ਯੂਥ ਅਕਾਲੀ ਦਲ ਦਿਹਾਤੀ ਵੱਲੋਂ ਮੁਹਾਲੀ ਹਲਕੇ ਵਿੱਚ ਕਬਰਸਤਾਨਾਂ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਦਿਹਾਤੀ ਵੱਲੋਂ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪਿੰਡ ਮਨੌਲੀ ਤੋਂ ਕਬਰਸਤਾਨਾਂ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਪਿੰਡ ਮਨੌਲੀ ਵਿੱਚ ਕਬਰਸਤਾਨ ਦੀ ਸਫ਼ਾਈ ਦਾ ਕਾਰਜ ਆਰੰਭ ਕੀਤਾ। ਇਸ ਮੌਕੇ ਬੋਲਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਹਲਕੇ ਵਿੱਚ 20 ਦੇ ਕਰੀਬ ਕਬਰਸਤਾਨ ਹਨ ਜਿਨ੍ਹਾਂ ਦੀ ਵੱਖ ਵੱਖ ਸਮੇਂ ਤੇ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਫਾਈ ਤੋਂ ਇਲਾਵਾ ਕਬਰਸਤਾਨ ਵਿੱਚ ਵੱਖ ਵੱਖ ਥਾਂਵਾਂ ਤੇ ਬੂਟੇ ਲਾਏ ਜਾਣਗੇ ਤਾਂ ਜੋ ਵਾਤਾਵਰਨ ਦੀ ਸ਼ੁਧਤਾ ਲਈ ਆਪਣਾ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਬੋਲਦਿਆਂ ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ਵਿਚਲੇ ਸ਼ਮਸ਼ਾਨਘਾਟਾਂ ਦੀ ਸਾਫ ਸਫਾਈ ਲਈ ਯੂਥ ਵਿੰਗ ਆਪਣਾ ਅਗਲਾ ਕਾਰਜ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਇਹ ਕੋਈ ਸਿਆਸੀ ਕਾਰਜ ਨਹੀਂ ਹੈ ਸਗੋਂ ਉਹਨਾਂ ਦੀ ਦਿੱਲੀ ਇੱਛਾ ਸੀ ਕਿ ਅਜਿਹਾ ਕੋਈ ਕਾਰਜ ਸ਼ੁਰੂ ਕੀਤਾ ਜਾਵੇ ਜਿਸ ਕਰਕੇ ਇਹ ਕਾਰਜ ਅੱਜ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਕਬਰਸਤਾਨ ਦੇ ਮੌਲਵੀ, ਸਿਕੰਦਰ ਸਿੰਘ, ਮੁਹੰਮਦ, ਇਕਬਾਲ, ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਹੈਪੀ, ਖਾਨ ਸਨੇਟਾ, ਹੈਪੀ ਖਾਨ, ਰੂਪ ਖਾਨ, ਜ਼ੋਰਾ ਮਨੌਲੀ, ਗੁਰਪ੍ਰੀਤ ਸਿੰਘ ਨੱਤ, ਨਿਰਭੈ ਸਿੰਘ ਪੰਚ, ਜਸਵਿੰਦਰ ਸਿੰਘ ਜੱਸੀ, ਵਿਸਾਖਾ ਸਿੰਘ, ਵਰਿੰਦਰ ਸਿੰਘ, ਸੋਨੀ ਜੰਡਪੁਰ, ਪਾਲ ਸਿੰਘ ਮਨੌਲੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…