
ਮੁਹਾਲੀ ਵਿੱਚ ਕੁਸ਼ਤੀ ਦੰਗਲ 9 ਸਤੰਬਰ ਨੂੰ, ਸਾਰੇ ਪ੍ਰਬੰਧ ਮੁਕੰਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 7 ਸਤੰਬਰ:
ਗੁੱਗਾ ਮਾੜੀ ਪਿੰਡ ਮਟੌਰ ਅਤੇ ਗਊਸ਼ਾਲਾ ਕਮੇਟੀ ਸੈਕਟਰ-70 ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ 9 ਸਤੰਬਰ ਨੂੰ ਸ਼ਾਮ ਤਿੰਨ ਵਜੇ ਦੁਸਹਿਰਾ ਗਰਾਊਂਡ (ਅਮਰ ਹਸਪਤਾਲ ਦੇ ਪਿੱਛੇ) ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਲਖਮੀਰ ਸਿੰਘ ਲੱਖਾ ਪਹਿਲਵਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਪਹਿਲਵਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ।
ਉਹਨਾਂ ਦੱਸਿਆ ਕਿ ਪੰਜਾਬ ਕੇਸਰੀ, ਹਰਿਆਣਾ ਕੇਸਰੀ ਸਮੇਤ ਨਰਿੰਦਰ ਝੰਜੇੜੀ ਅਤੇ ਵਿਪਨ ਜ਼ੀਰਕਪੁਰ ਦੇ ਘੋਲ ਖਿੱਚ ਦਾ ਕੇਂਦਰ ਰਹਿਣਗੇ।
ਲੱਖਾ ਪਹਿਲਵਾਨ ਨੇ ਦੱਸਿਆ ਕਿ ਝੰਡੀ ਦੀ ਵੱਡੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਪਹਿਲਾਂ ਇਨਾਮ 51 ਹਜ਼ਾਰ ਰੁਪਏ ਦਿੱਤਾ ਜਾਵੇਗਾ ਜਦੋਂਕਿ ਦੂਜਾ ਇਨਾਮ 41 ਹਜ਼ਾਰ ਰੁਪਏ ਅਤੇ ਛੋਟੀ ਝੰਡੀ ਦਾ ਇਨਾਮ 31 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਕੇ ਕੇ ਜ਼ਿੰਦਲ (ਹੋਮ-ਲੈਂਡ ਵਾਲੇ), ਪ੍ਰਧਾਨ ਹਰੀਸ਼ ਦੱਤਾ ਅਤੇ ਸਕੱਤਰ ਐਡਵੋਕੇਟ ਧੀਰਜ ਕੌਸ਼ਲ, ਮਟੌਰ ਮੰਦਰ ਕਮੇਟੀ ਦੇ ਸਕੱਤਰ ਆਸ਼ੂ ਵੈਦ ਵੱਲੋਂ ਕੁਸ਼ਤੀ ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।