Share on Facebook Share on Twitter Share on Google+ Share on Pinterest Share on Linkedin ਸੋਹਾਣਾ ਹਸਪਤਾਲ ਵਿੱਚ ਵਿਸ਼ਵ ਪੱਧਰੀ ਰੋਬੋਟਿਕ ਸਰਜਰੀਆਂ ਦੀ ਸ਼ੁਰੂਆਤ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਉਦਘਾਟਨ ਕੈਂਸਰ, ਯੂਰੋਲੋਜੀ, ਗਾਇਨੀ ਤੇ ਜਰਨਲ ਪੇਚੀਦਾ ਸਰਜਰੀਆਂ ਹੁਣ ਚੌਥੀ ਜਨਰੇਸ਼ਨ ਰੋਬੋਟਿਕ ਰਾਹੀਂ ਸਟੀਕ ਤਕਨੀਕ ਨਾਲ ਹੋਣਗੀਆਂ ਨਵੀਨਤਮ ਤਕਨੀਕ ਨਾਲ ਛੋਟੇ ਚੀਰੇ, ਖੂਨ ਦੀ ਕਮੀ ਤੇ ਜ਼ਖ਼ਮ ਦੇ ਤੇਜ਼ੀ ਨਾਲ ਠੀਕ ਹੋਣ ਸਮੇਂ ਵਿੱਚ ਆਵੇਗੀ ਕਮੀ: ਡਾ. ਸਭਰਵਾਲ ਨਬਜ਼-ਏ-ਪੰਜਾਬ, ਮੁਹਾਲੀ, 15 ਦਸੰਬਰ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੁਪਰ ਸਪੈਸ਼ਲਿਟੀ ਹਸਪਤਾਲ ਸੋਹਾਣਾ ਵਿੱਚ ਹੁਣ ਪੇਚੀਦਾ ਸਰਜਰੀਆਂ ਚੌਥੀ ਜਨਰੇਸ਼ਨ ਦੀ ਅਤਿ-ਆਧੁਨਿਕ ਰੋਬੋਟਿਕ ਸਰਜੀਕਲ ਰਾਹੀਂ ਸਟੀਕ ਤਕਨੀਕ ਨਾਲ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਭਾਈ ਦਵਿੰਦਰ ਸਿੰਘ ਖਾਲਸਾ ਨੇ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰੋਬੋਟਿਕਸ ਤਕਨੀਕ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹਸਪਤਾਲ ਕੰਪਲੈਕਸ ਵਿੱਚ ਸਮਾਗਮ ਕਰਕੇ ਵਾਹਿਗੁਰੂ ਦਾ ਓਟ ਆਸਰਾ ਲਿਆ ਗਿਆ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਇਸ ਆਧੁਨਿਕ ਤਕਨੀਕ ਦੇ ਸ਼ੁਰੂ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਸੋਹਾਣਾ ਹਸਪਤਾਲ ਨੇ ਮੈਡੀਕਲ ਦੀ ਦੁਨੀਆ ਵਿੱਚ ਇਕ ਹੋਰ ਅਹਿਮ ਪੁਲਾਂਘ ਪੁੱਟੀ ਹੈ। ਇਹ ਤਕਨੀਕ ਪੇਚੀਦਾ ਸਰਜੀਕਲ ਪ੍ਰਕਿਰਿਆਵਾਂ ਵਿੱਚ ਕ੍ਰਾਂਤੀਕਾਰੀ ਸਾਬਤ ਹੋਵੇਗੀ ਅਤੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਸਰਜਰੀਆਂ ਚੌਥੀ ਜਨਰੇਸ਼ਨ ਰੋਬੋਟਿਕ ਰਾਹੀਂ ਸਟੀਕ ਤਕਨੀਕ ਨਾਲ ਬਿਹਤਰੀਨ ਨਤੀਜੇ ਮਿਲਣਗੇ। ਸੀਈਓ ਅਤੇ ਆਰਥੋਪੈਡਿਕਸ ਦੇ ਮੁਖੀ ਡਾ. ਗਗਨਦੀਪ ਸਿੰਘ ਸਚਦੇਵਾ ਨੇ ਇਸ ਤਕਨੀਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੈਡੀਕਲ ਤਕਨੀਕ ਵਿੱਚ ਅਤਿ-ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ ਵਿੱਚ ਹੋਰ ਨਿਪੁੰਨਤਾ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ ਸਹੂਲਤ ਮਿਲੇਗੀ। ਜਿਸ ਨਾਲ ਨਾ ਸਿਰਫ਼ ਕੀਮਤੀ ਜਾਨਾਂ ਬਚਾਉਣਾ ਹੋਰ ਆਸਾਨ ਹੋਵੇਗਾ। ਬਲਕਿ ਮਰੀਜ਼ਾਂ ਨੂੰ ਅਪਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਵੀ ਘੱਟ ਹੋਵੇਗੀ। ਡਾ. ਕਰਮਵੀਰ ਸਭਰਵਾਲ ਚੀਫ਼ ਅਪਰੇਟਿੰਗ ਅਫ਼ਸਰ, ਯੂਰੋਲੋਜਿਸਟ ਤੇ ਰੇਨਲ ਟਰਾਂਸਪਲਾਂਟ ਸਰਜਨ ਨੇ ਇਸ ਰੋਬੋਟ ਦੇ ਫਾਇਦੇ ਅਤੇ ਰੋਬੋਟ ਦੇ ਉੱਨਤ ਰੋਬੋਟਿਕ ਸਿਸਟਮ ਅਤੇ ਉੱਚ-ਪਰਿਭਾਸ਼ਾ ਥ੍ਰੀ ਡੀ ਵਿਜ਼ਨ ਪ੍ਰਣਾਲੀ ਦੀ ਜਾਣਕਾਰੀ ਦਿੱਤੀ। ਟਰੱਸਟੀ ਸੁਖਦੀਪ ਸਿੰਘ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਹਸਪਤਾਲ ਵਿੱਚ ਅਤਿ-ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕਰਕੇ ਹੋਰ ਬਿਹਤਰੀਨ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