ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਗਸਤ:
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸਾਇੰਸਜ਼ ਵੱਲੋਂ ‘ਲਰਨ ਫ਼ਿਜ਼ਿਕਸ ਵਾਇਲ ਡੂਇੰਗ’ ਵਿਸ਼ੇ ’ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਸਕੂਲ ਆਫ ਸਾਇੰਸਜ਼ ਦੀ ਡੀਨ ਡਾ. ਹਰਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਰਿਸੋਰਸ ਪਰਸਨ ਪ੍ਰੋਫੈਸਰ ਐਮ.ਐਸ. ਮਰਵਾਹਾ, ਪ੍ਰਧਾਨ ਆਰਸੀ-3, ਫਿਜ਼ਿਕਸ ਅਧਿਆਪਕਾਂ ਦੀ ਭਾਰਤੀ ਐਸੋਸੀਏਸ਼ਨ ਆਈਏਪੀਟੀ ਦੀ ਜਾਣ ਪਛਾਣ ਨਾਲ ਇਸ ਵਰਕਸ਼ਾਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਰੋਜ਼ਾਨਾ ਜੀਵਨ ਵਿਚ ਭੌਤਿਕ ਵਿਗਿਆਨ ਦੀ ਲੋੜ ਦੇ ਨਾਲ ਨਾਲ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ।
ਪ੍ਰੋ. ਮਰਵਾਹਾ ਨੇ ਪ੍ਰਯੋਗਿਕ ਪ੍ਰਦਰਸ਼ਨਾਂ ਦਾ ਇਕ ਅਨੋਖਾ ਸੈੱਟ ਪੇਸ਼ ਕੀਤਾ ਅਤੇ ਬੀਐਸਸੀ ਅਤੇ ਐਮਐਸਸੀ ਦੇ ਵਿਦਿਆਰਥੀਆਂ ਨੇ ਸਰਗਰਮ ਰੂਪ ਨਾਲ ਮਕੈਨਿਕ, ਆਪਟਿਕਸ, ਵੇਬਜ਼ ਅਤੇ ਹੀਟ ਅਤੇ ਥਰਮੋਡਾਇਨੈਮਿਕਸ, ਇਲੈਕਟੀ੍ਰਸਿਟੀ ਅਤੇ ਮੈਗਨੇਟਿਜ਼ਮ ਦੇ ਵੱਖ ਵੱਖ ਵਿਸ਼ਿਆਂ ’ਤੇ ਵੱਖ-ਵੱਖ ਲਾਈਵ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਮਾਹਰਾਂ ਵੱਲੋਂ ਪ੍ਰਦਰਸ਼ਨਾਂ ਦੇ ਅਨੁਪਾਤ ਦੀ ਪ੍ਰਕਿਰਿਆ ਦੀਆਂ ਸੰਕਲਪਾਂ, ਕਪਲਡ ਪੇਂਡੂਲਮ ਦੀ ਸਪਲਾਈ ਦੇ ਢੰਗ, ਸਥਿਰ ਵੇਬਜ਼, ਹਾਰਮੋਨਿਕਸ, ਲੰਬੀ ਅਤੇ ਲੰਘਣ ਵਾਲੀਆਂ ਤਰੰਗਾਂ, ਬੀਟਸ, ਨੋਡਲ ਪਲੇਨਸ, ਰਿਫਲੈਕਸ਼ਨ, ਰਿਫਰੈਕਸ਼ਨ,ਟੀਆਈਆਰ, ਇੰਟਰਫੈਰੇਂਸ, ਡਿਫਰੈਕਸ਼ਨ, ਫੋਰਮੇਸ਼ਨ ਆਫ ਥ੍ਰੀ ਡਾਇਮੈਸ਼ਨਲ ਇਮੇਜ ਅਤੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਸਪੱਸ਼ਟ ਕੀਤਾ।
ਇਨ੍ਹਾਂ ਡੈਮੋਜ਼ ਰਾਹੀਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ, ਜੋ ਕਿ ਜਾਣਕਾਰੀ ਭਰਪੂਰ ਸੀ।ਇਸ ਵਰਕਸ਼ਾਪ ਦੌਰਾਨ ਕੀਤਾ ਗਿਆ ਡੈਮੋ, ‘ਮੇਖਾਂ ਦਾ ਬਿਸਤਰ’ ਬਹੁਤ ਹੀ ਸ਼ਾਨਦਾਰ ਅਤੇ ਧੜਕਣਾਂ ਰੋਕਣ ਵਾਲਾ ਸੀ, ਜਿਸ ਵਿੱਚ ਇਕ ਵਿਦਿਆਰਥੀ ਵਾਲੰਟੀਅਰ ਨੂੰ ਮੇਖਾਂ ਦੇ ਬਿਸਤਰ ਤੇ ਪਾਇਆ ਗਿਆ ਅਤੇ ਉਸਦੀ ਛਾਤੀ ’ਤੇ ਇਕ ਭਾਰੀ ਸੀਮਿੰਟ ਬਲਾਕ ਨੂੰ ਇਕ ਹਥੌੜੇ ਨਾਲ ਭੰਨ ਕੇ ਭੌਤਿਕ ਵਿਗਿਆਨ ਦੇ ਸਿਧਾਤਾਂ ਨੂੰ ਪੇਸ਼ ਕੀਤਾ ਗਿਆ। ਵਰਕਸ਼ਾਪ ਦੇ ਅੰਤ ਵਿੱਚ ਹੋਏ ਇੰਟਰੈਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਕਈ ਦਿਲਚਸਪ ਸਵਾਲ ਉਠਾਏ। ਜਿਨ੍ਹਾਂ ਦੇ ਮਾਹਿਰਾਂ ਵੱਲੋਂ ਵਾਖੂਬੀ ਜਵਾਬ ਦਿੱਤੇ ਗਏ ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…