nabaz-e-punjab.com

ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 5 ਮਈ:
ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਸਿਵਲ ਸਰਜਨ ਅਮ੍ਰਿਤਸਰ ਡਾਕਟਰ ਪ੍ਰਦੀਪ ਕੁਮਾਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐਸ ਐਮ ਓ ਮਾਨਾਂਵਾਲਾ ਡਾਕਟਰ ਸੁਮੀਤ ਸਿਂੰਘ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਐਸ ਐਮ ਓ ਨੇ ਕਿਹਾ ਕੇ ਰੁਖਾਂ ਦੀ ਹੋ ਰਹੀ ਧੜਾ ਧੜ ਕਟਾਈ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਅਨੇਕਾਂ ਹੀ ਨਵੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਅੱਜ ਦੀ ਮੁਖ ਲੋੜ ਹੈ ਕੀ ਅਸੀਂ ਵਾਤਾਵਰਣ ਪ੍ਰੇਮੀ ਬਣ ਕੇ ਵੱਧ ਤੋਂ ਵੱਧ ਰੁਖ ਲਗਾਈਏ ਅਤੇ ਇਨ੍ਹਾਂ ਦੀ ਸੰਭਾਲ ਵੀ ਕਰੀਏ। ਇਸ ਨਾਲ ਅਸੀਂ ਕੁਦਰਤ ਦੇ ਨੇੜੇ ਹੋ ਕੇ ਇਸ ਦਾ ਆਨੰਦ ਮਾਨ ਸਕੀਏ। ਰੁਖਾਂ ਦੀ ਅਣਹੋਂਦ ਹੀ ਓਜ਼ੋਨ ਪਰਤ ਨੂੰ ਪਤਲਾ ਪਾ ਰਹੀ ਹੈ। ਜਿਸ ਕਾਰਨ ਬਿਮਾਰੀਆਂ ਦਾ ਗਰਾਫ ਵੱਧ ਰਿਹਾ ਹੈ। ਇਸ ਸਾਲ ਦਾ ਥੀਮ “ਆਓ ਕੁਦਰਤ ਨਾਲ ਜੁੜੀਏ” ਅਪਣਾ ਕੇ ਸਦੀਵੀਂ ਸੁਖ ਪ੍ਰਾਪਤ ਕਰੀਏ। ਜਿਸ ਨਾਲ ਬਿਮਾਰੀਆਂ ਦੀ ਗ੍ਰਿਫਤ ਤੋਂ ਬੱਚ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕੀਏ। ਇਸ ਮੌਕੇ ਡਾਕਟਰ ਰਵੀੰਦਰ ਕੁਮਾਰ, ਚਰਨਜੀਤ ਸਿਂੰਘ ਬੀ ਈ ਈ, ਸਤਿੰਦਰ ਕੌਰ, ਧਰਮਿੰਦਰ ਕੌਰ ਅਤੇ ਪ੍ਰਿਤਪਾਲ ਸਿਂੰਘ ਨੇ ਆਪਣੇ ਵਿਚਾਰ ਆਈ ਪਬਲਿਕ ਨਾਲ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …