ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 1 ਦਸੰਬਰ:
ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵੱਲੋਂ ਏਡਜ਼ ਨੂੰ ਖ਼ਤਮ ਕਰਨ ਦੇ ਵਿਸ਼ਵ ਵਿਆਪੀ ਟੀਚੇ ਦੀ ਪ੍ਰਾਪਤੀ ਲਈ ਹਰ ਕਿਸੇ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ‘‘ਅਧਿਕਾਰ ਦਾ ਮਾਰਗ ਲਓ: ਮੇਰੀ ਸਿਹਤ, ਮੇਰਾ ਅਧਿਕਾਰ’’ ਥੀਮ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਅਨੁਰਾਧਾ ਭਾਟੀਆ ਨੇ ਅੰਡਰ-ਗਰੈਜੂਏਟ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੂੰ ਐੱਚਆਈਵੀ ਦੀ ਰੋਕਥਾਮ, ਛੇਤੀ ਨਿਦਾਨ ਦੀ ਮਹੱਤਤਾ ਅਤੇ ਸੂਈ ਦੇ ਜ਼ਖ਼ਮਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਨਾਲ ਕੀਤੀ।
ਬਾਅਦ ਵਿੱਚ ਵਿਦਿਆਰਥੀਆਂ ਨੇ ਹਾਉਸਕੀਪਿੰਗ ਸਟਾਫ਼ ਨੂੰ ਸੰਵੇਦਨਸ਼ੀਲ ਬਣਾ ਕੇ ਵਿਸ਼ਵ ਵਿਆਪੀ ਸਾਵਧਾਨੀਆਂ ਅਤੇ ਰੋਕਥਾਮ ਵਾਲੇ ਉਪਾਵਾਂ ’ਤੇ ਧਿਆਨ ਕੇਂਦਰਿਤ ਕਰਕੇ ਆਪਣੀ ਸਿੱਖਿਆ ਨੂੰ ਵਧਾਇਆ। ਇਸ ਪਹਿਲ ਕਦਮੀ ਦਾ ਉਦੇਸ਼ ਅਮਲੇ ਨੂੰ ਵਿਹਾਰਕ ਗਿਆਨ ਨਾਲ ਸਸ਼ਕਤ ਕਰਨਾ ਅਤੇ ਕੰਮ ਵਾਲੀ ਥਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਡਾ. ਅਨੁਰਾਧਾ ਭਾਟੀਆ ਐਸੋਸੀਏਟ ਪ੍ਰੋਫੈਸਰ ਆਫ਼ ਡਰਮਾਟੋਲੋਜੀ, ਅਤੇ ਡਾ. ਅੰਮ੍ਰਿਤ, ਪ੍ਰੋਫੈਸਰ ਅਤੇ ਕਮਿਊਨਿਟੀ ਮੈਡੀਸਨ ਦੇ ਮੁਖੀ ਨੇ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ।
ਡਾ. ਭਵਨੀਤ ਭਾਰਤੀ ਨੇ ਪ੍ਰੋਗਰਾਮ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਸੰਦੇਸ਼ ਨੂੰ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜੋ ਆਗੂਆਂ ਅਤੇ ਨਾਗਰਿਕਾਂ ਨੂੰ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕਹਿੰਦਾ ਹੈ, ਜੋ ਕਿ ਸਿਹਤ ਅਧਿਕਾਰਾਂ ਦੀ ਪ੍ਰਾਪਤੀ ਅਤੇ ਏਡਜ਼ ਦੇ ਅੰਤ ਨੂੰ ਰੋਕਦੀਆਂ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਇਸ ਸਾਲ ‘‘ਅਸੀਂ ਆਪਣੀ ਸੰਸਥਾ ਦੇ ਅੰਦਰ ਕਮਜ਼ੋਰ ਸਮੂਹਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਅਹਿਦ ਲਿਆ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਉਹ ਵਿਸ਼ਵ ਵਿਆਪੀ ਸਾਵਧਾਨੀਆਂ ਅਤੇ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਦੇ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ।’’
ਆਊਟਰੀਚ ਯਤਨਾਂ ਦੇ ਹਿੱਸੇ ਵਜੋਂ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਜਾਣਕਾਰੀ ਵਾਲੇ ਪੈਂਫਲੇਟ ਵੰਡੇ। ਜਿਸ ਦਾ ਉਦੇਸ਼ ਐੱਚਆਈਵੀ ਦੀ ਰੋਕਥਾਮ, ਉਪਲਬਧ ਇਲਾਜਾਂ ਅਤੇ ਸਮਾਜ ਵਿੱਚ ਕਲੰਕ ਨੂੰ ਮਿਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਸਾਰਾ ਦਿਨ ਚੱਲਿਆ ਗੁਰਮਤਿ ਸਮਾ…