ਵਿਸ਼ਵ ਕੈਂਸਰ ਦਿਵਸ: ਮੈਕਸ ਹਸਪਤਾਲ ਵੱਲੋਂ 2 ਰੋਜ਼ਾ ਮੁਫ਼ਤ ਕੈਂਸਰ ਜਾਂਚ ਕੈਂਪ, 132 ਲੋਕਾਂ ਦਾ ਚੈੱਕਅਪ

ਚੰਡੀਗੜ੍ਹ ਕਲੱਬ ਵਿੱਚ ਮੁਫ਼ਤ ਮੈਡੀਕਲ ਜਾਂਚ ਚੈੱਕ ਅੱਜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਫਰਵਰੀ:
ਵਿਸ਼ਵ ਕੈਂਸਰ ਦਿਵਸ ਦੇ ਮੌਕੇ ’ਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਨੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੀ ਹਿੱਸੇਦਾਰੀ ਵਿੱਚ ਅੱਜ ਤੋਂ ਮੁਫ਼ਤ ਕੈਂਸਰ ਜਾਗਰੂਕਤਾ ਅਤੇ ਜਲਦੀ ਪਛਾਣ ਕੈਂਪਾਂ ਦੀ ਇਕ ਲੜੀ ਦੀ ਸ਼ੁਰੂਆਤ ਕੀਤੀ। ਅੱਜ ਪਹਿਲਾ ਕੈਂਪ ਸੈਕਟਰ-17 ਪਲਾਜ਼ਾ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ 132 ਲੋਕਾਂ ਨੇ ਕੈਂਪ ਵਿੱਚ ਮੌਜੂਦ ਵੱਖ-ਵੱਖ ਮੈਡੀਕਲ ਸਹੂਲਤਾਂ ਦਾ ਲਾਭ ਲਿਆ। ਕੈਂਪ ਵਿੱਚ ਕਈ ਮੁਫ਼ਤ ਸੇਵਾਵਾਂ ਮੁਹੱਈਆਂ ਕਰਵਾਈਆਂ ਗਈਆਂ। ਜਿਸ ਵਿੱਚ ਮੈਮੋਗ੍ਰਾਫੀ, ਪਲਮਨਰੀ ਫੰਕਸ਼ਨ ਟੈਸਟ, ਸਤਨ ਅਤੇ ਸਰਵਾਈਕਲ ਕੈਂਸਰ ਲਈ ਸਕ੍ਰੀਨਿੰਗ ਪੀਪ ਸਮੀਅਰ ਟੈਸਟ ਨਾਲ ਕੈਂਸਰ ਦੀ ਪਹਿਚਾਣ ਲਈ, ਮੂੰਹ ਦੇ ਕੈਂਸਰ ਅਤੇ ਤੰਬਾਕੂ ਨਾਲ ਹੋਣ ਵਾਲੇ ਕੈਂਸਰ ਦੀ ਜਾਂਚ ਅਤੇ ਕਾਉਂਸਲਿੰਗ ਸ਼ਾਮਲ ਹਨ। ਕੈਂਪ ਵਿਚ ਮੈਕਸ ਹੌਸਪਿਟਲ ਤੋਂ ਸੀਨੀਅਰ ਅੌਨਕੋਲੌਜਿਸਟ ਵੱਲੋਂ ਮੁਫ਼ਤ ਕਾਉਂਸਲਿੰਗ ਅਤੇ ਕੰਸਲਟੇਸ਼ਨ ਪ੍ਰਦਾਨ ਕੀਤੀ ਗਈ।
ਇਸ ਮੌਕੇ ਮੈਕਸ ਹਸਪਤਾਲ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਡੋਗਰਾ ਨੇ ਦੱਸਿਆ ਕਿ ਅਸੀਂ ਮੂੰਹ, ਸਤਨ, ਸਰਵਾਈਕਲ ਅਤੇ ਪ੍ਰੋਸਟੇਟ ਕੈਂਸਰ ਦੇ ਖੇਤਰ ਵਿਚ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰੀ, ਅਰਧ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਸਬੰਧਤ ਜਾਗਾਰੂਕਤਾ ਅਤੇ ਇਸ ਦੀ ਜਲਦੀ ਪਛਾਣ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਵਿਚ ਲੋਕਾਂ ਨੂੰ ਦਸਿਆ ਜਾਵੇ। ਉਨ੍ਹਾਂ ਨੂੰ ਦਸਿਆ ਜਾਵੇ ਕਿ ਕਿਵੇਂ ਨਵੀਆਂ ਅਤੇ ਬਿਹਤਰੀਨ ਐਡਵਾਂਸਡ ਤਕਨੀਕਾਂ ਨਾਲ ਕੈਂਸਰ ਦੀ ਜਲਦੀ ਪਹਿਚਾਣ ਕੀਤੀ ਜਾ ਸਕਦੀ ਹੈ। ਇਸ ਕੋਸ਼ਿਸ਼ ਲਈ ਅਸੀਂ ਰੋਕੋ ਟਰੱਸਟ ਨਾਲ ਹਿੱਸੇਦਾਰੀ ਕਰਕੇ ਸਹਿਯੋਗ ਮੰਗਿਆ ਹੈ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ।’’
