ਵਿਸ਼ਵ ਹਾਕੀ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਸਨਮਾਨ 7 ਜਨਵਰੀ ਨੂੰ

ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ ’ਤੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਜਨਵਰੀ:
ਨੇੜਲੇ ਪਿੰਡ ਨਿਹੋਲਕਾ ਦੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਦੀ ਅਗਵਾਈ ਵਿਚ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਵਿਸ਼ਵਾਸ ਵਿਜੇਤਾ ਬਣਨ ਦਾ ਮਾਣ ਹਾਸਲ ਕੀਤਾ ਹੈ, ਹਰਜੀਤ ਸਿੰਘ ਤੁਲੀ ਦੇ ਸਵਾਗਤ ਲਈ ਦਸ਼ਮੇਸ਼ ਸਪੋਰਟਸ ਕਲੱਬ ਨਿਹੋਲਕਾ, ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕੇ ਵਿਚ ਸਵਾਗਤ ਲਈ ਤਿਆਰੀਆਂ ਜੋਰਾਂ ਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸੋਹਣ ਸਿੰਘ ਪਟਵਾਰੀ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਸਰਪੰਚ ਗੁਰਮੇਲ ਸਿੰਘ, ਰਿੰਕਾ ਪਹਿਲਵਾਨ ਸਮੇਤ ਸਮੁਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਹਰਜੀਤ ਸਿੰਘ ਤੁਲੀ 7 ਜਨਵਰੀ ਨੂੰ ਵਿਸ਼ਵ ਵਿਜੇਤਾ ਬਣਨ ਉਪਰੰਤ ਪਹਿਲੀ ਵਾਰ ਘਰ ਆ ਰਿਹਾ ਹੈ ਜਿਸ ਲਈ ਸਮੱੁਚੇ ਪਿੰਡ ਵਾਸੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਪਿੰਡ ਵਾਸੀ ਲੱਡੂ ਵੱਟ ਰਹੇ ਸਨ ਤਾਂ ਜੋ ਹਰਜੀਤ ਸਿੰਘ ਦੇ ਆਉਣ ਤੇ ਲੱਡੂ ਵੰਡੇ ਜਾ ਸਕਣ।
ਸੋਹਣ ਸਿੰਘ ਪਟਵਾਰੀ ਨੇ ਦੱਸਿਆ ਕਿ 7 ਜਨਵਰੀ ਨੂੰ ਹਰਜੀਤ ਸਿੰਘ ਤੁਲੀ ਨੂੰ ਇੱਥੋਂ ਦੇ ਫੇਜ਼-6 ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਇੱਕ ਰੋਡ ਸ਼ੋਅ ਦੇ ਰੂਪ ਵਿੱਚ ਪਿੰਡ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੇ ਸਵਾਗਤ ਲਈ ਇਲਾਕੇ ਵਿਚ ਥਾਂ ਥਾਂ ਲੋਕਾਂ ਵੱਲੋਂ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹਰਜੀਤ ਸਿੰਘ ਦਾ ਸਨਮਾਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਨੂੰ ਮੋਹਾਲੀ ਤੋਂ ਗੱਡੀਆਂ ਦੇ ਇੱਕ ਵੱਡੇ ਕਾਫਲੇ ਰਾਂਹੀ ਪਿੰਡ ਲਿਆਂਦਾ ਜਾਵੇਗਾ ਜਿਥੇ ਨਗਰ ਪੰਚਾਇਤ ਅਤੇ ਦਸ਼ਮੇਸ਼ ਸਪੋਰਟਸ ਕੱਲਬ ਵੱਲੋਂ ਸਵਾਗਤ ਲਈ ਸਮਾਰੋਹ ਕਰਵਾਇਆ ਜਾ ਰਿਹਾ ਹੈ ਅਤੇ ਥਾਂ ਥਾਂ ਇਲਾਕਾ ਵਾਸੀਆਂ ਵੱਲੋਂ ਹਰਜੀਤ ਸਿੰਘ ਦੇ ਸਵਾਗਤ ਦੇ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਜਿਕਰਯੋਗ ਹੈ ਕਿ ਹਰਜੀਤ ਸਿੰਘ ਤੁਲੀ ਦੀ ਅਗਵਾਈ ਵਿਚ ਜੂਨੀਅਰ ਟੀਮ ਨੇ ਜਿਥੇ ਸੁਲਤਾਨ ਬਾਹਰੂ ਜੌਹਰ ਕੱਪ ਦੋ ਵਾਰ ਜਿੱਤਿਆ ਉਥੇ ਇੱਕ ਵਾਰ ਉੱਪ ਵਿਜੇਤਾ ਟੀਮ ਦੀ ਅਗਵਾਈ ਤਿੰਨੋਂ ਵਾਰ ਹਰਜੀਤ ਸਿੰਘ ਨੇ ਕੀਤੀ ਅਤੇ ਸੀਨੀਅਰ ਟੀਮ ਵੱਲੋਂ ਚੈਂਪੀਅਨ ਟਰਾਫੀ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾਉਣ ਵਿਚ ਵੀ ਹਰਜੀਤ ਸਿੰਘ ਨੇ ਅਹਿਮ ਰੋਲ ਨਿਭਾਇਆ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…