Nabaz-e-punjab.com

44ਵਾਂ ਕੁਸਤੀ ਦੰਗਲ: ਝੰਡੀ ਦੀ ਕੁਸ਼ਤੀ ਬਰਾਬਰ ਰਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਮੰਡਲ ਫਾਊਂਡੇਸ਼ਨ ਅਤੇ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਦੇ ਗਰਾਊਂਡ ਵਿੱਚ ਅੱਜ 44ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਆਦਿ ਤੋਂ ਇਲਾਵਾ ਹੋਰ ਵੀ ਸੂਬਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਕਈਂ ਨਾਮੀ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਤਾਕਤ ਦੇ ਜੌਹਰ ਦਿਖਾਏ। ਇਸ ਕੁਸ਼ਤੀ ਦੰਗਲ ਵਿਚ ਪੁੱਜਣ ਵਾਲੇ ਪਹਿਲਵਾਨਾਂ ਲਈ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਵਿਸ਼ੇਸ਼ ਇਨਾਮ ਰੱਖੇ ਅਤੇ ਪੰਜ ਲੱਖ ਤੋਂ ਵੱਧ ਦੇ ਇਨਾਮ ਪਹਿਲਵਾਨਾਂ ਵਿੱਚ ਵੰਡੇ ਗਏ।
ਅੱਜ ਦੇ ਕੁਸ਼ਤੀ ਦੰਗਲ ਵਿਚ 350 ਤੋਂ ਵੀ ਵੱਧ ਪਹਿਵਾਨ ਪੁੱਜੇ। ਇਸ ਮੌਕੇ ਸਮਾਂ ਘੱਟ ਹੋਣ ਕਰਕੇ ਕਾਫ਼ੀ ਪਹਿਲਵਾਨਾਂ ਨੂੰ ਬਿਨਾਂ ਕੁਸ਼ਤੀ ਕਰਵਾਏ ਹੀ ਇਨਾਮ ਜਾਰੀ ਕੀਤੇ ਗਏ ਅਤੇ ਹੌਸ਼ਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਕਰਵਾਈ ਗਈ ਵੱਡੀ ਕੁਸ਼ਤੀ ਵਿਚ ਨੇਕੀ ਕਗਨੀਵਾਲ ਅਤੇ ਬਾਜ ਰੋਣੀ ਚ ਹੋਈ। ਜਿਸ ਵਿੱਚ ਕਾਫੀ ਦੇਰ ਜੌਰ ਅਜਮਾਇਸ਼ ਕਰਨ ਉਪਰੰਤ ਇਹ ਬਰਾਬਰ ’ਤੇ ਰਹੀ। ਇਸ ਤੋਂ ਇਲਾਵਾ ਰਵੀ ਰੌਣੀ ਅਤੇ ਸੁਨੀਲ ਜ਼ੀਕਰਪੁਰ ਵਿਚਕਾਰ ਦੂਜੀ ਕੁਸ਼ਤੀ ਹੋਈ ਅਤੇ ਬਰਾਬਰ ਰਹੀ। ਇਸ ਮੌਕੇ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਨੇ ਪਹਿਲਵਾਨ ਨੂੰ ਨਕਦ ਇਨਾਮ ਤੋਂ ਇਲਾਵਾ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹੋਰ ਵੀ ਪਹਿਲਵਾਨਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਰੀਰਕ ਪੱਖੋਂ ਅਪਾਹਜ਼ ਇੱਕ ਨਿੱਕੇ ਬੱਚੇ ਦੀ ਵੀ ਫਾਉਂਡੇਸ਼ਨ ਵੱਲੋਂ ਮਾਲੀ ਮਦਦ ਕੀਤੀ ਗਈ। ਇਸ ਮੌਕੇ ਲੋਕਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਜਿੱਥੇ ਰਿਸਟ ਪੁਸ਼ਟ ਰੱਖਦੀਆਂ ਹਨ ਉਥੇ ਇਸ ਨਾਲ ਸਾਡਾ ਸਰੀਰ ਸੁਡੋਲ ਬਣਦਾ ਹੈ ਅਤੇ ਰੋਗ ਰਹਿਤ ਹੁੰਦਾ ਹੈ ਉਨਢਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲੇ ਕਸਰਤ ਅਤੇ ਸਰੀਰਕ ਤੌਰ ’ਤੇ ਖੇਡਾਂ ਨੂੰ ਬੜਾ ਹੁਲਾਰਾ ਦਿੰਦੇ ਸਨ ਅਤੇ ਉਸ ਵੇਲੇ ਤੋਂ ਹੀ ਇਹ ਕਾਰਜ ਅਸਥਾਨ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਹਰ ਸਾਲ ਅਖਾੜਾ ਕਰਵਾਇਆ ਜਾਂਦਾ ਹੈ। ਅੱਜ ਦੇ ਇਸ ਕੁਸ਼ਤੀ ਦੰਗਲ ਵਿਚ ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ, ਭਾਈ ਅਮਰਾਓ ਸਿੰਘ ਜਨਰਲ ਸਕੱਤਰ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਮੰਡਲ ਫਾਊਂਡੇਸ਼ਨ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ, ਕੌਂਸਲਰ ਗੁਰਮੀਤ ਸਿੰਘ ਵਾਲੀਆ, ਸਤਵੀਰ ਸਿੰਘ ਧਨੋਆ, ਪ੍ਰਧਾਨ ਜਗਦੀਪ ਸਿੰਘ, ਉਦਮ ਸਿੰਘ ਭਬਾਤ, ਮਾਨ ਸਿੰਘ ਸੋਹਾਣਾ, ਹਰਪਾਲ ਸਿੰਘ ਸੋਢੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…