ਰਮਾਕਾਂਤ ਕਾਲੀਆ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਜਗਮੋਹਨ ਕੰਗ ਨੂੰ ਸਮਰਥਨ ਦੇਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਜਨਵਰੀ:
ਕੁਰਾਲੀ ਦੇ ਵਾਰਡ ਨੰਬਰ-14 ਵਿੱਚ ਯੂਥ ਆਗੂ ਰਮਾਕਾਂਤ ਕਾਲੀਆ ਦੀ ਅਗਵਾਈ ਅਤੇ ਸੀਨੀਅਰ ਕਾਂਗਰਸ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਦੇਖ-ਰੇਖ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਨੌਜਵਾਨ ਵਰਗ ਨੂੰ ਚਾਰ ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਜਾਗਰੂਕਤਾ ਹੀ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਵਿੱਚ ਸਹਾਈ ਹੋਵੇਗੀ।
ਇਸ ਮੌਕੇ ਯੂਥ ਆਗੂ ਰਮਾਕਾਂਤ ਕਾਲੀਆ ਨੇ ਚੋਣਾਂ ਵਿੱਚ ਆਪਣੇ ਸੈਂਕੜੇ ਸਾਥੀਆਂ ਨਾਲ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤਾਂ ਜੋ ਹਲਕਾ ਖਰੜ ਦੀ ਸੀਟ ਨੂੰ ਵੱਡੀ ਲੀਡ ਨਾਲ ਜਿੱਤ ਕੇ ਪੰਜਾਬ ਦੀ ਵਾਂਗਡੋਰ ਸਾਂਭਣ ਲਈ ਤਿਆਰ ਬੈਠੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਸੂਬੇ ਦਾ ਵੱਡੇ ਪੱਧਰ ’ਤੇ ਵਿਕਾਸ ਹੋਇਆ ਲੇਕਿਨ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੇ ਸੂਬੇ ਦਾ ਵਿਨਾਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨੌਜਵਾਨ ਵਰਗ ਬੇਰੁਜ਼ਗਾਰ ਘੁੰਮ ਰਿਹਾ ਹੈ ਉਥੇ ਹਰ ਪਾਸੇ ਹਾਹਕਾਰ ਮਚੀ ਹੋਈ ਅਤੇ ਸੂਬੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ।
ਇਸ ਮੌਕੇ ਵਰਿੰਦਰ ਕੌਸ਼ਲ ਬਾਂਕਾ, ਕ੍ਰਿਸ਼ਨ ਲਾਲ ਕਾਲੀਆ, ਵਿਕਾਸ ਕੌਸ਼ਲ ਬੱਬੂ, ਤਰੁਣ ਕੁਮਾਰ, ਖੁਸਵੰਤ ਮਹਿਰਾ, ਸੰਜੇ ਸ਼ਰਮਾ, ਅਸ਼ੀਸ਼ ਸ਼ਰਮਾ, ਦਿਨੇਸ ਗੌਤਮ, ਬੰਨੀ ਕੰਗ, ਵਰਿੰਦਰ ਵਿੱਕੀ, ਕੁਲਦੀਪ ਬਾਵਾ, ਅਜੇ ਮਹਿਰਾ, ਮਨੋਜ ਕੁਮਾਰ, ਰਾਜੀਵ ਕੁਮਾਰ, ਕੁਲਵਿੰਦਰ ਸਿੰਘ ਰਿੰਕੂ, ਸੰਦੀਪ ਰਠੌਰ, ਦੀਪੀ ਕੁਰਾਲੀ, ਜੇ.ਪੀ ਕੁਰਾਲੀ, ਮੋਹਿਤ, ਬਲਜੀਤ ਚੌਧਰੀ, ਦਿਨੇਸ਼ ਸੈਂਗਰ, ਦੀਪਕ ਵਿਨਾਇਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…