Nabaz-e-punjab.com

ਵਿਸ਼ਵ ਧਰਤੀ ਦਿਵਸ: ਆਈਵੀਵਾਈ ਹਸਪਤਾਲ ਦੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਨੇ ਕੱਢੀ ਸਾਈਕਲ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਇੱਥੋਂ ਦੇ ਆਈਵੀਵਾਈ ਸੁਪਰ ਸਪੈਸਲਿਟੀ ਹਸਪਤਾਲ ਸੈਕਟਰ-71 ਦੇ 100 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਸੋਮਵਾਰ ਸਵੇਰੇ ਵਿਸ਼ਵ ਪ੍ਰਿਥਵੀ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਆਯੋਜਿਤ ਇਕ ਸਾਇਕਲ ਰੈਲੀ ‘ਰਾਈਡ ਟੂ ਵਰਕ ਡੇ’ ਵਿਚ ਹਿੱਸਾ ਲਿਆ। ਇਸ ਰੈਲੀ ਨੂੰ ਅਰਜੁਨ ਐਵਾਰਡ ਅਤੇ ਰੂਪਨਗਰ ਦੇ ਐਸਪੀ (ਐੱਚ) ਜਗਜੀਤ ਸਿੰਘ ਜੱਲ੍ਹਾ ਅਤੇ ਆਈਵੀਵਾਈ ਹਸਪਤਾਲ ਦੀ ਡਾਇਰੈਕਟਰ ਡਾ. ਅਰੁਣ ਭੌਏ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖ਼ੁਦ ਵੀ ਸਾਈਕਲ ਚਲਾਇਆ। ਇਹ ਸਾਈਕਲ ਰੈਲੀ ਆਈਵੀਵਾਈ ਹਸਪਤਾਲ ਤੋਂ ਸ਼ੁਰੂ ਹੋ ਕੇ ਐਸਸੀਐਲ ਚੌਂਕ ਤੋਂ ਹੁੰਦੀ ਹੋਈ ਹੋਮਲੈਂਡ ਹਾਈਟਸ, ਨਾਈਪਰ, ਪੀਸੀਐਲ ਚੌਕ ਤੋਂ ਹੋ ਕੇ ਵਾਪਸ ਹਸਪਤਾਲ ਕੈਂਪਸ ਪਹੁੰਚ ਕੇ ਸਮਾਪਤ ਹੋਈ। ਇਸ ਦੌਰਾਨ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੋਕਾ ਦਿੰਦਿਆਂ ਆਮ ਲੋਕਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ ਸਾਈਕਲ ਚਲਾਉਣ ਲਈ ਪ੍ਰੇਰਿਆ। ਇਸ ਮੌਕੇ ਆਈਵੀਵਾਈ ਗਰੁੱਪ ਆਫ਼ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਕੰਵਲਦੀਪ ਕੌਰ ਨੇ ਕਿਹਾ ਕਿ ਸਾਈਕਲ ਚਲਾਉਣ ਲਈ ਜਿੱਥੇ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹਿੰਦਾ ਹੈ, ਉੱਥੇ ਹਰੇਕ ਵਿਅਕਤੀ ਅਤੇ ਅੌਰਤ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…