
ਸੀਜੀਸੀ ਕਾਲਜ ਲਾਂਡਰਾਂ ਵਿੱਚ ਤਣਾਅ ਦੇ ਪ੍ਰਬੰਧਨ ’ਤੇ ਵਰਕਸ਼ਾਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ‘ਦਿਲ ਦੀ ਸਿਹਤ ਤੇ ਨੌਜਵਾਨਾਂ ਵਿੱਚ ਤਣਾਅ ਦੇ ਪ੍ਰਬੰਧਨ’ ਵਿਸ਼ੇ ’ਤੇ ਆਯੋਜਿਤ ਵਰਕਸ਼ਾਪ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਸਮੇਤ ਸੈਂਕੜੇ ਲੋਕਾਂ ਨੇ ਭਾਗ ਲਿਆ। ਇਹ ਵਰਕਸ਼ਾਪ ਕਾਰਡੀਓਮਰਸ਼ਨ ਦੁਆਰਾ ਫਾਰਮੇਸੀ ਵਿਭਾਗ ਅਤੇ ਫਿਲਮ ਅਦਾਕਾਰਾ ਜੋਨੀਤਾ ਡੋਡਾ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਮੌਕੇ ਬੋਲਦਿਆਂ ਕਾਰਡੀਓਮਰਸ਼ਨ ਦੇ ਗਲੋਬਲ ਚੇਅਰਮੈਨ ਡਾ. ਦੀਪਕ ਪੁਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਦੌਰਾਨ 25 ਤੋਂ 44 ਸਾਲ ਦੀ ਉਮਰ ਵਰਗ ਵਿੱਚ ਘਾਤਕ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ 30 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਕੋਵਿਡ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਸੀ, ਉਨ੍ਹਾਂ ਵਿੱਚ ਕਲਾਟ ਦੇ ਕਾਰਨਜਟਿਲਤਾਵਾਂ 27.3 ਗੁਣਾ ਵਧਿਆ ਹਨ, ਦਿਲ ਦੀ ਅਸਫਲਤਾ ਵਿੱਚ 21.6 ਗੁਣਾ ਵਾਧਾ, ਸਟ੍ਰੋਕ ਦਾ ਖ਼ਤਰਾ 17.5 ਗੁਣਾ, ਅਰੀਥਮੀਆ ਦਾ ਜੋਖ਼ਮ 10 ਗੁਣਾ ਵਧਿਆ ਹੈ। ਜਦੋਂਕਿ ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਕੋਵਿਡ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਨਹੀਂ ਸੀ, ਉਨ੍ਹਾਂ ਵਿੱਚ ਮੌਤ ਦਾ ਜੋਖ਼ਮ 10 ਗੁਣਾ ਵੱਧ ਗਿਆ ਹੈ।
ਡਾ. ਦੀਪਕ ਪੁਰੀ ਨੇ ਕਿਹਾ ਕਿ ਹੁਣ ਨੌਜਵਾਨਾਂ ਵਿੱਚ ਤਣਾਅ ਜ਼ਿਆਦਾ ਵਧ ਰਿਹਾ ਹੈ, ਜਿਨ੍ਹਾਂ ਵਿੱਚ 16 ਤੋਂ 20 ਉਮਰ ਵਰਗ ਵਿੱਚ 33 ਫੀਸਦੀ ਅਤੇ 21 ਤੋਂ 40 ਸਾਲ ਦੀ ਉਮਰ ਵਿੱਚ 29 ਫੀਸਦੀ ਵਾਧਾ ਹੁੰਦਾ ਹੈ। ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਦੇਸ਼ ਵਿੱਚ ਖ਼ੁਦਕੁਸ਼ੀਆਂ ਦੇ ਵਿਸ਼ਵਵਿਆਪੀ ਬੋਝ ਦਾ ਲਗਭਗ 28 ਫੀਸਦੀ ਹਿੱਸਾ ਹੈ ਜੋ ਪੁਰਸ਼ਾਂ ਦੇ ਮੁਕਾਬਲੇ ਅੌਰਤਾਂ ਵਿੱਚ ਜ਼ਿਆਦਾ ਹੈ।