰਿੰਮੀ ਸਿੰਗਲਾ, ਐੱਮਬੀਬੀਐਸ., ਡੀ.ਜੀ.ਓ. ਫਿਕੋਗ, ਦੇ ਡਿਪਲੋਮਾ ਇਨ ਰੀਪ੍ਰੋਡਕਟਿਵ ਮੈਡੀਸਨ, ਡਾਇਰੈਕਟਰ ਐਂਡ ਚੀਫ਼ ਕੰਸਲਟੈਂਟ ਆਈ.ਵੀ.ਵਾਈ ਟੈਸਟ ਟਿਊਬ ਬੇਬੀ ਸੈਂਟਰ ਆਈ.ਵਾਈ.ਵੀ. ਹਸਪਤਾਲ ਮੋਹਾਲੀ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਬਾਇਓਟੈਕਨਾਲੌਜੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਹੀ ਤੇਜ਼ ਗਤੀ ਨਾਲ ਫੈਲ ਰਹੇ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਕਰਵਾਈ ਇਕ ਰੋਜਾ ਕਾਨਫ਼ਰੰਸ ਦੌਰਾਨ ਆਪਣੇ ਭਾਵਪੂਰਵਕ ਭਾਸ਼ਨ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਮੁਖਾਤਬ ਹੁੰਦਿਆਂ ਕੀਤਾ। ਮਾਹਰਾਂ ਅਨੁਸਾਰ ਭਾਰਤ ‘ਚ ਰੋਜਾਨਾ ਕਰੀਬ 2 ਹਜਾਰ ਅੌਰਤਾਂ ਛਾਤੀ ਦੇ ਕੈਂਸਰ ਦੀ ਜਕੜ ਆ ਰਹੀਆਂ ਹਨ ਇਹ ਰੋਗ ਮੌਤ ਦਰ ਦਾ ਦੂਜਾ ਪ੍ਰਮੁੱਖ ਕਾਰਨ ਬਣ ਕੇ ਉੱਭਰ ਰਿਹਾ ਹੈ।
ਡਾ. ਸਿੰਗਲਾ ਨੇ ਛਾਤੀ ਦੇ ਕੈਂਸਰ ਨਾਲ ਸਬੰਧਿਤ ਲੱਛਣਾਂ, ਰੋਕਥਾਮ ਅਤੇ ਜੋਖ਼ਮ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿੱਤੇ। ਉਨ੍ਹਾਂ ਇਸ ਭਿਆਨਕ ਬੀਮਾਰੀ ਦੇ ਕਾਰਨਾਂ ਬਾਰੇ ਵਿਦਿਆਰਥੀਆਂ ਨੂੰ ਸਮਝਾਉਂਦਿਆਂ ਦੱਸਿਆ ਕਿ ਜਿਆਦਾਤਰ ਗਰਭਪਾਤ, ਬੱਚੇ ਨੂੰ ਦੁੱਧ ਨਾ ਪਿਲਾਉਣਾ, ਛਾਤੀ ਪ੍ਰਤੀ ਅਣਗਹਿਲੀ ਵਰਤਣਾ, ਛੋਟੀ ਉਮਰੇ ਮਾਂ ਬਣਨਾ, ਕਈ ਸਾਲਾਂ ਬਾਅਦ ਪਹਿਲੇ ਬੱਚੇ ਨੂੰ ਜਨਮ ਦੇਣਾ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਮੁੱਖ ਕਾਰਨ ਹਨ । ਉਨ੍ਹਾਂ ਇਸ ਰੋਗ ਦੀਆਂ ਮੁਢਲੀਆਂ ਨਿਸ਼ਾਨੀਆਂ ਜਿਵੇਂ ਦੋਹਾਂ ਛਾਤੀਆਂ ਵਿੱਚ ਫ਼ਰਕ ਮਹਿਸੂਸ ਹੋਣਾ, ਛਾਤੀ ਦੀ ਚਮੜੀ ਦਾ ਅੰਦਰ ਨੂੰ ਧਸਣਾ ਜਾਂ ਸੁੰਗੜਣਾ, ਛਾਤੀ ਦੀ ਨਿੱਪਲ ‘ਚੋਂ ਤਰਲ ਪਦਾਰਥ ਦਾ ਵਗਣਾ ਅਤੇ ਛਾਤੀ ਵਿੱਚ ਭਾਰੀਪਣ ਹੋਣਾ ਅਤੇ ਜਦੋਂ ਵੀ ਤੁਹਾਡੇ ਸਰੀਰ ਵਿੱਚ ਕਿਤੇ ਗਿਲਟੀ/ਗੰਢ ਆਦਿ ਦਾ ਅਹਿਸਾਸ ਹੋਵੇ ਤਾਂ ਫੌਰਨ ਮਾਹਰ ਡਾਕਟਰ ਦੀ ਹੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…