ਹੈਲਪਿੰਗ ਹੈਪਲੈਸ ਦੀ ਮਦਦ ਨਾਲ ਨੌਜਵਾਨ ਸਾਊਦੀ ਅਰਬ ਤੋਂ ਸਹੀ ਸਲਾਮਤ ਘਰ ਪੁੱਜਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜਨਵਰੀ:
ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹਮੇਸਾ ਹੀ ਵਿਦੇਸ਼ਾਂ ਵਿੱਚ ਫਸੇ ਭਾਰਤੀ ਨੌਜਵਾਨਾ ਦੀ ਮਦਦ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਦੀ ਸੰਸਥਾ ਦੇ ਉਪਰਾਲਿਆਂ ਸਦਕਾ ਲਗਾਤਾਰ ਤਿੰਨ ਸਾਲਾਂ ਤੋਂ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਨੌਜਨਾਵਾਂ ਨੂੰ ਵਿਦੇਸ਼ਾਂ ਦੀਆਂ ਜੇਲ੍ਹਾਂ ’ਚੋਂ ਛੁਡਵਾ ਲਿਆਂਦਾ ਗਿਆ ਹੈ। ਮੌਜੂਦਾ ਸਮੇਂ ਵਿੱਚ ਵੀ ਸੰਸਥਾ ਕੋਲ 30 ਨੌਜਵਾਨਾਂ ਦੇ ਕੇਸ ਹਨ ਜੋ ਵਿਦੇਸ਼ਾਂ ਵਿੱਚ ਫਸੇ ਹੋਏ ਹਨ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੁਝ ਦਿਨ ਪਹਿਲਾਂ ਹੀ ਗੁਰਵਿੰਦਰ ਸਿੰਘ ਵਾਸੀ ਸੰਗਰੂਰ ਨੂੰ ਸਾਊਦੀ ਅਰਬ ਤੋਂ ਵਾਪਸ ਲੈ ਕੇ ਆਈ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ 11 ਮਹੀਨੇ ਪਹਿਲਾਂ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ। ਏਜੰਟ ਨੇ ਉਸ ਤੋਂ 1 ਲੱਖ ਰੁਪਏ ਲਏ ਸਨ। ਉਸ ਦਾ ਕੰਮ ਉਥੇ ਸਟੀਲ ਫਿਕਸਿੰਗ ਦਾ ਸੀ। ਏਅਰਪੋਰਟ ’ਤੇ ਹੀ ਉਸ ਦਾ ਪਾਸਪੋਰਟ ਅਤੇ ਸਾਰੇ ਕਾਗਜ ਲੈ ਲਏ ਗਏ। ਪਹਿਲਾਂ ਕੰਪਨੀ ਵਿੱਚ 2 ਮਹੀਨੇ ਕੰਮ ਕਰਵਾਇਆ ਗਿਆ। ਫਿਰ ਉਸ ਤੋਂ ਬਾਅਦ ਉਸ ਨੂੰ ਸ਼ਹਿਰ ਤੋਂ ਦੂਰ ਇਕ ਫਾਰਮ ’ਤੇ ਕੰਮ ਕਰਵਾਉਣ ਲਈ ਲੈ ਗਏ ਜਦੋਂ ਕੰਮ ਦੇ ਪੈਸੇ ਮੰਗੇ ਤਾਂ ਉਹਨਾਂ ਕਿਹਾ ਕਿ ਅਸੀਂ ਤੇਰੇ ਏਜੰਟ ਨੂੰ ਸਾਰੇ ਸਾਲ ਦੇ ਪੈਸੇ ਦੇ ਦਿੱਤੇ ਹਨ। 6 ਮਹੀਨੇ ਮੈਂ ਬਿਨ੍ਹਾਂ ਪੈਸੇ ਤੋਂ ਕੰਮ ਕੀਤਾ। ਜਦੋਂ ਕੰਮ ਕਰਨ ਤੋਂ ਜਵਾਬ ਦਿੱਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਾਣਾ ਦੇਣਾ ਵੀ ਬੰਦ ਕਰ ਦਿੱਤਾ। ਜਿਸ ਦੇ ਕਾਰਨ ਮੈ ਬਿਮਾਰ ਹੋ ਗਿਆ।
