Share on Facebook Share on Twitter Share on Google+ Share on Pinterest Share on Linkedin ਸਰਕਾਰੀ ਮਾਡਲ ਸਕੂਲ ਮੁਹਾਲੀ ਵਿੱਚ ਲਾਇਆ ਯੋਗ ਟਰੇਨਿੰਗ ਕੈਂਪ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ: ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਅਜੇ ਭਾਰਤੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਸਿੱÎਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਸੁਭਾਸ਼ ਮਹਾਜਨ ਅਤੇ ਡਿਪਟੀ ਸਿੱਖਿਆ ਅਫ਼ਸਰ ਸ੍ਰੀਮਤੀ ਰਵਿੰਦਰ ਕੌਰ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਵਿਖੇ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਵੱਲੋਂ ਤਕਰੀਬਨ 300 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗਾ ਟਰੇਨਿੰਗ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਸਰਕਾਰੀ ਸਕੂਲ ਫੇਜ਼-7, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਸੋਹਾਣਾ, ਸਰਕਾਰੀ ਸਕੂਲ ਬਲੌਂਗੀ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ। ਟਰੇਨਿੰਗ ਸਵੇਰੇ 6 ਵਜੇ ਤੋਂ 7 ਵਜੇ ਤੱਕ ਦਿੱਤੀ ਗਈ। ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਸੀਮਾ ਸਰਮਾ, ਡਾ. ਰਜਨੀ, ਡਾ. ਜਪਨੀਤ ਸਰਮਾ, ਡਾ. ਰਵੀ ਭੁੂਮਰਾ, ਡਾ. ਅਮਨਦੀਪ ਕੌਰ, ਡਾ. ਅਨਿਲ ਵਸੀਸ਼ਟ, ਡਾ. ਸੋਨੀਆ, ਡਾ. ਦਵਿੰਦਰ ਕੌਰ, ਡਾ. ਹਰਪ੍ਰੀਤ ਸਿੰਘ, ਡਾ. ਰਵਿੰਦਰ ਜੀਤ ਕੌਰ, ਡਾ. ਅਸ਼ਵਨੀ ਕੁਮਾਰ , ਡਾ. ਵਿਪਨ ਵੀ ਮੌਜੂਦ ਸਨ। ਇਹ ਟਰੇਨਿੰਗ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਮਨਾਉਣ ਲਈ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