ਐਤਕੀਂ ਹੱਜ ਲਈ ਸਾਊਦੀ ਅਰਬ ਆ ਸਕਣਗੇ ਇਰਾਨ ਦੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਦੁਬਈ, 19 ਮਾਰਚ:
ਸਾਊਦੀ ਅਰਬ ਨੇ ਕਿਹਾ ਹੈ ਕਿ ਇਰਾਨ ਦੇ ਲੋਕ ਇਸ ਸਾਲ ਤੋਂ ਹੱਜ ਕਰਨ ਲਈ ਸਾਊਦੀ ਅਰਬ ਆ ਸਕਦੇ ਹਨ। ਸਾਊਦੀ ਅਰਬ ਦੀ ਇਕ ਨਿਊਜ਼ ਏਜੰਸੀ ਨੇ ਕਿਹਾ ਕਿ ਹੱਜ ਮੰਤਰਾਲੇ ਨੇ ਇਰਾਨੀ ਹੱਜ ਮਿਸ਼ਨ ਦੇ ਨਾਲ ਇਸ ਸਾਲ 1438 ਹਿਜਰੀ ਦੇ ਹੱਜ ਸੀਜ਼ਨ ਵਿੱਚ ਇਰਾਨੀ ਹੱਜ ਯਾਤਰੀਆਂ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਹਨ। ਇਹ ਵਿਵਸਥਾ ਵੱਖ-ਵੱਖ ਇਸਲਾਮੀ ਦੇਸ਼ਾਂ ਦੇ ਸੁਝਾਅ ਮੁਤਾਬਕ ਅਮਲ ਵਿੱਚ ਆਈ ਹੈ। ਇਸਲਾਮ ਦਾ ਜਨਮ ਸਥਾਨ ਮੱਕਾ ਵਿੱਚ ਵੱਖ-ਵੱਖ ਰਾਸ਼ਟਰਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਸੁਆਗਤ ਹੈ। ਤਿੰਨ ਦਹਾਕਿਆਂ ਵਿੱਚ ਪਿਛਲੇ ਸਾਲ ਪਹਿਲੀ ਵਾਰ ਈਰਾਨੀ ਹੱਜ ਮਿਸ਼ਨ, ਹੱਜ ਕਰਨ ਲਈ ਸਾਊਦੀ ਅਰਬ ਨਹੀਂ ਆਏ। ਇਹ ਸਥਿਤੀ ਤੇਹਰਾਨ ਅਤੇ ਰਿਆਜ਼ ਦੇ ਵਿੱਚ ਕੂਟਨੀਤਕ ਬਾਇਕਾਟ ਦਾ ਨਤੀਜਾ ਸੀ, ਜੋ ਤੇਹਰਾਨ ਵਿੱਚ ਸਾਊਦੀ ਦੂਤਘਰ ਤੇ ਇਰਾਨੀ ਪ੍ਰਦਰਸ਼ਨਕਾਰੀਆਂ ਦੇ ਹਮਲੇ ਤੋੱ ਬਾਅਦ ਹੋਈ। ਸਾਊਦੀ ਅਰਬ ਅਤੇ ਇਰਾਨ ਦਰਮਿਆਨ ਤਣਾਅ ਦੀ ਸ਼ੁਰੂਆਤ 2015 ਵਿੱਚ ਹੱਜ ਦੌਰਾਨ ਹੋਈ ਭੱਜਦੌੜ ਤੋਂ ਬਾਅਦ ਤਿੱਖੀ ਬਿਆਨਬਾਜ਼ੀ ਨਾਲ ਹੋਈ ਸੀ। ਇਰਾਨ ਦਾ ਕਹਿਣਾ ਸੀ ਕਿ ਇਸ ਭੱਜਦੌੜ ਵਿੱਚ ਉਸ ਦੇ 464 ਲੋਕ ਮਾਰੇ ਗਏ। ਇਸ ਘਟਨਾ ਨੂੰ ਲੈ ਕੇ ਇਰਾਨ ਨੇ ਸਾਊਦੀ ਅਰਬ ਤੇ ਹੱਜ ਯਾਤਰਾ ਦੇ ਪ੍ਰਬੰਧ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਇਰਾਨ ਨੇ ਆਪਣੇ ਨਾਗਰਿਕਾਂ ਨੂੰ ਪਿਛਲੇ ਸਾਲ ਹੱਜ ਕਰਨ ਤੋਂ ਰੋਕ ਦਿੱਤਾ ਸੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…