ਕੈਨੇਡਾ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਜਨਵਰੀ-2017 ਦੇ ਦਾਖ਼ਲੇ ਲਈ ਡਬਲਿਊ.ਡਬਲਿਊ.ਆਈਸੀਐਸ ਨੇ ਤਿਆਰ ਕੀਤੇ 400 ਵਿਦਿਆਰਥੀ

ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਇਕ ਉੱਜਵਲ ਗਲੋਬਲ ਕੈਰੀਅਰ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਵਰਲਡ ਵਾਈਡ ਇੰਮੀਗ੍ਰੇਸ਼ਨ ਕੰਸਲਟੇਂਸੀ ਸਰਵਿਸ (ਡਬਲਿਊ.ਡਬਲਿਊ.ਆਈ.ਸੀ.ਐਸ) ਕੈਨੇਡਾ ਵਿੱਚ ਪੜ੍ਹਨ ਵਾਲੇ ਕਈ ਸਾਰੇ ਮੌਕੇ ਲੈ ਕੇ ਆਉਂਦਾ ਹੈ। ਹਜ਼ਾਰਾਂ ਵਿਦਿਆਰਥੀਆਂ ਨੇ ਸਫਲਤਾਪੂਰਵਕ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਵਾਰ ਜਨਵਰੀ-2017 ਤੋਂ ਸ਼ੁਰੂ ਹੋਣ ਵਾਲੇ ਸ਼ੈਸਨ ਦੇ ਲਈ 400 ਤੋਂ ਜਿਆਦਾ ਵਿਦਿਆਰਥੀਆਂ ਨੂੰ ਵੀਜਾ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਇਸ ਉਪਲਬਧੀ ਮਨਾਉਣ ਲਈ ਡਬਲਿਊ.ਡਬਲਿਊ.ਆਈ.ਸੀ.ਐਸ ਨੇ ਅੱਜ ਇਕ ਮੈਗਾ ਪ੍ਰੀ-ਡਿਪਾਰਚਰ ਅਤੇ ਇਨਵੇਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ। ਵਿਦਿਅਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਬੇਹੱਦ ਖੁਸ਼ੀ ਦਾ ਮੌਕਾ ਸੀ।
ਪੰਜਾਬ ਦੇ ਸਾਬਕਾ ਰਾਜਪਾਲ ਲੈ. ਜਨਰਲ (ਰਿਟਾਇਰਡ) ਬੀ. ਕੇ. ਐਨ. ਛਿੱਬੜ ਅਤੇ ਕੰਟੀਨੈਟਲ ਗਰੁੱਪ ਆਫ਼ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਜੀ.ਐਸ.ਮਾਨ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਡਬਲਿਊ.ਡਬਲਿਊ.ਆਈ.ਸੀ.ਐਸ ਦੇ ਚੇਅਰਮੈਨ ਲੈ. ਕਰਨਲ (ਰਿਟਾਇਰਡ) ਬੀ. ਐਸ. ਸੰਧੂ ਨੇ ਕਿਹਾ ਕਿ ਡਬਲਿਊ.ਡਬਲਿਊ.ਆਈ.ਸੀ.