ਬੀਤ ਗਿਆ 2017 ਵਰ੍ਹਾ, ਚੜ੍ਹ ਆਇਆ ਨਵਾਂ ਸਾਲ 2018

ਨੋਟਬੰਦੀ, ਜੀਐਸਟੀ, ਡੇਰਾ ਮੁਖੀ ਕੇਸ, ਰਿਆਨ ਕਾਂਡ ਸਮੇਤ ਹੋਰ ਕਈ ਮਹੱਤਵ ਪੂਰਨ ਮਾਮਲਿਆਂ ’ਤੇ ਰਹੀ ਖੂਬ ਚਰਚਾ

ਬਲਜਿੰਦਰ ਕੌਰ ਸ਼ੇਰਗਿੱਲ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਦਸੰਬਰ:
ਹਰ ਸਾਲ ਦੀ ਤਰ੍ਹਾਂ ਬੀਤੇ ਹੋਏ ਸਮੇਂ ਤੋਂ ਬਾਅਦ ਨਵਾਂ ਸਾਲ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਨਵਾਂ ਸਾਲ ਭਾਵੇਂ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹੈ ਪਰ ਫਿਰ ਵੀ ਕੀਤੇ ਨਾ ਕੀਤੇ ਪੁਰਾਣੇ ਦਿਨਾਂ ਦੀਆਂ ਮਿੱਠੀਆਂ ਯਾਦਾਂ ਅਤੇ ਨਿਸ਼ਾਨ ਛੱਡ ਜਾਂਦਾ ਹੈ। ਜਿਸ ਨੂੰ ਨਾ ਚਾਹੁੰਦੇ ਹੋਏ ਵੀ ਅਸੀਂ ਮਿਟਾ ਨਹੀਂ ਸਕਦੇ। ਇਕ ਕੜਵੇ ਸੱਚ ਦੀ ਤਰ੍ਹਾਂ ਅਸੀਂ ਕਿੰਨਾ ਵੀ ਚਾਹੀਏ ਪਰ ਇਹਨਾਂ ਦੀ ਯਾਦਾਂ ਨੂੰ ਭੁਲਾ ਨਹੀਂ ਸਕਦੇ। ਇਸ ਤਰ੍ਹਾਂ ਅਸੀਂ ਆਪਣੇ ਨਵੇੱ ਸਾਲ ਦਾ ਸੁਆਗਤ ਤਾਂ ਜਰੂਰ ਕਰਦੇ ਹਾਂ ਪ੍ਰੰਤੂ ਪਿੱਛੇ ਬੀਤਿਆ ਸਮਾਂ ਸਾਨੂੰ ਭੁਲਣਾ ਬਹੁਤ ਅੌਖਾ ਹੁੰਦਾ ਹੈ। ਜੇਕਰ ਗੱਲ ਕਰੀਏ ਤਾਂ ਸੰਨ 2017 ਵਿੱਚ ਹਰ ਇੱਕ ਵਿਅਕਤੀ ਨੂੰ ਅੌਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਪਹਿਲਾਂ ਜਦੋਂ ਵੀ ਸਾਡੀਆਂ ਨਵੀਆਂ ਸਰਕਾਰਾਂ ਆਉਂਦੀਆਂ ਹਨ ਤਾਂ ਉਹ ਤਬਦੀਲੀ ਤੇ ਸਮਾਜ ਨੂੰ ਅਗਾਂਹ ਵਧਾਊ ਲਿਜਾਣਾ ਚਾਹੁੰਦੀਆਂ ਹਨ ਪ੍ਰੰਤੂ ਉਹਨਾਂ ਦੀ ਇਸ ਕੋਸ਼ਿਸ਼ ਵਿੱਚ ਸਮਾਜ ਨੂੰ ਅੜਚਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਜੇਕਰ ਨੋਟਬੰਦੀ ਤੇ ਨਜ਼ਰ ਮਾਰੀਏ ਤਾਂ ਸਾਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਇਸ ਦੀ ਝੇਲਣੀ ਪਾਈ ਲੋਕਾਂ ਦੇ ਕਾਰੋਬਾਰ ਵਿੱਚ ਗਿਰਾਵਟ ਆਈ। ਫਿਰ ਸਾਲ ਦੇ ਖਤਮ ਹੋਣ ਤੋਂ ਪਹਿਲਾ ਜੀ ਐਸ ਟੀ ਦਾ ਲਾਗੂ ਹੋਣ ਜਾਣਾ ਇਸ ਦੀ ਮਾਰ ਤਾਂ ਸਭ ਤੇ ਪਾਈ ਹੈ। ਬੀਤਿਆ ਦੌਰ ਭਾਵੇਂ ਸਾਨੂੰ ਬਹੁਤ ਕੁਝ ਸਿਖਾ ਗਿਆ ਹੈ। ਇਸ ਦੌਰ ਦੌਰਾਨ ਬੀਤੀਆਂ ਯਾਦਾਂ ਜਿਵੇਂ ਕਿ ਬਾਰਿਸ਼ ਦੇ ਕਾਹਿਰ ਕਾਰਨ ਲੋਕਾਂ ਦੇ ਘਰ ਪਾਣੀ ਹੀ ਪਾਣੀ ਨਾਲ ਭਰ ਗਏ ਭਾਵ ਕਿ ਲੋਕਾਂ ਦੇ ਘਰ ਵਿੱਚ ਬਾਰਿਸ਼ ਦਾ ਕਾਹਿਰ, ਜਮੀਨਾਂ ਖਿਸਕਣ ਕਾਰਨਾਂ ਬੇਵਕਤੀ ਮੌਤਾਂ ਜਾਂ ਕੁਦਰਤੀ ਕਹਿਰ ਆਉਣਾ, ਲਾਪਰਵਾਹੀ ਜਾਂ ਗੈਰ ਜ਼ਿੰਮੇਵਾਰਨਾ ਦੀ ਵਜ੍ਹਾ ਕਾਰਨ ਟਰੇਨਾਂ ਦਾ ਆਪਸ ਵਿੱਚ ਟਕਰਾਉਣ ਕਾਰਨ ਬੇਵਕਤੀ ਹੋਈਆਂ ਮੌਤਾਂ, ਆਏ ਦਿਨ ਭਿਆਨਕ ਬੱਸ ਹਾਦਸੇ ਹੋਣਾ, ਰਾਜਧਾਨੀ ਵਰਗੇ ਖੇਤਰਾਂ ਵਿੱਚ ਕਈ ਉਸਾਰੂ ਮੰਜ਼ਿਲਾਂ, ਇਮਾਰਤਾਂ ਦਾ ਡਹਿ ਜਾਣ ਕਾਰਨ ਬੇਵਜ੍ਹਾ ਆਈਆਂ ਮੌਤਾਂ ਦਾ ਕਹਿਰ, ਦੇਸੋਂ ਪ੍ਰਦੇਸ ਗਏ ਬੱਚੇ ਸੁੰਮਦਰ ਕਿਨਾਰੇ ਡੁੱਬ ਜਾਣਾ, ਹਵਾਈ ਹਾਦਸੇ ਤੇ ਜੰਗਲਾਂ ਨੂੰ ਅੱਗਾਂ ਦੀ ਭੇਟ ਚੜ੍ਹਨਾ, ਦੁਕਾਨਾਂ ਵਿੱਚ ਆਏ ਦਿਨੀਂ ਅੱਗ ਦੀਆਂ ਘਟਨਾਵਾਂ ਸਾਹਮਣੇ ਆਉਣਾ ਕਹਿਰ ਹੀ ਕਹਿਰ। ਦੋਸ਼ੀਆਂ ਬਾਬਿਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਨਾਂ ਦੇ ਪ੍ਰੇਮੀਆਂ ਵੱਲੋਂ ਅਹਿੰਸਾ ਦਾ ਮਾਹੌਲ ਪੈਦਾ ਕਰ ਕਈਆਂ ਨੂੰ ਮੌਤ ਦੇ ਮੂੰਹ ਜਾਣਾ ਪਿਆ।
ਸਰਦ ਰੁੱਤ ਦੇ ਸ਼ੁਰੂ ਹੋ ਨਾਲ ਵਾਤਾਵਰਣ ਵਿੱਚ ਸਮੋਗ ਪੈਦਾ ਹੋਣ ਕਾਰਨ ਵਾਹਨਾਂ ਦਾ ਆਪਸ ਵਿੱਚ ਟਕਰਾਉਣ ਅਤੇ ਰੋਡ ਤੇ ਖੜ੍ਹੇ ਯੁਵਾਵਾਂ ਨੂੰ ਕੁਚਲ ਦੇਣਾ ਅਜਿਹੇ ਬਹੁਤ ਸਾਰੇ ਹਾਦਸੇ ਸਾਡੇ ਜਨਜੀਵਨ ਨੂੰ ਪ੍ਰਭਾਵਿਤ ਕਰ ਗਏ ਹਨ। ਇਹ ਸਭ ਕਾਹਿਰ ਸਾਡੇ ਸਮਾਜ ਨੂੰ ਝੇਲਣੇ ਪਾਏ। ਜਿਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਅਸੀਂ ਰੋਕ ਨਾ ਸਕੇ। ਦੁਖਾਂਤ ਨਾਲ ਭਰੇ ਬੀਤੇ ਸਾਲ ਨੂੰ ਭਾਵੇਂ ਭੁਲਣਾ ਬਹੁਤ ਅੌਖਾ ਹੈ। ਪ੍ਰੰਤੂ ਜੀਵਨ ਦਾ ਅਰਥ ਹੈ ਕਿ ਨਵੇਂ ਦੌਰ ਨੂੰ ਅਪਣਾਉਣ ਹੀ ਜੀਵਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪੁਰਾਣਾ ਸਮਾਂ ਭੁੱਲ ਕੇ ਆਪਣੇ ਨਵੇਂ ਸਾਲ ਨੂੰ ਖੁਸ਼ੀਆਂ ਨਾਲ ਭਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜੇਕਰ ਜ਼ਿੰਦਗੀ ਦੇ ਕੁਝ ਪਲ ਕੌੜੇ ਹੁੰਦੇ ਹਨ ਤਾਂ ਉਹ ਕਦੇ ਨਾ ਕਦੇ ਮਿੱਠੀ ਸਵੇਰੇ ਲੈ ਕੇ ਜ਼ਰੂਰ ਆਉਂਦੇ ਹਨ, ਸੋ ਆਪ ਸਭ ਨੂੰ ਨਵੇਂ ਵਰ੍ਹੇ ਦੀ ਬਹੁਤ ਬਹੁਤ ਮੁਬਾਰਕਾਂ ਹੋਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…