ਇੱਕ ਦਿਨ ਉਸ ਨੇ ਬੜੀ ਮੁਸ਼ਕਲ ਨਾਲ ਫੋਨ ’ਤੇ ਆਪਣੇ ਘਰ ਵਾਲਿਆ ਨੂੰ ਸਾਰੇ ਹਾਲਤ ਬਾਰੇ ਦੱਸਿਆ ਕਿ ਉਸ ਨੂੰ ਜਲਦੀ ਵਾਪਸ ਨਾ ਬੁਲਾਇਆ ਤਾਂ ਜ਼ਿੰਦਾ ਨਹੀਂ ਬਚੇਗਾ। ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਹੈਲਪਿੰਗ ਹੈਪਲੈਸ ਸੰਸਥਾ ਦੇ ਦਫ਼ਤਰ ਵਿੱਚ ਬੀਬੀ ਰਾਮੂੰਵਾਲੀਆ ਨਾਲ ਮੁਲਾਕਾਤ ਕੀਤੀ ਅਤੇ ਮਦਦ ਦੀ ਮੰਗ ਕੀਤੀ। ਇਸ ਮੁਲਾਕਾਤ ਤੋਂ 2 ਦਿਨ ਬਾਅਦ ਭਾਰਤੀ ਐਬੰਸੀ ਤੋਂ ਉਸ ਕੋਲ ਇੱਕ ਅਫ਼ਸਰ ਅਤੇ ਡਾਕਟਰ ਆਏ ਅਤੇ ਉਸ ਨੂੰ ਹਸਪਤਾਲ ਲੈ ਗਏ। ਜਿਸ ਦੇ ਸਦਕਾ ਉਹ 10 ਦਿਨਾਂ ਬਆਦ ਆਪਣੇ ਘਰ ਆ ਗਿਆ। ਗੁਰਵਿੰਦਰ ਸਿੰਘ ਤੇ ਉਸ ਦੇ ਮਾਤਾ ਪਿਤਾ ਨੇ ਅੱਜ ਬੀਬੀ ਰਾਮੂਵਾਲੀਆ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸਾਡੀ ਸੰਸਥਾ ਗੁਰਵਿੰਦਰ ਸਿੰਘ ਨੂੰ 10 ਦਿਨਾਂ ਵਿੱਚ ਘਰ ਵਾਪਸ ਲੈ ਕੇ ਆਈ ਹੈ। ਅਸੀਂ ਜਦੋਂ ਗੁਰਵਿੰਦਰ ਸਿੰਘ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਉਹ ਭਾਰਤੀ ਰਾਜਦੂਤ ਅਹਿਮਦ ਜਾਵੇਦ ਨਾਲ ਫੋਨ ’ਤੇ ਰਾਵਤਾ ਕਾਇਮ ਕੀਤਾ ਅਤੇ ਜਲਦੀ ਮਦਦ ਕਰਨ ਦੀ ਅਪੀਲ ਕੀਤੀ। ਜਿਸ ਦੇ ਸਦਕਾ ਗੁਰਵਿੰਦਰ ਸਿੰਘ ਆਪਣੇ ਘਰ ਵਾਪਸ ਆ ਸਕਿਆ ਹੈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਘਰ ਆਉਣ ਦੀ ਆਸ ਛੱਡ ਚੁੱਕਾ ਸੀ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਤਨਖ਼ਾਹ ਵੀ ਉਸ ਨੂੰ ਦੁਆ ਦਿੱਤੀ ਗਈ ਹੈ ਅਤੇ ਏਜੰਟ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੁਲਦੀਪ ਸਿੰਘ ਸਕੱਤਰ, ਗੁਰਪਾਲ ਸਿੰਘ ਮਾਨ, ਸ਼ਿਵ ਕੁਮਾਰ ਸਲਾਹਕਾਰ, ਤਲਵੀਰ ਸਿੰਘ, ਹਰਵਿੰਦਰ ਸਿੰਘ ਹਾਸ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…