ਯੂਨੀਵਰਸਲ ਇੰਸਟੀਚਿਊਸਟ ਵਿੱਚ ਨਵੀਨਤਮ ਟੈਕਨਾਲੋਜੀ ਨਾਲ ਸਬੰਧਤ ਵਰਕਸ਼ਾਪ ਦਾ ਆਯੋਜਨ

ਵਿਦਿਆਰਥੀ-ਟੈਕਨਾਲੋਜੀ ਨੂੰ ਵਿਵਹਾਰਿਕ ਗਿਆਨ ਵਿੱਚ ਅਪਣਾਉਣ: ਡਾ. ਗੁਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸਟ ਨੇ ਪ੍ਰੋਟੋਟਾਈਪ ਅਤੇ ਪ੍ਰਕਿਰਿਆ ਡਿਜ਼ਾਈਨ, ਵਿਕਾਸ ਪ੍ਰੋਟੋਟਾਈਪਿੰਗ ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਜਿਸ ਵਿੱਚ ਮੁੱਖ ਮਹਿਮਾਨ ਡਾ. ਸੁਰਿੰਦਰ ਸਿੰਘ ਸੈਣੀ, ਸੈਂਟਰਲ ਸਾਇੰਟੀਫਿਕ ਇੰਸਟਰੂਮੈਂਟਸ ਆਰਗੇਨਾਈਜੇਸ਼ਨ, ਚੰਡੀਗੜ੍ਹ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਤੇ ਸ਼ਮੂਲੀਅਤ ਕੀਤੀ। ਇਸ ਵਰਕਸ਼ਾਪ ਵਿੱਚ ਕੁੱਲ ਵਿਅਕਤੀਆਂ ਦੀ ਗਿਣਤੀ 100 ਕਰੀਬ ਸੀ।
ਵਰਕਸ਼ਾਪ ਦਾ ਉਦੇਸ਼ ਟਾਈਪਿੰਗ ਦੇ ਕੁਝ ਰੂਪਾਂ ਨੂੰ ਪੂਰਾ ਕਰਨ ਦੇ ਲਈ ਇਕ ਡਿਜ਼ਾਈਨ ਸੋਚਣ ਦੀ ਪ੍ਰਕਿਰਿਆ ਵਿੱਚ ਸਮਝ ਪ੍ਰਾਪਤ ਕਰਨਾ ਹੈ। ਇਸ ਵਿਚ ਮੌਜੂਦਾ ਡਿਜ਼ਾਇਨ ਦੇ ਨਾਲ ਕਿਸੇ ਵੀ ਸਮੱਸਿਆ ਨੂੰ ਪ੍ਰਗਟ ਕਰਨ ਲਈ ਉਤਪਾਦ ਦੇ ਇੱਕ ਸ਼ੁਰੁਆਤੀ ਅਤੇ ਸਸਤੇ, ਸਕੇਲ ਡਾਊਨ ਸੰਸਕਰਨ ਦਾ ਉਤਪਾਦਨ ਕਰਨਾ ਸ਼ਾਮਲ ਹੈ। ਟਾਈਪਿੰਗ ਡਿਜ਼ਾਈਨਰਾਂ ਨੂੰ ਮੌਜੂਦਾ ਡਿਜ਼ਾਈਨ ਦੀ ਕਰਤਾ ਦੀ ਜਾਂਚ ਕਰਨ ਲਈ ਅਤੇ ਸੰਭਾਵੀ ਤੌਰ ’ਤੇ ਜਾਂਚ ਕਰਨ ਲਈ ਆਪਣੇ ਵਿਚਾਰ ਲਿਆਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਕੀ ਉਪਭੋਗਤਾਵਾਂ ਦਾ ਨਮੂਨਾ ਕਿਸੇ ਉਤਪਾਦ ਬਾਰੇ ਕਿਵੇਂ ਸੋਚਿਆ ਅਤੇ ਮਹਿਸੂਸ ਕਰਦਾ ਹੈ।
ਇਸ ਵਰਕਸ਼ਾਪ ਦੇ ਸਬੰਧੀ ਗੱਲਬਾਤ ਕਰਦੇ ਹੋਏ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵਰਕਸ਼ਾਪ ਇੰਜੀਨੀਅਰ ਦੇ ਵਿਸ਼ੇ ਨਾਲ ਜੁੜੇ ਵਿਦਿਆਰਥੀ ਵਰਗ ਨੂੰ ਵਧੇਰੇ ਜਾਗਰੂਕ ਕਰਨ ਦੇ ਲਈ ਅਤਿ ਲਾਹੇਵੰਦ ਹੋ ਨਿਬੜੀ ਕਿਉਂਕਿ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਦੇ ਨਾਲ ਜੋੜਨ ਦਾ ਠੋਸ ਉਪਰਾਲਾ ਕੀਤਾ ਗਿਆ। ਆਧੁਨਿਕ ਟੈਕਨਾਲੋਜੀ ਦੇ ਮਾਹਰਾਂ ਦੀ ਤਰਫੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਨਾਲਜ ਦੇ ਬਾਰੇ ਵਿੱਚ ਸਹੀ ਮਾਅਨਿਆਂ ਵਿੱਚ ਜਾਣੂ ਕਰਵਾਉਣਾ ਹੈ। ਡਾ ਗੁਰਪ੍ਰੀਤ ਸਿੰਘ ਹੁਰਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਮ ਟੈਕਨਾਲੋਜੀ ਦਾ ਸਦ-ਉਪਯੋਗ ਕਰਦੇ ਹੋਏ ਵਿਵਹਾਰਕ ਗਿਆਨ ਵਿੱਚ ਅਪਨਾਉਣ ਵੱਲ ਸੇਧਿਤ ਰਹਿਣਾ ਸਮੇਂ ਦੀ ਲੋੜ ਹੈ।

Load More Related Articles

Check Also

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ ਕਮਿਸ਼ਨ ਦੇ ਮੈਂਬਰ ਤੇ ਕਮਿਸ਼ਨਰ ਨੇ…