ਨੌਜਵਾਨ ਆਪਣੇ ਸਰੀਰ ’ਤੇ ਟੈਟੂ ਨਾ ਬਣਾਉਣ: ਦਵਿੰਦਰ ਬਾਜਵਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਸਤੰਬਰ:
ਨੌਜੁਆਨ ਆਪਣੇ ਸਰੀਰ ਤੇ ਕਿਸੇ ਤਰ੍ਹਾਂ ਦਾ ਟੈਟੂ ਨਾ ਬਣਵਾਉਣ ਕਿਉਂਕਿ ਇਨ੍ਹਾਂ ਨਾਲ ਐਚ.ਆਈ.ਵੀ ਅਤੇ ਹੈਪੈਟਾਇਟਸ ਬੀ-ਸੀ ਫੈਲਣ ਦਾ ਖਦਸਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਦਵਿੰਦਰ ਸਿੰਘ ਬਾਜਵਾ ਨੇ ਸ਼ਹੀਦ-ਏ-ਆਜਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨੌਜੁਆਨ ਵਰਗ ਨੂੰ ਸੰਦੇਸ਼ ਦੇਣ ਉਪਰੰਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਨੌਜੁਆਨ ਜਾਣੇ ਅਣਜਾਣੇ ਵਿਚ ਆਪਣੇ ਸਰੀਰਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਟੈਟੂ ਬਣਵਾ ਲੈਂਦੇ ਹਨ ਜਿਸ ਨਾਲ ਖੂਨਦਾਨ ਕਰਨ ਵਿਚ ਦਿੱਕਤ ਆਉਂਦੀ ਹੈ ਕਉਂਕਿ ਪਿਛਲੇ ਦਿਨੀ ਰੋਡਮਾਜਰਾ-ਚੱਕਲਾਂ ਦੇ ਖੂਨਦਾਨ ਕੈਂਪ ਦੌਰਾਨ ਡਾਕਟਰੀ ਅਮਲੇ ਵੱਲੋਂ 53 ਨੌਜੁਆਨਾਂ ਦੇ ਸਰੀਰ ਤੇ ਟੈਟੂ ਬਣੇ ਹੋਣ ਕਾਰਨ ਉਨ੍ਹਾਂ ਦਾ ਖੂਨ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜਦਕਿ ਨੌਜੁਆਨ ਵਰਗ ਦਾ ਇਨ੍ਹਾਂ ਸਮਾਗਮਾਂ ਵਿਚ ਵੱਡਾ ਯੋਗਦਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੀ..ਜੀ.ਆਈ ਚੰਡੀਗੜ੍ਹ ਵੱਲੋਂ 47 ਅਤੇ ਬਲੱਡ ਬੈਂਕ ਰੋਪੜ ਵੱਲੋਂ 7 ਨੌਜਵਾਨਾਂ ਦਾ ਖੂਨ ਲੈਣ ਤੋਂ ਮਨ੍ਹਾ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹ੍ਹਾਂ ਨੌਜਵਾਨਾਂ ਨੇ ਆਪਣੇ ਸਰੀਰ ਤੇ ਟੈਟੂ ਬਣਵਾਏ ਹਨ ਉਨ੍ਹਾਂ ਨੂੰ ਫੌਜ ਅਤੇ ਪੁਲਿਸ ਵਿਚ ਨੌਕਰੀਆਂ ਦੇਣ ਵਿਚ ਅਧਿਕਾਰੀ ਗੁਰੇਜ ਕਰਦੇ ਹਨ ਜਿਸ ਨਾਲ ਬੇਰੁਜਗਾਰੀ ਵਿਚ ਵਾਧਾ ਹੋਣ ਦਾ ਡਰ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਵਿੰਦਰ ਸਿੰਘ ਬਾਜਵਾ ਨੇ ਨੌਜੁਆਨ ਵਰਗ ਨੂੰ ਅਪੀਲ ਕੀਤੀ ਕਿ ਆਪਣੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਟੈਟੂ ਨਾ ਬਣਵਾਉਣ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜਕੇ ਯੋਗਦਾਨ ਦੇਣ ਜਿਸ ਨਾਲ ਸਾਡੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਠੱਲ ਪਾਈ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…