ਇਸ ਦੇ ਨਾਲ ਹੀ ਇਹ ਵੀ ਮਹੱਤਵਪੂਰਣ ਹੈ ਕਿ ਇਕ ਬਹੁਉਦੇਸ਼ੀ ਜਾਗਰੂਕਤਾ ਵੈਨ ਵੀ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਇਸ ਤਰ੍ਹਾਂ ਦੇ ਉਪਕਰਨ ਲਗਾਏ ਗਏ ਹਨ ਕਿ ਅਜਿਹੇ ਕੈਂਪਾਂ ਵਿਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕੀਤੇ ਜਾ ਸਕਣ। ਵੈਨ ਵਿਚ ਸਾਰੇ ਮੈਡੀਕਲ ਉਪਕਰਨ, ਇੰਸਟਰੂਮੈਂਟ ਅਤੇ ਜਾਗਰੂਕਤਾ ਸਮੱਗਰੀ ਵੀ ਹੈ। ਇਸ ਵਿਚ ਇਕ ਇਨਬਿਲਟ 32 ਇੰਚ ਐਲਸੀਡੀ ਟੀਵੀ ਵੀ ਹੈ ਜੋ ਕਿ ਜਾਗਰੂਕਤਾ ਸੈਸ਼ਨਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਸ ’ਤੇ ਅਜਿਹੀ ਜਾਣਕਾਰੀ ਭਰਪੂਰ ਦਸਤਾਵੇਜੀ ਫਿਲਮਾਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਤੰਬਾਕੂ ਦੇ ਮਾੜੇ ਪ੍ਰਭਾਵਾਂ, ਆਪਣੇ ਸਤਨਾਂ ਦੀ ਆਪ ਜਾਂਚ ਕਰਨ ਦੀ ਪ੍ਰਕਿਰਿਆ, ਸਰਵਾਈਕਲ ਅਤੇ ਮੂੰਹ ਦੇ ਕੈਂਸਰ ਦੇ ਲੱਛਣਾਂ ਅਤੇ ਸੰਕੇਤਾਂ ਦੀ ਪਹਿਚਾਣ ਵੀ ਦੱਸੀ ਜਾਂਦੀ ਹੈ। ਐਨਸੀਡੀ ਦੇ ਨਾਲ ਹੀ ਡਾਕਟਰ ਵੀ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਆਪਸੀ ਗੱਲਬਾਤ ’ਤੇ ਅਧਾਰਤ ਪ੍ਰੈਜੈਂਟੇਸ਼ਨ ਦੇ ਮਾਧਿਅਮ ਨਾਲ ਲੋਕਾਂ ਨੂੰ ਸਿਖਲਾਈ ਅਤੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੇ ਹਨ।
ਡਾ. ਸੁਧਾ ਮੁਰਗਈ, ਡਾਇਰੈਕਟਰ, ਰੋਕੋ ਕੈਂਸਰ ਚੈਰੀਟੇਬਲ ਟਰੱਸਟ ਨੇ ਦਸਿਆ ਕਿ ‘‘ਰੋਕੋ, ਦਾ ਅਰਥ ਹੈ ਕੈਂਸਰ ਨੂੰ ਰੋਕੋ। ਸਾਡਾ ਮਿਸ਼ਨ ਹੈ ਕਿ ਦੂਰ ਦਰਾਜ ਦੇ ਖੇਤਰਾਂ, ਅਰਧ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਵਿਚ ਕੈਂਸਰ ਨੂੰ ਨਜ਼ਰ ਅੰਦਾਜ਼ ਕਰਨ ਦੀ ਆਦਤ ਨੂੰ ਦੂਰ ਕਰਕੇ ਉਨ੍ਹਾਂ ਨੂੰ ਇਸ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਇਸ ਦੀ ਜਲਦੀ ਪਹਿਚਾਣ ਕਰਨ ਲਈ ਪ੍ਰੇਰਿਤ ਹੋਣ। ਇਸ ਬਾਰੇ ਵਿਚ ਲਾਪ੍ਰਵਾਹੀ ਜਾਨ ਲੇ ਸਕਦੀ ਹੈ। ਜੇਕਰ ਇਸ ਦੀ ਜਲਦੀ ਪਹਿਚਾਣ ਕਰ ਲਈ ਜਾਵੇ ਤਾਂ ਇਸਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਵੇਅਰਨੈਸ ਵੈਨ ਉਨ੍ਹਾਂ ਦੂਰ ਦਰਾਜ ਦੇ ਖੇਤਰਾਂ ਵਿਚ ਵੀ ਪਹੁੰਚ ਸਕਦੀ ਹੈ ਜਿਸ ਵਿਚ ਮੋਬਾਈਲ ਡਿਟੈਕਸ਼ਨ ਯੂਨਿਟ ਨਹੀਂ ਜਾ ਸਕਦਾ ਹੈ ਅਤੇ ਇਸ ਵੈਨ ਦੇ ਮਾਧਿਅਮ ਨਾਲ ਲੋਕਾਂ ਨੂੰ ਆਪਣੇ ਘਰ ਦੇ ਨਜ਼ਦੀਕ ਹੀ ਕੈਂਸਰ ਦੇ ਬਾਰੇ ਵਿਚ ਜਾਗਰੂਕ ਕੀਤਾ ਜਾ ਸਕਦਾ ਹੈ। ਨਾਲ ਹੀ ਅੱਗੇ ਆ ਕੇ ਇਸ ਦੇ ਬਾਰੇ ਵਿਚ ਜਾਣਦੇ ਅਤੇ ਇਸਦੇ ਸਕ੍ਰੀਨਿੰਗ ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਲੜੀ ਦਾ ਦੂਜਾ ਅਤੇ ਫਾਈਨਲ ਕੈਂਪ 5 ਫਰਵਰੀ ਨੂੰ ਚੰਡੀਗੜ੍ਹ ਕਲੱਬ ਵਿੱਚ ਆਯੋਜਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …