Nabaz-e-punjab.com

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ‘ਤਣਾਅ ਮੁਕਤ ਜੀਵਨ’ ਵਿਸ਼ੇ ’ਤੇ ਵਰਕਸ਼ਾਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ‘ਤਣਾਅ ਮੁਕਤ ਜੀਵਨ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਮਾਹਰਾਂ ਨੇ ਅਧਿਆਪਕਾਂ ਨੂੰ ਅਤਿ ਆਧੁਨਿਕ ਅਤੇ ਮਸ਼ੀਨੀ ਯੁੱਗ ਵਿੱਚ ਆਪਣੇ ਆਪ ਨੂੰ ਕਿਵੇਂ ਤਣਾਅ ਮੁਕਤ ਰੱਖਿਆ ਜਾ ਸਕਦਾ ਹੈ, ਬਾਰੇ ਜਾਗਰੂਕ ਕੀਤਾ ਗਿਆ। ਵਰਕਸ਼ਾਪ ਦੌਰਾਨ ਕੌਂਸਲਰ ਤੇ ਰਿਸੋਰਸ ਪਰਸਨ ਸ੍ਰੀਮਤੀ ਅੰਮ੍ਰਿਤਾ ਬੈਂਸ ਨੇ ਸਕੂਲ ਦੇ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਨੂੰ ਤਣਾਅ ਤੋਂ ਮੁਕਤ ਰਹਿਣ ਲਈ ਕੁੱਝ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿੱਚ ਕੰਮ ਕਰਦੇ ਹੋਏ ਜਾਂ ਘਰ ਵਿੱਚ ਰਹਿਣ ਸਮੇ ਅਸੀਂ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੋਂ ਚਿੰਤਾਵਾਂ ਵਿੱਚ ਪੈ ਜਾਂਦੇ ਹਾਂ। ਜੇਕਰ ਇਹ ਤਣਾਅ ਥੋੜਾ ਹੋਵੇ ਤਾਂ ਸਰੀਰ ’ਤੇ ਇਸ ਦਾ ਬਹੁਤਾ ਅਸਰ ਨਹੀਂ ਪੈਂਦਾ, ਪ੍ਰੰਤੂ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹੀ ਤਣਾਅ ਹੌਲੀ ਹੌਲੀ ਮਨੁੱਖ ਮਨ ਅਤੇ ਦਿਮਾਗ ’ਤੇ ਭਾਰੂ ਹੋਣ ਲੱਗ ਜਾਂਦਾ ਹੈ ਅਤੇ ਸਬੰਧਤ ਵਿਅਕਤੀ ਕਈ ਪ੍ਰਕਾਰ ਦੀਆਂ ਸਰੀਰਕ ਬਿਮਾਰੀਆਂ ਨਾਲ ਘਿਰ ਜਾਂਦਾ ਹੈ ਜਿਵੇਂ ਕਿ ਡਿਪਰੈਸ਼ਨ, ਹਾਈ ਬਲੱਡ ਪ੍ਰੈਸ਼ਰ, ਚਿੜਚਿੜਾਪਨ, ਹਾਰਟ ਅਟੈਕ ਆਦਿ ਤਣਾਅ ਤੋਂ ਮੁਕਤ ਰਹਿਣ ਲਈ ਸਾਨੂੰ ਸੰਗੀਤ, ਯੋਗਾ, ਕਿਤਾਬਾਂ ਪੜ੍ਹਨਾ, ਸੈਰ, ਬਾਗਬਾਨੀ ਆਦਿ ਸ਼ੌਂਕ ਅਪਨਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅਸੀਂ ਆਪਣੇ ਆਪ ਨੂੰ ਤਣਾਅ ਮੁਕਤ ਰੱਖ ਸਕਦੇ ਹਾਂ।
ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਹਰੇਕ ਵਿਅਕਤੀ ਆਪਣੇ ਕੰਮਾਂ ਕਾਰਾਂ ਵਿੱਚ ਏਨਾ ਜ਼ਿਆਦਾ ਰੁਝਿਆ ਹੋਇਆ ਹੈ, ਉਸ ਕੋਲ ਸੰਗੀਤ, ਕਿਤਾਬਾਂ ਪੜ੍ਹਨ, ਸੈਰ ਅਤੇ ਕਸਰਤ ਕਰਨ ਦੀ ਵਿਹਲ ਹੀ ਨਹੀਂ ਹੈ। ਜਿਸ ਕਾਰਨ ਮਨੁੱਖ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਕਈ ਪ੍ਰਕਾਰ ਦੀਆਂ ਪੀੜਾਂ ਸਹਿਨ ਕਰ ਰਿਹਾ ਹੈ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਉਕਤ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…