ਐਸ ਨੇ ਲੱਖਾਂ ਲੋਕਾਂ ਦੇ ਇਮੀਗ੍ਰੇਸ਼ਨ ਦੇ ਸੁਪਨੇ ਨੂੰ ਪਹਿਚਾਣਿਆ ਹੈ ਅਤੇ ਮੈਨੂੰ ਉਨ੍ਹਾਂ ਸਾਰਿਆਂ ਦੀ ਸਫਲਤਾ ਦਾ ਹਿੱਸਾ ਹੋਣ ’ਤੇ ਮਾਣ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵੀਜੇ ਮਿਲਣ ’ਤੇ ਸਫ਼ਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।
ਇਹ ਵਿਦਿਆਰਥੀ ਵੱਖ-ਵੱਖ ਅੰਡਰ-ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਟ ਲੇਵਲ ਦੇ ਕੋਰਸਾਂ ਵਿਚ ਕੈਨੇਡਾ ਦੀਆਂ ਟਾਪ ਸੰਸਥਾਵਾਂ ਜਿਵੇਂ ਸੇਂਟੇਨਿਯਲ ਕਾਲਜ, ਲੰਗਾਰਾ ਕਾਲਜ, ਲੇਕਲੈਂਡ ਕਾਲਜ, ਨਾਰਦਨ ਕਾਲਜ, ਮੋਹਾਵਕ ਕਾਲਜ, ਕੇਪੀਲੇਨੋ ਯੂਨੀਵਰਸਿਟੀ, ਵੇਨਕੋਅਵਰ ਆਈਸਲੈਂਡ ਯੂਨੀਵਰਸਿਟੀ, ਸ਼ੇਰੀਡਨ ਕਾਲਜ, ਕੋਨੋਸਟੋਗਾ ਕਾਲਜ, ਰੈਡ ਰਿਵਰ ਕਾਲਜ, ਜਿਯੋਰਜੀਯਨ ਕਾਲਜ, ਸਸਕੇਚਵਾਨ ਪੋਲੀਟੈਕਨੀਕਲ ਆਦਿ ਵਿਚ ਦਾਖਲਾ ਲੈਣਗੇ। ਹਾਲ-ਫਿਲਹਾਰ ਕੈਨੇਡਾ ਵਿਚ ਹੈਲਥ, ਐਵੀਏਸ਼ਨ, ਐਡਮਨੀਸਟ੍ਰੇਸ਼ਨ, ਬਿਜਨੈਸ, ਹਾਸਿਪਟੇਲਿਟੀ, ਟੂਰਿਜ਼ਮ, ਕੰਪਿਊਟਰ ਅਤੇ ਮਕੈਨੀਕਲ ਇੰਜੀਨੀਅਰਿੰਗ ਦੀ ਕਾਫੀ ਡਿਮਾਂਡ ਹੈ।
ਕਰਨਲ ਸੰਧੂ ਨੇ ਕਿਹਾ, ‘ਕੈਨੇਡਾ ਵਿਚ ਪੜ੍ਹਾਈ ਕਰਨ ਦੀ ਖਾਸ ਗੱਲ ਹੈ ਸਫਲ ਵੀਜਾ, ਕੁਆਲਿਟੀ ਐਜੂਕੇਸ਼ਨ ਜੋ ਪਰਮਾਨੈਂਟ ਰੈਜੀਡੈਂਸੀ ਤੱਕ ਲੈ ਜਾਵੇ ਅਤੇ ਸੰਸਥਾਨਾਂ ਦੀ ਵੱਡੀ ਗਿਣਤੀ। ਨਾਲ ਹੀ ਕੋਰਸ ਪੂਰਾ ਹੋਣ ਦੇ ਬਾਅਦ ਬਹੁਤ ਸਾਰੇ ਰੋਜਗਾਰ ਮਿਲਣ ਦੀਆਂ ਸੰਭਾਵਨਾਵਾਂ ਵੀ ਮੌਜੂਦ ਹਨ। ਕਈ ਕਾਲਜ ਅਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਦੌਰਾਨ ਵੀ ਕਮਾਈ ਕਰਨ ਦਾ ਮੌਕਾ ਦਿੰਦੇ ਹਨ। ਮੇਰੀ ਵਿਦਿਆਰਥੀਆਂ ਨੂੰ ਇਹ ਹੀ ਸਲਾਹ ਹੈ ਕਿ ਸਖਤ ਮਿਹਨਤ ਕਰਨ ਅਤੇ ਵਿਦੇਸ਼ ਵਿਚ ਬੇਹਤਰੀਨ ਕੰਮ ਕਰਨ।’ ਦੁਨੀਆ ਭਰ ਵਿਚ ਡਬਲਯੂ. ਡਬਲਯੂ. ਆਈ. ਸੀ. ਐਸ. 100 ਤੋਂ ਜਿਆਦਾ ਯੂਨੀਵਰਸਿਟੀ ਅਤੇ ਕਾਲਜਾਂ ਦੀ ਅਗਵਾਈ ਕਰਦਾ ਹੈ। ਐਡਮੀਸ਼ਨ ਅਤੇ ਵੀਜਾ ਅਫਸਰਾਂ ਦੀ ਪ੍ਰੋਫੈਸ਼ਨਲ ਟੀਮ ਦੇ ਨਾਲ ਕਾਉਂਸਲਰ ਕੈਰੀਅਰ ਗਾਈਡੇਂਸ ਦਿੰਦੇ ਹਨ ਅਤੇ ਬਿਨਾ ਰੁਕਾਵਟ ਐਡਮੀਸ਼ਨ ਲੈਣ ਵਿਚ ਮਦਦ ਕਰਦੇ ਹਨ। ਇੱਥੋਂ ਤੱਕ ਕਿ ਕੈਨੇਡਾ ਪਹੁੰਚਾਉਣ ਤੋਂ ਬਾਅਦ ਵੀ ਡਬਲਯੂ. ਡਬਲਯੂ. ਆਈ. ਸੀ. ਐਸ. ਦੀ ਟੀਮ ਵਿਦਿਆਰਥੀਆਂ ਦੀ ਸੇਵਾ ਵਿਚ ਮੌਜੂਦ ਰਹਿੰਦੀ ਹੈ।
ਇਸ ਮੌਕੇ ਫਲੇਮਿੰਗ ਕਾਲਜ ਵਿੱਚ ਪੜਨ ਜਾ ਰਹੀ ਗੁਰਲੀਨ ਬਾਜਵਾ ਨੇ ਕਿਹਾ ਕਿ ਉਸਦਾ ਸੁਪਣਾ ਸੀ ਕਿ ਉਹ ਆਪਣੀ ਪੜਾਈ ਕਨਾਡਾ ਵਿਚ ਕਰੇ, ਜਿਸ ਨੂੰ ਡਬਲਿਊ.ਡਬਲਿਊ.ਆਈ.ਸੀ.ਐਸ ਨੇ ਪੂਰਾ ਕਰਵਾਇਆ। ਕਨਾਡਾ ਵਿਚ ਸਥਿਤ ਡਬਲਿਊ.ਡਬਲਿਊ.ਆਈ.ਸੀ.ਐਸ ਦਾ ਆਫਿਸ ਅਜਿਹੇ ਹਜ਼ਾਰਾਂ ਬੱਚਿਆਂ ਦੇ ਲਈ ਦੂਜਾ ਘਰ ਹੈ, ਜਿਸ ਵਿਚ ਉਨ੍ਹਾਂ ਨੂੰ ਵਿਦੇਸ਼ ਵਿਚ ਆਪਣੀ ਪੜਾਈ ਦੇ ਦੌਰਾਨ ਆਉਣ ਵਾਲੀ ਸਮੱਸਿਆਵਾਂ ਦਾ ਯੋਗ ਹਲ ਕਰਵਾਉਣ ਦੇ ਲਈ ਬਿਹਤਰੀਨ ਮਾਹੌਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਡਬਲਯੂ. ਡਬਲਯੂ. ਆਈ. ਸੀ. ਐਸ. ਵੱਲੋਂ ਉਸਦੇ ਵਿਦੇਸ਼ ਵਿਚ ਪੜਨ ਦੇ ਸੁਪਣੇ ਨੂੰ ਪੂਰਾ ਕੀਤਾ, ਜਿਸਦੇ ਲਈ ਉਹ ਇਸ ਪੂਰੀ ਟੀਮ ਦਾ ਆਭਾਰੀ ਰਹੇਗੀ।
ਕੈਨੇਡਾ ਹਰ ਕੁਆਲਿਟੀ ਦੇ ਵਿਦਿਆਰਥੀ ਨੂੰ ਸੱਦਾ ਦਿੰਦਾ ਹੈ ਅਤੇ ਜਲਦ, ਸਮੇਂ ਸਿਰ ਅਤੇ ਤੇਜ ਵੀਜਾ ਦਵਾਉਣ ਦੇ ਲਈ ਤੱਤਪਰ ਰਹਿੰਦਾ ਹੈ, ਉਹ ਵੀ ਆਸਾਨ ਡਾਕੂਮੈਂਟੇਸ਼ਨ ਅਤੇ ਵੀਜਾ ਨਿਯਮਾਂ ਦੇ ਨਾਲ। ਵਿਦਿਆਰਥੀ ਹੁਣ ਮਈ-2017 ਦੇ ਸ਼ੈਸ਼ਨ ਵਿਚ ਦਾਖਲੇ ਦੇ ਲਈ ਅਪਲਾਈ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…