ਨੌਜਵਾਨ ਜੋੜੇ ਨੇ ਪ੍ਰਭ ਆਸਰਾ ਪਡਿਆਲਾ ਵਿੱਚ ਸਾਦਗੀ ਨਾਲ ਕਰਵਾਇਆ ਵਿਆਹ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਜਨਵਰੀ:
ਨੇੜਲੇ ਪਿੰਡ ਪਡਿਆਲਾ ਸਥਿਤ ਲਵਾਰਿਸ ਤੇ ਨਿਆਸਰਿਆਂ ਦੀ ਸੰਭਾਲ ਲਈ ਸਥਾਪਿਤ ਸੰਸਥਾਂ ‘ਪ੍ਰਭ ਆਸਰਾ’ ਵਿਖੇ ਪੁੱਜਕੇ ਇੱਕ ਜੋੜੇ ਵੱਲੋਂ ਸਾਦੇ ਢੰਗ ਨਾਲ ਵਿਆਹ ਕਰਵਾਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਇਸ ਸਬੰਧੀ ਸੰਸਥਾਂ ਮੁੱਖੀ ਭਾਈ ਸਮਸ਼ੇਰ ਸਿੰਘ ਪਡਿਆਲਾ ਦੀ ਅਗਵਾਈ ’ਚ ਪ੍ਰਬੰਧਕਾਂ ਵੱਲੋਂ ਲੋੜਵੰਦ ਪਰਿਵਾਰ ਦੇ ਸੁਰਜੀਤ ਸਿੰਘ ਪੁੱਤਰ ਪਰਮਜੀਤ ਪਿੰਡ ਬੂਥਗੜ੍ਹ ਅਤੇ ਰਮਨਦੀਪ ਕੌਰ ਪੁੱਤਰੀ ਹਰੀ ਸਿੰਘ ਪਿੰਡ ਮਾਹਲਾਂ ਝੱਲੀਆਂ ਦੇ ਆਨੰਦ ਕਾਰਜ ਕਰਵਾਏ ਗਏ। ਦੋਵਾਂ ਪਰਿਵਾਰਾਂ ਵੱਲੋਂ ਸੀਮਤ ਗਿਣਤੀ ’ਚ ਪੁੱਜੇ ਸਬੰਧੀਆਂ ਦੀ ਚਾਹ ਮਠਿਆਈ ਤੇ ਲੰਗਰ ਨਾਲ ਸੇਵਾ ਕੀਤੀ ਗਈ। ਭਾਈ ਪਡਿਆਲਾ ਨੇ ਦੋਵਾਂ ਪਰਿਵਾਰਾਂ ਵੱਲੋਂ ਅਪਣਾਈ ਸਾਦਗੀ ਲਈ ਵਧਾਈ ਦਿੰਦਿਆਂ ਸਭਨਾਂ ਨੂੰ ਵੀ ਇਸ ਢੰਗ ਨਾਲ ਦਾਜ, ਦਹੇਜ ਅਤੇ ਹੋਰ ਵਾਧੂ ਦਿਖਾਵਿਆਂ ਦਾ ਤਿਆਗ ਕਰਕੇ ਹੀ ਕਾਰਜ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਾਈ ਜਸਪਾਲ ਸਿੰਘ ਮੋਹਾਲੀ, ਸੈਕਟਰੀ ਜਸਵੀਰ ਸਿੰਘ ਕਾਦੀਮਾਜਰਾ, ਪੱਤਰਕਾਰ ਰਵਿੰਦਰ ਸਿੰਘ ਵਜੀਦਪੁਰ, ਮੈਨੇਜਰ ਹਰਨੇਕ ਸਿੰਘ ਮਾਦਪੁਰ ਅਤੇ ਸਮਾਜਸੇਵੀ ਬਹਾਦਰ ਸਿੰਘ ਮਹਿਰੌਲੀ ਆਦਿ ਪੁੱਜੀਆਂ ਸਖਸ਼ੀਅਤਾਂ ਨੇ ਵੀ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…