Nabaz-e-punjab.com

ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਵੱਖ ਵੱਖ ਥਾਵਾਂ ’ਤੇ ਮਨਾਇਆ ਵਿਸ਼ਵ ਯੁਵਾ ਹੁਨਰ ਦਿਵਸ

ਰੈਲੀਆਂ ਰਾਹੀਂ ਪੀਐਸਡੀਐਮ ਵੱਲੋਂ ਕਰਵਾਈ ਜਾਂਦੀ ਮੁਫ਼ਤ ਹੁਨਰ ਸਿਖਲਾਈ ਬਾਰੇ ਕੀਤਾ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਵੱਲੋਂ ਅੱਜ ਵਿਸ਼ਵ ਯੁਵਾ ਹੁਨਰ ਦਿਵਸ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਨੇ ਸਿਖਿਆਰਥੀਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰੈਲੀ ਕੱਢੀ, ਜੋ ਨੌਜਵਾਨਾਂ ਨੂੰ ਪੀ.ਐਸ.ਡੀ.ਐਮ. ਵੱਲੋਂ ਕਰਵਾਈ ਜਾਂਦੀ ਮੁਫ਼ਤ ਹੁਨਰ ਸਿਖਲਾਈ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੋਂ ਲੰਘੀ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦਿੱਤੀ ਜਾਂਦੀ ਮੁਫ਼ਤ ਹੁਨਰ ਸਿਖਲਾਈ ਲੈ ਕੇ ਰੁਜ਼ਗਾਰ ਹਾਸਲ ਕਰਨ ਲਈ ਪ੍ਰੇਰਿਆ ਅਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਪ੍ਰਾਪਤੀ ਸਬੰਧੀ ghargharro੍ਰgar.punjab.gov.in ’ਤੇ ਰਜਿਸਟਰੇਸ਼ਨ ਜ਼ਰੂਰ ਕਰਵਾਉਣ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਿਹਾ ਹੈ ਕਿਉਂਕਿ ਇਸ ਬਿਊਰੋ ਵਿੱਚ ਰਜਿਸਟਰੇਸ਼ਨ ਕਰ ਕੇ ਜਿੱਥੇ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ, ਉਥੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ ਆਦਿ ਲੈਣ ਵਾਸਤੇ ਲੋੜੀਂਦੇ ਦਸਤਾਵੇਜ਼ਾਂ ਅਤੇ ਲੋਨ ਅਪਲਾਈ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਡੀਕੇ ਸਾਲਦੀ ਵੀ ਮੌਜੂਦ ਸਨ। ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਮੁਹਾਲੀ, ਡੋਰਿਕ ਮਲਟੀ ਮੀਡੀਆ, ਇਨੋਵੇਟਿਵ ਨਿਟਸ ਅਤੇ ਕਾਲਕੇ ਲਾਈਵ ਟੈੱਕ ਆਦਿ ਟਰੇਨਿੰਗ ਪਾਰਟਨਰਾਂ ਨੇ ਵੀ ਯੋਗਦਾਨ ਦਿੱਤਾ। ਇਸ ਮੌਕੇ ਬਲਾਕ ਮਿਸ਼ਨ ਮੈਨੇਜਰ ਪੀਐਸਡੀਐਮ ਗੁਰਪ੍ਰੀਤ ਸਿੰਘ, ਮਨਜੇਸ਼ ਕੁਮਾਰ ਡਿਪਟੀ ਸੀਈਓ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸੀ ਭਾਂਮਰੀ ਟਰੇਨਿੰਗ ਅਤੇ ਪਲੇਸਮੈਂਟ ਮੈਨੇਜਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਸਬੰਧਤ ਟਰੇਨਿੰਗ ਪਾਰਟਨਰ ਇੰਡੋ ਗਲੋਬਲ ਐਜੂਕੇਸ਼ਨ ਫਾਊਂਡੇਸ਼ਨ ਅਭੀਪੁਰ ਨੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਸਕੀਮ ਅਧੀਨ ਸਿੱਖਿਆਰਥੀਆਂ ਵੱਲੋਂ ਹੱਥਾਂ ਨਾਲ ਬਣਾਏ ਗਏ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਾਈ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਰੈਲੀ ਕੱਢੀ।
ਇਸੇ ਤਰ੍ਹਾਂ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਸਕੀਮ ਅਧੀਨ ਆਈਸੀਈਆਈ ਮੱੁਲਾਂਪੁਰ ਤੋਂ ਟਰੇਨਿੰਗ ਲੈ ਰਹੇ ਸਿਖਿਆਰਥੀਆਂ, ਸਰਕਾਰੀ ਆਈਟੀਆਈ ਲਾਲੜੂ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਸਿੱਖਿਆਰਥੀਆਂ ਅਤੇ ਏਟੀਡੀਸੀ ਚੰਡੀਗੜ੍ਹ ਨੇ ਵੀ ਰੈਲੀਆਂ ਕੱਢ ਕੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ। ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਖਰੜ ਅਤੇ ਆਈਸੀਆਈਸੀਆਈ ਅਕੈਡਮੀ ਫਾਰ ਸਕਿੱਲ ਖੂਨੀਮਾਜਰਾ ਵੱਲੋਂ ਖਰੜ ਅਤੇ ਮੁੰਡੀ ਖਰੜ ਦੇ ਵੱਖ ਵੱਖ ਇਲਾਕਿਆਂ ਵਿੱਚ ਰੈਲੀ ਕੀਤੀ ਅਤੇ ਲੋਕਾਂ ਨੂੰ ਫਰੀ ਸਕਿੱਲ ਟਰੇਨਿੰਗ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਦਿ ਸੈਂਲਟਰ ਖਰੜ ਵੱਲੋਂ ਇਸ ਮੌਕੇ ਪਾਸ ਹੋਏ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏੇ। ਜੀਆਰਡੀ ਐਜੂਕੇਸ਼ਨ ਸੁਸਾਇਟੀ ਭਾਗੋਮਾਜਰਾ ਅਤੇ ਆਈਸੀਈਆਈ ਜ਼ੀਰਕਪੁਰ ਵੱਲੋਂ ਸਿਖਿਆਰਥੀਆਂ ਦਾ ਹੁਨਰ ਮੁਕਾਬਲਾ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…