Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਪੁਰਾਣੇ ਬੱਸ ਸਟੈਂਡ ਵਿੱਚ ਮੁੜ ਲੱਗੀਆਂ ਰੌਣਕਾਂ, ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕੁਝ ਮਹੀਨੇ ਵਿਰਾਨ ਰਹਿਣ ਤੋਂ ਬਾਅਦ ਮੁਹਾਲੀ ਸ਼ਹਿਰ ਦੇ ਅੱਠ ਫੇਜ ਵਿਚ ਸਥਿਤ ਪੁਰਾਣਾ ਬੱਸ ਸਟੈਂਡ ਮੁੜ ਆਬਾਦ ਹੋ ਗਿਆ ਹੈ, ਇਸਦਾ ਕਾਰਨ ਇਸ ਪੁਰਾਣੇ ਬੱਸ ਸਟੈਂਡ ਦਾ ਮੁੜ ਚਾਲੂ ਹੋਣਾ ਹੈ। ਇਸ ਪੁਰਾਣੇ ਬੱਸ ਸਟੈਂਡ ਦੇ ਚਾਲੂ ਹੋਣ ਨਾਲ ਸ਼ਹਿਰ ਵਾਸੀਆਂ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਉਸ ਸਮੇਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਫੇਜ 6 ਵਿਚ ਬਣੇ ਨਵੇੱ ਬੱਸ ਸਟੈਂਡ ਦੀ ਇਮਾਰਤ ਦਾ ਉਦਘਾਟਨ ਕਰ ਦਿੱਤਾ ਸੀ। ਜਿਸ ਕਰਕੇ ਉਸ ਸਮੇਂ ਤੋਂ ਹੀ ਮੁਹਾਲੀ ਤੋਂ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਉਸ ਬੱਸ ਅੱਡੇ ਤੋਂ ਹੀ ਜਾਣ ਲੱਗ ਪਈਆਂ ਸਨ। ਸਥਾਨਕ ਫੇਜ 6 ਵਿਚ ਬਣਿਆ ਨਵਾਂ ਬੱਸ ਸਟੈਂਡ ਸ਼ਹਿਰ ਵਾਸੀਆਂ ਨੂੰ ਕਾਫੀ ਦੂਰ ਪੈਂਦਾ ਸੀ, ਇਸ ਕਾਰਨ ਫੇਜ 7 ਤੋੱ ਲੈ ਕੇ ਫੇਜ 11 ਤੱਕ ਦੇ ਵਸਨੀਕ ਮੁਹਾਲੀ ਦੇ ਫੇਜ 6 ਵਾਲੇ ਬੱਸ ਸਟੈਂਡ ਦੀ ਥਾਂ ਚੰਡੀਗੜ੍ਹ ਦੇ ਸੈਕਟਰ 43 ਵਿਚ ਬਣੇ ਬੱਸ ਸਟੈਂਡ ਜਾਂ ਫਿਰ ਟ੍ਰਿਬਿਊਨ ਚੌਂਕ ਵਿਚ ਹੀ ਜਾ ਕੇ ਬੱਸਾਂ ਲੈਣ ਲੱਗ ਪਏ ਸਨ। ਇਸ ਕਾਰਨ ਮੁਹਾਲੀ ਤੋਂ ਪਟਿਆਲਾ ਅਤੇ ਹੋਰ ਸ਼ਹਿਰਾਂ ਨੁੰ ਜਾਣ ਵਾਲੀਆਂ ਸਵਾਰੀਆਂ ਦੀ ਗਿਣਤੀ ਵਿਚ ਵੀ ਕਮੀ ਆ ਗਈ ਸੀ। ਇਸ ਤੋਂ ਇਲਾਵਾ ਇਸ ਬੱਸ ਸਟੈਂਡ ਦੇ ਦੂਰ ਹੋਣ ਕਾਰਨ ਪੀ ਆਰ ਟੀ ਸੀ ਦੀਆਂ ਮੁਹਾਲੀ ਪਟਿਆਲਾ ਰੂਟ ਉਪਰ ਚਲਦੀਆਂ ਬੱਸਾਂ ਦੇ ਨਾਲ ਹੀ ਪ੍ਰਾਈੇਵਟ ਬੱਸਾਂ ਨੇ ਵੀ ਪ੍ਰਤੀ ਸਵਾਰੀ ਪੰਜ ਰੁਪਏ ਕਿਰਾਇਆ ਵਧਾ ਦਿੱਤਾ ਸੀ। ਇਸ ਕਾਰਨ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸੀ। ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਵੀ ਪ੍ਰਸਾਸਨ ਤੋਂ ਇਹ ਮੰਗ ਕਰਦੀਆਂ ਆ ਰਹੀਆਂ ਸਨ ਕਿ ਮੁਹਾਲੀ ਦੇ ਫੇਜ 8 ਵਾਲੇ ਬੱਸ ਸਟੈਂਡ ਨੂੰ ਹੀ ਮੁੜ ਚਾਲੂ ਕੀਤਾ ਜਾਵੇ। ਹੁਣ ਪ੍ਰਸਾਸਨ ਨੇ ਮੁਹਾਲੀ ਦਾ ਪੁਰਾਣਾ ਬੱਸ ਸਟੈਂਡ ਹੀ ਮੁੜ ਚਾਲੂ ਕਰਕੇ ਮੁਹਾਲੀ ਤੋੱ ਰਾਜਪੁਰਾ ਪਟਿਆਲਾ ਅਤੇ ਹੋਰ ਸ਼ਹਿਰਾਂ ਉਪਰ ਜਾਣ ਵਾਲੀਆਂ ਬੱਸਾਂ ਇੱਥੋਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ, ਜਿਸ ਕਾਰਨ ਮੁਹਾਲੀ ਦੇ ਨਾਲ ਹੀ ਹੋਰਨਾਂ ਸ਼ਹਿਰਾਂ ਦੇ ਲੋਕਾਂ ਵਿਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਮੁਹਾਲੀ ਦੇ ਵਿਚ ਸਥਿਤ ਅਹਿਮ ਦਫ਼ਤਰ ਪੂਡਾ ਭਵਨ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਹਰ ਦਫ਼ਤਰ ਫੇਜ਼ 8 ਦੇ ਬੱਸ ਸਟੈਂਡ ਨੇੜੇ ਹੀ ਪੈਂਦੇ ਹਨ। ਜਿਸ ਕਰਕੇ ਇਨ੍ਹਾਂ ਦਫ਼ਤਰਾਂ ਵਿਚ ਕੰਮ ਆਉਣ ਵਾਲੇ ਲੋਕਾਂ ਨੂੰ ਹੁਣ ਆਸਾਨੀ ਹੋ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