ਸੀਜੀਸੀ ਲਾਂਡਰਾਂ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਤੇ ਨਸ਼ਾਖੋਰੀ ਬਾਰੇ ਵਰਕਸ਼ਾਪ

ਨਬਜ਼-ਏ-ਪੰਜਾਬ, ਮੁਹਾਲੀ, 12 ਅਕਤੂਬਰ:
ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ ਸੀਜੀਸੀ ਲਾਂਡਰਾਂ ਵੱਲੋਂ ਚੰਡੀਗੜ੍ਹ ਟਰੈਫ਼ਿਕ ਪੁਲੀਸ ਅਤੇ ਆਈਵੀ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਟਰੈਫ਼ਿਕ ਨਿਯਮਾਂ ਪ੍ਰਤੀ ਜਾਣਕਾਰੀ ਅਤੇ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਵਰਕਸ਼ਾਪ ਲਗਾਈ ਗਈ। ਚੰਡੀਗੜ੍ਹ ਟਰੈਫ਼ਿਕ ਪੁਲੀਸ ਦੇ ਐਸਆਈ ਭੁਪਿੰਦਰ ਸਿੰਘ, ਏਐਸਆਈ ਰਾਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਰਾਜੀਵ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਕੀਤਾ ਅਤੇ ਸੜਕ ਸੁਰੱਖਿਆ ਦੇ ਸਾਰੇ ਢੰਗਾਂ ਬਾਰੇ ਜਾਣੂ ਕਰਵਾਇਆ। ਜਿਸ ਵਿੱਚ ਸੁਰੱਖਿਅਤ ਡਰਾਈਵਿੰਗ ਸ਼ਾਮਲ ਸੀ।
ਟੀਮ ਨੇ ਹਾਜ਼ਰੀਨ ਨੂੰ ਵੀਡੀਓ ਕਲਿੱਪ ਅਤੇ ਪੇਸ਼ਕਾਰੀਆਂ ਦਿਖਾ ਕੇ ਹੈਲਮੇਟ ਪਾਉਣ ਦੀ ਮਹੱਤਤਾ ਅਤੇ ਜ਼ਰੂਰਤ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਅ ਨੂੰ ਚੰਗੇ ਹੈਲਮੇਟ ਖਾਸ ਕਰਕੇ ਆਈਐਸਆਈ ਦੇ ਨਿਸ਼ਾਨ ਰਾਹੀਂ ਪਛਾਣਨ ਲਈ ਉਪਯੋਗੀ ਸੁਝਾਅ ਵੀ ਦਿੱਤੇ। ਨਾਲ ਹੀ ਟੀਮ ਮੈਂਬਰਾਂ ਨੇ ਸੁਚੱਜੇ ਢੰਗ ਨਾਲ ਇਹ ਵੀ ਪ੍ਰਦਰਸ਼ਿਤ ਕੀਤਾ ਕਿ ਕਿਸ ਤਰ੍ਹਾਂ ਚਾਰ ਪਹੀਆ ਵਾਹਨ ਵਿੱਚ ਅਗਲੇ ਅਤੇ ਪਿਛਲੇ ਦੋਵਾਂ ਸਵਾਰੀਆਂ ਵੱਲੋਂ ਸੀਟ ਬੈਲਟ ਪਹਿਨਣ ਨਾਲ ਦੁਰਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੀਆਂ ਸਵਾਰੀਆਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਲਈ ਇੱਕ ਚੰਗੇ ਸੰਕਲਪ, ਸੜਕਾਂ ਅਤੇ ਰਾਜ ਮਾਰਗਾਂ ’ਤੇ ਵੱਖ-ਵੱਖ ਨਿਸ਼ਾਨਾਂ ਦੇ ਅਰਥ, ਸ਼ਰਾਬ ਪੀਕੇ ਗੱਡੀ ਨਾ ਚਲਾਉਣ, ਬੇਲੋੜਾ ਹਾਰਨ ਵਜਾਉਣ ਤੋਂ ਬਚਣ, ਸੜਕ ’ਤੇ ਲਾਪਰਵਾਹੀ ਨਾ ਵਰਤਣ ਬਾਰੇ ਜਾਗਰੂਕ ਕੀਤਾ ਗਿਆ। ਅੰਕੜਿਆਂ ਮੁਤਾਬਕ ਜਲਦਬਾਜ਼ੀ ਜ਼ਿਆਦਾਤਰ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣਦੀ ਹੈ। ਸੈਸ਼ਨ ਦੇ ਅੰਤ ਵਿੱਚ ਉਪਰੰਤ ਹਾਜ਼ਰੀਨ ਨੇ ਆਪਣੀ ਅਤੇ ਹੋਰ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁੱਕੀ।
ਵਰਕਸ਼ਾਪ ਦੌਰਾਨ ਡਾ.ਵਿਭਾ ਗੋਇਲ, ਐਮਬੀਬੀਐਸ, ਐਮਡੀ (ਮਨੋਚਿਕਤਸਾ), ਆਈਵੀ ਹਸਪਤਾਲ, ਮੁਹਾਲੀ ਨੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਸ਼ਨ ਆਯੋਜਿਤ ਕੀਤਾ। ਉਨ੍ਹਾਂ ਨੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਅਜੋਕੇ ਨੌਜਵਾਨਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਪਿੱਛੇ ਦੇ ਕਾਰਨਾਂ ’ਤੇ ਰੌਸ਼ਨੀ ਵੀ ਪਾਈ।
ਡਾ. ਵਿਭਾ ਗੋਇਲ ਨੇ ਵਿਦਿਆਰਥੀਆਂ ਨੂੰ ਸ਼ਰਾਬ ਅਤੇ ਸਿਗਰਟਨੋਸ਼ੀ ਅਤੇ ਹਰੇਕ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਨੁਕਸਾਨਦੇਹ ਹਨ ਅਤੇ ਪ੍ਰਚਲਿਤ ਗਲਤ ਧਾਰਨਾ ਮੁਤਾਬਿਕ ਇਹ ਨਸ਼ੀਲੇ ਪਦਾਰਥ ਤਣਾਅ ਨਾਲ ਨਜਿੱਠਣ ਦੇ ਸਾਧਨ ਨਹੀਂ ਹਨ। ਹਾਜ਼ਰੀਨ ਨੂੰ ਸਰਗਰਮ ਜੀਵਨਸ਼ੈਲੀ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਕੋਈ ਵੀ ਸ਼ੌਕ ਪੈਦਾ ਕਰਕੇ ਆਪਣੀ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਡੀਐਡਿਕਸ਼ਨ ਪ੍ਰੋਗਰਾਮਾਂ, ਕੌਂਸਲਿੰਗ ਅਤੇ ਪੁਨਰਵਾਸ ਸੇਵਾਵਾਂ ਬਾਰੇ ਵੀ ਗੱਲਬਾਤ ਕੀਤੀ। ਇਸ ਉਪਰੰਤ ਪੋਸਟਰ ਮੇਕਿੰਗ, ਕੋਲਾਜ ਮੇਕਿੰਗ ਅਤੇ ਕੁਇਜ਼ ਸਣੇ ਵਿਭਾਗੀ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫ਼ੀਆਂ ਭੇਂਟ ਕੀਤੀਆਂ ਗਈਆਂ ਅਤੇ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …