ਛਠ ਦੇਵੀ ਦੀ ਪੂਜਾ: ਸੈਂਕੜੇ ਅੌਰਤਾਂ ਤੇ ਪੁਰਸ਼ਾਂ ਨੇ ਡੁੱਬਦੇ ਸੂਰਜ ਨੂੰ ਦਿੱਤਾ ਅਰਘ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਕਤੂਬਰ:
ਸਥਾਨਕ ਸ਼ਹਿਰ ਦੇ ਡੇਰਾ ਬਾਬਾ ਗੁਸਾਈਆਣਾ ਵਿਖੇ ਦਿਨੇਸ਼ ਪ੍ਰਸ਼ਾਦ ਗੁਪਤਾ ਦੀ ਅਗਵਾਈ ਵਿੱਚ ਛਠ ਪੂਜਾ ਦੇ ਪਵਿੱਤਰ ਮੌਕੇ ’ਤੇ ਵਿਸ਼ੇਸ਼ ਪੁਜਾ ਅਰਚਨਾ ਤੇ ਹੋਰ ਪ੍ਰੋਗਰਾਮ ਕਰਾਏ ਗਏ । ਮਿਲੀ ਜਾਣਕਾਰੀ ਅਨੁਸਾਰ ਪੂਰਵਾਂਚਲ ਦਾ ਸਭ ਤੋਂ ਵੱਡਾ ਤਿਉਹਾਰ ਛਠ ਪੂਜਾ ਕੁਰਾਲੀ ਵਿੱਚ ਧੂਮਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਸ਼ਾਮ 5.20 ਵਜੇ ਵੱਡੀ ਗਿਣਤੀ ਲੋਕਾਂ ਨੇ ਅਰਘ ਦੇਣ ਮਗਰੋਂ ਸੂਰਜ ਦੀ ਪੂਜਾ ਕੀਤੀ ਤੇ ਅੱਜ ਸਵੇਰੇ ਇਸਨਾਨ ਕਰਕੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਆਪਣਾ ਵਰਤ ਖੋਲਿਆ। ਇਸ ਦੇ ਨਾਲ ਹੀ ਚਾਰ ਦਿਨਾਂ ਦਾ ਇਹ ਤਿਉਹਾਰ ਸਮਾਪਤ ਹੋ ਗਿਆ। ਡੇਰਾ ਬਾਬਾ ਗੁਸਾਈਆਣਾ ਵਿਖੇ ਛਠ ਪੂਜਾ ਕਰਨ ਪਹੁੰਚ ਸ਼ਰਧਾਲੂਆਂ ਨੇ ਗੰਗਾ ਜਲ ਨਾਲ ਨਹਾ ਕੇ ਸ਼ੁੱਧੀਕਰਨ ਕੀਤਾ ਤੇ ਪੁਜਾ ਅਰਚਨਾ ਕੀਤੀ।
ਇਸ ਮੌਕੇ ਭਾਰੀ ਗਿਣਤੀ ਵਿੱਚ ਪੂਰਵਾਂਚਲ ਦੇ ਲੋਕਾਂ ਨੇ ਛਠ ਪੂਜਾ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਪੁਜਾ ਸਮਾਰੋਹ ਵਿੱਚ ਵਾਰਡ ਨੰ 3 ਤੋਂ ਕੌਂਸਲਰ ਪਰਮਜੀਤ ਸਿੰਘ ਪਮੀਂ ਵੱਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਸਮੂਹ ਪ੍ਰਵਾਸੀ ਭਾਈਚਾਰੇ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਡੇ ਦੇਸ਼ ਵਿਚ ਧਰਮ ਅਤੇ ਖੇਤਰ ਦੇ ਆਧਾਰ ਤੇ ਬਹੁਤ ਸਾਰੇ ਦਿਨ-ਤਿਓਹਾਰ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਕ ਦੂਸਰੇ ਦੀ ਖ਼ੁਸ਼ੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਅਮਰੀਸ਼ ਕੁਮਾਰ ਗੁਪਤਾ, ਮੁਕੇਸ਼ ਕੁਮਾਰ ਗੁਪਤਾ, ਲਾਲ ਬਾਬੂ ਪ੍ਰਸ਼ਾਦ ਗੁਪਤਾ, ਸੋਮ ਦੇਵੀ, ਪਾਨ ਮਤੀ ਦੇਵੀ, ਪ੍ਰਿਅੰਕਾ ਦੇਵੀ, ਰੇਖਾ ਦੇਵੀ, ਰੇਨੂੰ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …