Nabaz-e-punjab-com

ਯੂਥ ਅਕਾਲੀ ਆਗੂ ਹਰਮਨਜੋਤ ਕੁੰਭੜਾ ਨੂੰ ਸਰਬਸੰਮਤੀ ਨਾਲ ਰੈਜ਼ੀਡੈਂਟਸ ਵੈਲਫੇਅਰ ਫੋਰਮ ਸੈਕਟਰ-69 ਦਾ ਪ੍ਰਧਾਨ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਰੈਜ਼ੀਡੈਂਟਸ ਵੈਲਫੇਅਰ ਫੋਰਮ ਸੈਕਟਰ-69 ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਸੰਸਥਾ ਦੇ ਪੈਟਰਨ ਚਰਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਦੇ ਸਥਾਈ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਯੂਥ ਅਕਾਲੀ ਆਗੂ ਹਰਮਨਜੋਤ ਸਿੰਘ ਕੁੰਭੜਾ ਨੂੰ ਸਰਬਸੰਮਤੀ ਨਾਲ ਫੋਰਮ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਯੂਥ ਆਗੂ ਦੇ ਪਿਤਾ ਮਰਹੂਮ ਜਥੇਦਾਰ ਬਲਜੀਤ ਸਿੰਘ ਕੁੰਭੜਾ ਫੋਰਮ ਦੇ ਪ੍ਰਧਾਨ ਸਨ। ਮੀਟਿੰਗ ਵਿੱਚ ਜਥੇਦਾਰ ਕੁੰਭੜਾ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਵੱਲੋਂ ਸੈਕਟਰ-69 ਵਿੱਚ ਕਰਵਾਏ ਗਏ ਵਿਕਾਸ ਕੰਮਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪੈਟਰਨ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਜਥੇਦਾਰ ਕੁੰਭੜਾ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸੈਕਟਰ-69 ਸਾਫ ਸਫ਼ਾਈ ਅਤੇ ਹਰ ਪੱਖੋਂ ਸ਼ਹਿਰ ਨਾਲੋਂ ਅੱਗੇ ਹੈ। ਉਨ੍ਹਾਂ ਉਮੀਦ ਜਤਾਈ ਕਿ ਹੁਣ ਹਰਮਨਜੋਤ ਸਿੰਘ ਕੁੰਭੜਾ ਵੀ ਆਪਣੇ ਪਿਤਾ ਵੱਲੋਂ ਪਾਈਆਂ ਲੀਹਾਂ ਉੱਤੇ ਚੱਲਦਿਆਂ ਫੋਰਮ ਦੀ ਵਧੀਆ ਢੰਗ ਨਾਲ ਨੁਮਾਇੰਦਗੀ ਕਰਨਗੇ ਅਤੇ ਸਮਾਜ ਸੇਵਾ ਦੇ ਕੰਮਾਂ ਅਤੇ ਸੈਕਟਰ-69 ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਸੰਸਥਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਸੈਕਟਰ-69 ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਪਰਮਜੀਤ ਸਿੰਘ ਸੰਧੂ, ਅਨੋਖ ਸਿੰਘ ਸੰਧੂ, ਸ਼ਵਿੰਦਰ ਸਿੰਘ ਮਾਨ, ਸਰਦਾਰਾ ਸਿੰਘ, ਕੁਲਵੰਤ ਸਿੰਘ, ਹਰਭਜਨ ਸਿੰਘ, ਸੁਰਿੰਦਰਜੀਤ ਸਿੰਘ, ਕਰਮ ਸਿੰਘ ਮਾਵੀ, ਦਰਸ਼ਨ ਸਿੰਘ ਪੰਧੇਰ, ਕੁਲਵੰਤ ਸਿੰਘ ਸੰਧੂ, ਹਾਕਮ ਸਿੰਘ, ਕੁਲਦੀਪ ਸਿੰਘ, ਲਾਲ ਸਿੰਘ, ਅਮਰੀਕ ਸਿੰਘ, ਕਰਤਾਰ ਸਿੰਘ ਤਸਿੰਬਲੀ, ਬਲਦੇਵ ਸਿੰਘ ਸੈਣੀ, ਗਗਨਦੀਪ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…