ਪੀਐਚਸੀ ਬੂਥਗੜ੍ਹ ਵਿੱਚ 19 ਨਵੰਬਰ ਤੱਕ ਮਨਾਇਆ ਜਾਵੇਗਾ ਵਿਸ਼ਵ ਐਂਟੀ ਬਾਇਓਟੈੱਕ ਜਾਗਰੂਕਤਾ ਹਫ਼ਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਨਵੰਬਰ:
ਪਿਛਲੇ ਲੰਮੇ ਸਮੇੇਂ ਤੋੋਂ ਐਂਟੀਬਾਈਓਟਕ ਜੋੋ ਕਿ ਸ਼ਰੀਰ ਵਿੱਚ ਹੋਏ ਇੰਨਫੈਕਸ਼ਨ ਨੂੰ ਕੰਟਰੋੋਲ ਕਰਨ ਲਈ ਵਰਤੇ ਜਾਂਦੇ ਹਨ, ਦੀ ਦੁਰਵਰਤੋਂ ਕਰਕੇ ਜਿੱਥੇ ਪੈਸੇ ਦਾ ਨੁਕਸਾਨ ਹੋਇਆ ਹੈ ਉੱਥੇ ਇਸ ਨੇਕਈ ਸਾਰੀਆਂ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ। ਇਹ ਗੱਲ ਪੀ.ਐਚ.ਸੀ. ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਦਲੇਰ ਸਿੰਘ ਮੁਲਤਾਨੀ ਨੇ 19 ਨਵੰਬਰ ਤੱਕ ਮਨਾਏ ਜਾ ਰਹੇ ਵਿਸ਼ਵ ਐਂਟੀ ਬਾਇਓਟੈੱਕ ਜਾਗਰੂਕਤਾ ਹਫ਼ਤੇ ਮੌਕੇ ਕਹੀ। ਉਨ੍ਹਾਂ ਨੇ ਐਂਟੀ ਬਾਇਓਟੈੱਕ ਦੀ ਸਹੀ ਵਰਤੋੋਂ ਕਰਨ ਲਈ ਜਾਗਰੂਕ ਕਰਦੇ ਹੋੋਏੇ ਮੈਡੀਕਲ ਅਫ਼ਸਰਾਂ ਅਤੇ ਸਿਹਤ ਕਾਮਿਆਂ ਨੂੰ ਸੰਬੋਧਨ ਕਰਦੇ ਹੋੋਏ ਦੱਸਿਆ ਕਿ ਐਲੋਪੈਥੀ ਜੋੋ ਕਿ ਮੈਡੀਸਨ ਰਾਹੀਂ ਸਰੀਰ ਵਿੱਚ ਬਿਮਾਰੀਆਂ ਵਿਰੁੱਧ ਇਲਾਜ ਕਰਦੀ ਹੈ, ਜੇਕਰ ਲੋੋੜ ਤੋਂਜਿਆਦਾ ਜਾਂ ਲੋੋੜ ਤੋੋ ਂਘੱਟ ਵਰਤੋੋਂ ਕੀਤੀ ਜਾਵੇ ਤਾਂ ਜਿੱਥੇ ਮਰੀਜ਼ਾਂ ਦੀ ਬਿਮਾਰੀ ਦਾ ਇਲਾਜ ਹੋੋਣਾ ਹੈ ਉੱਥੇ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ।
ਡਾ. ਮੁਲਤਾਨੀ ਨੇ ਇਸ ਬਾਰੇ ਵਿਸਤਾਰ ਪੂਰਵਕ ਦੱਸਿਆ ਕਿ ਆਮ ਪ੍ਰਚਲਿਤ ਕਹਾਵਤ ਹੈ ਆਟੇ ਨਾਲ ਘੁਣ ਵੀ ਪਿਸਿਆ ਜਾਂਦਾ ਹੈ, ਐਂਟੀਬਾਈਓਟੀਕ ਦੀ ਸਹੀ ਵਰਤੋੋਂ ਨਾ ਕੀਤੀ ਜਾਵੇ ਤਾਂ ਸ਼ਰੀਰ ਵਿੱਚ ਜ਼ਰੂਰੀ ਬੈਕਟੀਰੀਆ (ਨੈਚੁਰਲਕਿਲਰ ਸੈਲਸ) ਵੀ ਮਾਰੇ ਜਾਂਦੇ ਹਨ ਜਿਸ ਨਾਲ ਸ਼ਰੀਰ ਦਾ ਸਦਾ ਲਈ ਨੁਕਸਾਨ ਹੋੋ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਝੋਲਾ ਛਾਪ ਡਾਕਟਰ ਸ਼ਰੀਰ ਦੀ ਬਨਤਰ ਅਤੇ ਬਿਮਾਰੀ ਤੋੋਂ ਇਲਾਵਾ ਐਂਟੀ ਬਾਇਓਟੈੱਕ ਬਾਰੇ ਪੂਰੀ ਜਾਣਕਾਰੀ ਨਾ ਹੋੋਣ ਤੇ ਬਹੁਤ ਵਾਰਇਸ ਦੀ ਵਰਤੋੋਂ ਬਹੁਤ ਜਿਆਦਾ ਜਾਂ ਘੱਟ ਮਿਕਦਾਰ ਵਿੱਚ ਕਰਦੇ ਹਨ ਜਿਸ ਨਾਲ ਫਾਇਦਾ ਹੋੋਣ ਦੀ ਥਾਂ ਨੁਕਸਾਨ ਹੋੋ ਜਾਂਦਾ ਹੈ। ਸਿਹਤ ਮਹਿਕਮੇ ਦੇ ਮੈਡੀਕਲ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਵਾਈ ਜ਼ਰੂਰ ਅਤੇ ਸਮੇਂ ਸਿਰ ਵਰਤੀ ਜਾਵੇ ਜਿਸ ਦੇ ਨਾਲ ਨਾਲ ਦਵਾਈ ਵਰਤਦੇ ਹੋਏ ਉਸਦੇ ਮਾੜੇ ਪ੍ਰਭਾਵਾਂ (ਸਾਈਡਇਫੈਕਟ) ਦਾ ਵੀ ਖਿਆਲ ਰੱਖਿਆ ਜਾਵੇ। ਉਹਨਾਂ ਲੋੋਕਾਂ ਨੂੰ ਵੀ ਅਪੀਲ ਕੀਤੀ ਕਿ ਦਵਾਈਆਂ ਆਪਣੇ ਆਪ ਨਾ ਵਰਤੀਆਂ ਜਾਣ ਸਗੋਂ ਡਾਕਟਰੀ ਸਲਾਹ ਨਾਲ ਵਰਤਣ। ਡਾ. ਮੁਲਤਾਨੀ ਨੇ ਇਹ ਵੀ ਕਿਹਾ ਕਿ ਕਈ ਸਾਰੀਆਂ ਨਵੀਆਂ ਬਿਮਾਰੀਆਂ ਹੋੋ ਰਹੀਆਂ ਹਨ। ਜਿਸ ਦਾ ਕਾਰਨ ਦਵਾਈਆਂ ਦੀ ਦੁਰਵਰਤੋਂ, ਲੋੋਕਾਂ ਦਾ ਆਪਣੇ ਆਪ ਦਵਾਈ ਵਰਤਣਾ, ਝੋਲਾਛਾਪ ਅਤੇ ਕੈਮਿਸਟਾਂ ਦਾ ਪ੍ਰੈਕਟਿਸ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…