ਸਾਰੇ ਪੱਤਰਕਾਰਾਂ ਦੇ ਪੀਲੇ ਕਾਰਡ ਬਣਨ:ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ,(ਕੁਲਜੀਤ ਸਿੰਘ )
ਬੀਤੇ ਦਿਨ ਚਾਟੀਵਿੰਡ ਰੋਡ ਸਥਿਤ ਜ਼ਿਲ਼੍ਹੇ ਭਰ ਦੇ ਸਮੂਹ ਪੱਤਰਕਾਰਾਂ ਦੀ ਇਕੱਤਰਤਾ ਹੋਈ।ਜਿਸ ਦੀ ਪ੍ਰਧਾਨਗੀ ਸ਼੍ਰ ਅਵਤਾਰ ਸਿੰਘ ‘ਭੁੱਲਰ’ ਨੇ ਕੀਤੀ।ਮੀਟਿੰਗ ਵਿੱਚ ਜ਼ਿਲ੍ਹੇ ਭਰ ਦੀਆਂ ਸਬ ਡਵੀਜ਼ਨਾਂ ਚੋਂ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪੁੱਜੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਬਿਕਰਮ ਸਿੰਘ ਗਿੱਲ ਅਤੇ ਪ੍ਰਧਾਨ ਸ਼੍ਰ ਅਮਰਿੰਦਰ ਸਿੰਘ ਨੇ ਮੀਟਿੰਗ ਵਿੱਚ ਪਾਸ ਕੀਤੇ ਮਤੇ ਵਿੱਚ ਸੀਨੀਅਰ ਪੱਤਰਕਾਰ ਕੰਵਰ ਸੰਧੂ,ਪੱਤਰਕਾਰ ਮਨਮੋਹਣ ਸਿੰਘ ਢਿਲ੍ਹੋ ਦੇ ਨੌਜਵਾਨ ਪੁੱਤਰ ਦੀ ਹੋਈ ਬੇਵਕਤੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ।ਇਸ ਮੌਕੇ ਪੱਤਰਕਾਰਾਂ ਨੇ ਪਿਛਲੇ ਸਮੇਂ ਵਿੱਚ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।ਦੂਸਰੇ ਪਾਸ ਕੀਤੇ ਮਤੇ ਵਿੱਚ ਪੱਤਰਕਾਰ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਧਰਮਿੰਦਰ ਸਿੰਘ ਔਲਖ ਅਤੇ ਜੰਡਿਆਲਾ ਵਿਖੇ ਪੱਤਰਕਾਰ ਨਾਲ ਹੋਈ ਬਦਸਲੂਕੀ ਦੀ ਨਿੰਦਾਂ ਕੀਤੀ।ਪ੍ਰੈਸ ਐਸੋ: ਨੇ ਕੈਪਟਨ ਮਨਦੀਪ ਸਿੰਘ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ।ਇਸ ਮੌਕੇ ਐਸੋ: ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱੱਲੋਂ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਨੂੰ ਭੇਜੇ ਨਿਰਦੇਸ਼ਾ ਵਿੱਚ ਪੀਲੇ ਕਾਰਡ ਬਣਾਉਂਣ ਲਈ ਨੀਤੀ ਵਿੱਚ ਕੀਤੇ ਫੇਰ ਬਦਲ ਨੂੰ ਰੱਦ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀਲੇ ਕਾਰਡ ਦੀ ਸਕੀਮ ਦੇ ਘੇਰੇ ਚੋਂ ਪੱਤਰਕਾਰਾਂ ਨੂੰ ਬਾਹਰ ਨਾ ਕੱੱਢਿਆ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਇੱਕਸਾਰ ਸਾਰਿਆਂ ਦੇ ਪੀਲੇ ਕਾਰਡ ਬਣਾ ਕੇ ਦਿਤੇ ਜਾਣ।ਉਨ੍ਹਾ ਨੇ ਕਿਹਾ ਕਿ ਅਸੀ ਫੈਸਲਾ ਕੀਤਾ ਹੈ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਂਣ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਆਪਣੇ ਲੈਟਰ ਪੇਡ ਤੇ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਨੂੰ ਅਪੀਲ ਪੱਤਰ ਦੇਵੇਗੀ।ਐਸੋ: ਦੇ ਚੇਅਰਮੈਨ ਬਿਕਰਮ ਸਿੰਘ ਗਿੱਲ ਨੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਅਸੀ ਪੰਜਾਬ ਭਰ ਅਤੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਮ੍ਰਿਤਕ ਪੱਤਰਕਾਰਾਂ ਅਤੇ ਮ੍ਰਿਤਕ ਪੱਤਰਕਾਰਾਂ ਦੇ ਪ੍ਰੀਵਾਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਸੂਚੀ ਤਿਆਰ ਕਰਨ ਉਪਰੰਤ ਕੇਸ ਤਿਆਰ ਕੀਤੇ ਜਾਣ।ਇਸ ਮੌਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਵਤਾਰ ਸਿੰਘ ਭੁੱਲਰ ਨੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਬਾਡੀ ਦਾ ਵਿਸਥਾਰ ਕੀਤਾ ਗਿਆ।ਜਿਸ ਵਿੱਚ ਜ਼ਿਲ੍ਹਾ ਬਾਡੀ ਵਿੱਚ ਸੀਨੀਅਰ ਮੀਤ ਪ੍ਰਧਾਨ ਅਨਿਲ ਕੁਮਾਰ,ਮੀਤ ਪ੍ਰਧਾਨ ਕੰਵਲਜੀਤ ਸਿੰਘ ਲਾਡੀ,ਸੋਨੂੰ ਸੋਢੀ,ਚੰਚਲ ਕੁਮਾਰ,ਦਲਬੀਰ ਸਿੰਘ ਗਿੱਲ,ਸਕੱੱਤਰ ਜਨਰਲ ਗਗਨਦੀਪ ਸਿੰਘ ਬੇਦੀ,ਜਨਰਲ ਸਕੱੱਤਰ ਹਰਦੇਵ ਸਿੰਘ ਪਿੰ੍ਰਸ,ਗੁਰਪਰੀਤ ਸਿੰਘ ਮਾਨ,ਚਰਨਜੀਤ ਸਿੰਘ ਛੇਹਰਟਾ,ਸਕੱਤਰ ਸੁਖਬੀਰ ਸਿੰਘ,ਦੀਪਕਾ ਕੋਹਲੀ ਅਤੇ ਮੋਹਨ ਕੁਮਾਰ,ਜੁਆਇੰਟ ਸਕੱੱਤਰ ਜੋਗਾ ਸਿੰਘ,ਅਮਨਦੀਪ ਸਿੰਘ,ਮੀਤ ਸਕੱੱਤਰ ਯੋਗੇਸ਼ ਭੱਟ,ਦਲਬਾਗ ਸਿੰਘ ਸੋਹਲ,ਜਥੇਬੰਦਕ ਸਕੱੱਤਰ ਸਵਿੰਦਰ ਸਿੰਘ ਮਜੀਠਾ,ਜੀ ਐਸ ਭੱਲਾ,ਸਲਾਹਕਾਰ ਦਲਬੀਰ ਸਿੰਘ ਭਰੋਵਾਲ,ਐਗਜੈਕਿਟਿਵ ਮੈਂਬਰ ਗੁਰਦੀਪ ਸਿੰਘ ਨੰਗਲ,ਰਾਜਦੀਪ ਸਿੰਘ,ਹਰਦੀਪ ਸਿੰਘ,ਸੁਰਜੀਤ ਸਿੰਘ,ਸੁਖਦੇਵ ਸਿੰਘ,ਸੁਖਦੇਵ ਸਿੰਘ ਕੋਹਲੀ,ਜਸਵਿੰਦਰ ਕੁਮਾਰ,ਖਜਾਨਚੀ ਸਚਿਨ ਮਦਾਨ,ਮੈਂਬਰ ਬਿਕਰਮ ਸਿੰਘ ਅਤੇ ਚਰਨਜੀਤ ਸਿੰਘ ਨਿਯੁਕਤ ਕੀਤੇ ਗਏ ਹਨ।ਭੁੱਲਰ ਨੇ ਦੱੱਸਿਆ ਕਿ ੫੧ ਮੈਂਬਰੀ ਕਮੇਟੀ ਵਿੱਚ ਆਉਂਦੇ ਦਿਨਾਂ ਵਿੱਚ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ।ਅਵਤਾਰ ਸਿੰਘ ਨੇ ਸੰਬੋਧਨੀ ਭਾਸ਼ਣ ਵਿੱਚ ਦੱੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਦੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਅਤੇ ਜਨਰਲ ਸੱੱਕਤਰ ਸਤਨਾਮ ਸਿੰਘ ਜੋਧਾ ਨੇ ਪੱਤਰਕਾਰਾਂ ਦੇ ਹੱਕਾਂ ਦੀ ਵਕਾਲਤ ਕਰਨ ਲਈ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਕੋਲੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਰ.ਟੀ.ਆਈ. ਤਹਿਤ ਸੂਚਨਾ ਮੰਗ ਲਈ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…